ਚੰਡੀਗੜ੍ਹ : – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਹੁਣ ਭਾਜਪਾ ਦੇ ਮੈਂਬਰ ਬਣ ਗਏ ਹਨ। ਕਾਂਗਰਸ ‘ਚ ਕਲੇਸ਼ ਤੋਂ ਬਾਅਦ ਵੱਖ ਹੋਏ ਕੈਪਟਨ ਨੇ ਅੱਜ ਪਹਿਲੀ ਵਾਰ ਆਪਣੇ ਅਸਤੀਫੇ ਅਤੇ ਕਾਂਗਰਸ ਨੂੰ ਲੈ ਕੇ ਬਿਆਨ ਦਿੱਤਾ ਹੈ। ਚੰਡੀਗੜ੍ਹ ਸਥਿਤ ਭਾਜਪਾ ਦਫਤਰ ਪਹੁੰਚੇ ਕੈਪਟਨ ਨੇ ਕਿਹਾ ਕਿ ਮੈਨੂੰ ਅਸਤੀਫਾ ਦੇਣ ਤੋਂ ਇਕ ਮਹੀਨਾ ਪਹਿਲਾਂ ਪਾਰਟੀ ਪ੍ਰਧਾਨ ਨੇ ਬੁਲਾਇਆ ਸੀ, ਮੈਂ ਆਪਣਾ ਅਸਤੀਫਾ ਲੈ ਕੇ ਗਿਆ ਸੀ ਪਰ ਉਨ੍ਹਾਂ ਮੇਰਾ ਅਸਤੀਫਾ ਲੈਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਹਰੀਸ਼ ਰਾਵਤ ਦੀ ਜ਼ਿੰਮੇਵਾਰੀ ਸੀ ਕਿ ਉਹ ਚੰਡੀਗੜ੍ਹ ਜਾ ਕੇ ਪਾਰਟੀ ਵਿਚਲੀ ਦਰਾਰ ਨੂੰ ਠੀਕ ਕਰਦੇ। ਕੈਪਟਨ ਨੇ ਅੱਗੇ ਕਿਹਾ ਕਿ ਇਸ ਤੋਂ ਇੱਕ ਮਹੀਨੇ ਬਾਅਦ ਜਦੋਂ ਕਾਂਗਰਸ ਨੇ ਚੰਡੀਗੜ੍ਹ ਵਿੱਚ ਸੀਐਲਪੀ ਦੀ ਮੀਟਿੰਗ ਬੁਲਾਈ ਤਾਂ ਮੈਂ ਸੋਨੀਆ ਗਾਂਧੀ ਨੂੰ ਫ਼ੋਨ ਕੀਤਾ ਅਤੇ ਉਨ੍ਹਾਂ ਕਿਹਾ ਕਿ ਤੁਸੀਂ ਅਸਤੀਫ਼ਾ ਦੇ ਦਿਓ। ਪਾਰਟੀ ਦੇ ਇਸ ਰਵੱਈਏ ਨੇ ਮੇਰਾ ਆਤਮਵਿਸ਼ਵਾਸ ਘਟਾਇਆ ਹੈ।
ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਜਦੋਂ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਿਆ ਤਾਂ ਮੈਂ ਉਨ੍ਹਾਂ ਨੂੰ ਸੂਬੇ ਲਈ ਕੁਝ ਕਰਨ ਲਈ ਕਿਹਾ ਤਾਂ ਉਨ੍ਹਾਂ ਮੇਰਾ ਸਵਾਗਤ ਕੀਤਾ। ਮੈਂ ਸਾਡੇ ਲਈ ਬਹੁਤ ਕੁਝ ਕਰਨ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ, ਸ੍ਰੀ ਕਰਤਾਰਪੁਰ ਕਾਰੀਡੋਰ ਖੋਲ੍ਹਿਆ, ਖੇਤੀ ਕਾਨੂੰਨ ਵਾਪਸ ਲਏ।
----------- Advertisement -----------
ਕੈਪਟਨ ਅਮਰਿੰਦਰ ਬੀਜੇਪੀ ਵਿੱਚ ਸ਼ਾਮਲ ਹੋਣ ਤੋਂ ਬਾਅਦ ਪਹਿਲੀ ਵਾਰ ਕਾਂਗਰਸ ਬਾਰੇ ਬੋਲੇ; ਪੜ੍ਹੋ ਕੀ ਕਿਹਾ
Published on
----------- Advertisement -----------
----------- Advertisement -----------












