October 4, 2026, 7:16 pm
----------- Advertisement -----------
HomeNewsLatest News‘ਆਪ’ ਸਰਕਾਰ ਦਲਿਤਾਂ ਦੇ ਮੁੱਦੇ ਚੁੱਕਣ ਵਾਲਿਆਂ 'ਤੇ ਮਾਰ ਰਹੀ ਡਿਜ਼ੀਟਲ ਡਾਕਾ:ਜਸਵੀਰ...

‘ਆਪ’ ਸਰਕਾਰ ਦਲਿਤਾਂ ਦੇ ਮੁੱਦੇ ਚੁੱਕਣ ਵਾਲਿਆਂ ‘ਤੇ ਮਾਰ ਰਹੀ ਡਿਜ਼ੀਟਲ ਡਾਕਾ:ਜਸਵੀਰ ਸਿੰਘ ਗੜ੍ਹੀ

Published on

----------- Advertisement -----------

ਚੰਡੀਗੜ੍ਹ, 1 ਅਕਤੂਬਰ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ’ਚੋਂ ਦਿਖਾਏ ਜਾ ਰਹੇ ਲਾਈਵ ਵਿਚੋਂ ਵਿਰੋਧੀ ਧਿਰ ਦੇ ਵਿਧਾਇਕਾਂ ਨੂੰ ਲਾਈਵ ਦਿਖਾਉਣ ਤੋਂ ਕੀਤੇ ਜਾ ਰਹੇ ਪੱਖਪਾਤ ਦੀ ਸਖਤ ਨਿਖੇਧੀ ਕੀਤੀ। ਜਾਰੀ ਬਿਆਨ ਵਿੱਚ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵਿਧਾਨ ਸਭਾ ਵਿੱਚ ‘ਆਪ’ ਸਰਕਾਰ ਸਿਰਫ ਸੱਤਾਧਾਰੀ ਵਿਧਾਇਕਾਂ ਨੂੰ ਹੀ ਇੰਝ ਦਿਖਾ ਰਹੀ ਹੈ ਜਿਵੇਂ ਸਾਰੇ ਵਿਧਾਇਕਾਂ ਨੂੰ ਦੋਹਰੇ ਦੋਹਰੇ ਵਿਆਹ ਕਰਨ ਲਈ ਸਗੁਨ ਪਾਉਣ ਲਈ ਚਿਕਨੇ ਚੋਪੜੇ ਮੂੰਹ ਦਿਖਾਏ ਜਾ ਰਹੇ ਹਨ। ਮੁੰਡੇ ਕੁੜੀ ਦਾ ਚੇਹਰਾ ਇੰਨਾ ਪਰਚਾਰ ਦਾ ਮੇਟਰੋਮੋਨਿਅਲ ਏਜੇਂਸੀਆ ਨਹੀਂ ਕਰਦੀਆਂ ਜਿੰਨਾ ਵਿਧਾਨ ਸਭਾ ਦੇ ਕੈਮਰੇ ਕਰਦੇ ਹਨ ‘ਆਪ’ ਵਿਧਾਇਕਾਂ ਨੂੰ ਬੋਲਦੇ ਸਮੇਂ ਨੇੜੇ ਤੋਂ ਦਿਖਾਇਆ ਜਾਂਦਾ ਹੈ, ਦੂਜੀ ਪਾਰਟੀ ਦੇ ਵਿਧਾਇਕਾਂ ਨੂੰ ਨਹੀਂ।

ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਦੇ ਵਿਧਾਇਕ ਨਛੱਤਰ ਪਾਲ ਜਦੋਂ ਵਿਧਾਨ ਸਭਾ ਵਿੱਚ ਦਲਿਤਾਂ ਦੇ ਮੁੱਦੇ ਚੁੱਕ ਰਹੇ ਸਨ ਤਾਂ ਉਨ੍ਹਾਂ ਨੂੰ ਨਾ ਦਿਖਾਉਣ ਨਾਲ‘ਆਪ’ ਸਰਕਾਰ ਦਲਿਤ ਵਿਰੋਧੀ ਚੇਹਰਾ ਸਾਹਮਣੇ ਆਇਆ ਹੈ, ਜਦੋਂ ਕਿ ਬਸਪਾ ਵਿਧਾਇਕ ਲਗਾਤਾਰ ਚਾਰ ਮਿੰਟ ਬੋਲੇ ਸਨ। ਇਹਨਾ ਚਾਰ ਮਿੰਟਾਂ ਵਿਚ ਜਦੋਂ ਕੈਮਰਾ ਕੇਜਰੀਵਾਲ ਦੇ ਚੇਲਿਆ, ਸਪੀਕਰ ਤੇ ਕੈਬਨਿਟ ਮੰਤਰੀ ਤੇ ਘੁੰਮਦਾ ਹੈ, ਤਾਂ ਦਲਿਤ ਵਿਧਾਇਕ ਤੇ ਕਿਉਂ ਨਹੀਂ ਘੁੰਮ ਸਕਦਾ। ਸਪੀਕਰ ਸ਼੍ਰੀ ਕੁਲਤਾਰ ਸੰਧਵਾ ਜੀ ਦੱਸਣ ਕਿ ਦਲਿਤਾਂ ਦੇ ਚਿਹਰੇ ਦਿਖਾਉਣ ਤੋ ਕਿਆ ਵਿਧਾਨ ਸਭਾ ਦੇ ਕੈਮਰੇ ਭਿੱਟ ਹੋ ਜਾਣਗੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਸਦਨ ਵਿੱਚ ਵੀ ਦਲਿਤਾਂ ਨਾਲ ਪੱਖਪਾਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਦਲਿਤ ਵਿਧਾਇਕਾਂ ਨੂੰ ਹੀ ਦਿਖਾਇਆ ਜਾਂਦਾ ਹੈ ਜਿਹੜੇ ‘ਆਪ’ ਦੇ ਸੀਰੀ ਬਣਕੇ ਸਰਕਾਰ ਦੀ ਭਾਸ਼ਾ ਬੋਲਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਵਿਚੋਂ ਬਣੇ ਦਲਿਤ ਵਿਧਾਇਕ ਦਲਿਤ ਪੱਖੀ ਹੁੰਦੇ ਤਾਂ ਲਾਅ ਅਫਸਰਾਂ ਵਿੱਚ ਭਰਤੀ ਸਮੇਂ ਹੋਏ ਪੱਖਪਾਤ ਦਾ ਡਟਕੇ ਵਿਰੋਧ ਕਰਦੇ, ਪ੍ਰੰਤੂ ਮਾਲਕਾਂ ਦੇ ਇਸ਼ਾਰਿਆਂ ਉਤੇ ਚਲਦਿਆਂ ਚੁੱਪ ਰਹੇ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਆਪਣਾ ਦਲਿਤ ਵਿਰੋਧੀ ਨੀਤੀਆਂ ਦਾ ਤਿਆਗਕੇ ਕੰਮ ਕਰੇ। ਉਨ੍ਹਾਂ ਪੰਜਾਬ ਦੇ ਦਲਿਤ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਕਜੁੱਟ ਹੋਕੇ ‘ਆਪ’ ਦੀਆਂ ਦਲਿਤ ਵਿਰੋਧੀ ਨੀਤੀਆਂ ਦਾ ਮੂੰਹ ਤੋੜ ਜਵਾਬ ਦਿੱਤਾ 9ਅਕਤੂਬਰ ਨੂੰ ਖੰਨਾ ਵਿਖੇ ਵਰਕਰ ਸਮੇਲਨ ਕਰਕੇ ਦਿੱਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪੰਜਾਬ ਦੀਆਂ ਮੰਡੀਆਂ ‘ਚ ਸਟੋਰੇਜ ਸੰਕਟ, CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ

*ਚੰਡੀਗੜ੍ਹ; 2 ਅਕਤੂਬਰ: *ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ...

ਜਦੋਂ ਸਾਰੇ ਸਬੰਧਤ ਰਿਕਾਰਡ ਐਸਜੀਪੀਸੀ ਕੋਲ ਹੀ ਹਨ ਤਾਂ ਸੀਬੀਆਈ ਜਾਂਚ ਦੀ ਮੰਗ ਕਿਉਂ? – ਬਲਤੇਜ ਪੰਨੂ

ਚੰਡੀਗੜ੍ਹ 1 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ...

ਲਵਲੀ ਯੂਨੀਵਰਸਿਟੀ ’ਚ ਕੈਂਪਸ ਦੇ ਬਾਹਰ ਲੜਾਕੂ ਜਹਾਜ਼ ’ਤੇ ਚੜ੍ਹਨ ਵਾਲੇ ਨੌਜਵਾਨ ਦੀ ਹੋਈ ਪਛਾਣ

ਪੰਜਾਬ ਦੇ ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਹਿੰਸਾ ਦੌਰਾਨ ਕੈਂਪਸ ਦੇ ਬਾਹਰ...

ਚਾਵਲਾ ਖ਼ਿਲਾਫ਼ ਬਲਾਤਕਾਰ ਕੇਸ ’ਚ ‘ਆਪ’ ਦਾ ਵੱਡਾ ਦਾਅਵਾ, ਕਥਿਤ ਆਡੀਓ ਨਾਲ ਚੁੱਕੇ ਸਵਾਲ

ਆਮ ਆਦਮੀ ਪਾਰਟੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼...

ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਨੇ ਜ਼ਿਲ੍ਹਾ ਪ੍ਰਧਾਨ ਮਿੱਠੂ ਮਦਾਨ ‘ਤੇ ਲਾਏ ਖਿੱਚ-ਧੂਹ ਅਤੇ ਧੱਕੇਸ਼ਾਹੀ ਦੇ ਦੋਸ਼

ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਖੇ ਕਾਂਗਰਸ ਪਾਰਟੀ ਦੀ ਸਾਬਕਾ ਮਹਿਲਾ ਜ਼ਿਲ੍ਹਾ...

ਲਾਢੋਵਾਲ ’ਚ ਮਾਨੇਵਾਲ ਦੇ ਸਾਬਕਾ ਸਰਪੰਚ ਨਵਜੀਤ ਨੀਟੂ ਦੀ ਗੋਲੀਆਂ ਮਾਰ ਕੇ ਹੱਤਿਆ

ਲਾਢੋਵਾਲ ਇਲਾਕੇ ਦੇ ਸਾਊਥ ਸਿਟੀ ਰੋਡ ’ਤੇ ਸ਼ਨੀਵਾਰ ਸ਼ਾਮ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਹਮਲਾਵਰਾਂ...

ਮੈਡ ਸੰਧੂ ਕਤਲਕਾਂਡ ‘ਚ ਪੁਲਿਸ ਦਾ ਵੱਡਾ ਦਾਅਵਾ, ਸਾਜ਼ਿਸ਼ਕਰਤਾਵਾਂ ਦੀ ਹੋਈ ਪਛਾਣ

ਅੰਮ੍ਰਿਤਸਰ ‘ਚ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਕਤਲ ਮਾਮਲੇ ‘ਚ ਪੁਲਿਸ ਕਮਿਸ਼ਨਰ (ਸੀਪੀ) ਹਰਮਨਵੀਰ...

ਮੋਬਾਈਲਾਂ ’ਤੇ ‘ਟੂੰ-ਟੂੰ’ ਦੇ ਸੁਨੇਹੇ ਆਉਂਦਿਆਂ ਹੀ ਔਰਤਾਂ ਦੇ ਚਿਹਰਿਆਂ ‘ਤੇ ਛਾਈ ਖੁਸ਼ੀ

ਖਡੂਰ ਸਾਹਿਬ, 1 ਅਕਤੂਬਰ:‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਤਹਿਤ 3,000 ਤੋਂ 4,500 ਰੁਪਏ ਸਿੱਧੇ ਖਾਤਿਆਂ ਵਿੱਚ...

ਇੰਫਲੂਐਂਸਰ ​​​​​​​ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ, ਹਮਲਾਵਰ ਫਰਾਰ ਮੌਕੇ ਤੋਂ ਫਰਾਰ, CCTV ਖੰਗਾਲ ਰਹੀ ਪੁਲਿਸ

ਮੇਕਅਪ ਆਰਟਿਸਟ ਅਤੇ ਸੋਸ਼ਲ ਮੀਡੀਆ ਇੰਫਲੂਐਂਸਰ ਮੈਡ ਸੰਧੂ ਦਾ ਸ਼ਨੀਵਾਰ ਨੂੰ ਅੰਮ੍ਰਿਤਸਰ ਵਿੱਚ ਗੋਲੀ...