October 18, 2026, 3:20 am
----------- Advertisement -----------
HomeNewsLatest News111 ਦਿਨਾਂ 'ਚ ਪੰਜ ਸਾਲ ਜਿੰਨਾ ਭ੍ਰਿਸ਼ਟਾਚਾਰ ਕੀਤਾ ਮੁੱਖ ਮੰਤਰੀ ਚੰਨੀ ਨੇ:...

111 ਦਿਨਾਂ ‘ਚ ਪੰਜ ਸਾਲ ਜਿੰਨਾ ਭ੍ਰਿਸ਼ਟਾਚਾਰ ਕੀਤਾ ਮੁੱਖ ਮੰਤਰੀ ਚੰਨੀ ਨੇ: ਰਾਘਵ ਚੱਢਾ

Published on

----------- Advertisement -----------

ਚੰਡੀਗੜ੍ਹ : – ਆਮ ਆਦਮੀ ਪਾਰਟੀ (ਆਪ) ਪੰਜਾਬ ਮਾਮਲਿਆਂ ਦੇ ਸਹਿ-ਇੰਚਾਰਜ ਰਾਘਵ ਚੱਢਾ ਨੇ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਛਾਪੇਮਾਰੀ ਦੌਰਾਨ ਮਿਲੇ ਕਰੋੜਾਂ ਰੁਪਏ ਦੇ ਮਾਮਲੇ ‘ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਭੁਪਿੰਦਰ ਸਿੰਘ ਹਨੀ ਵੱਲੋਂ ਪੁੱਛਗਿੱਛ ਦੌਰਾਨ ਕੀਤੇ ਗਏ ਕਬੂਲਨਾਮੇ ‘ਤੇ ਕਿਹਾ ਕਿ ਇਸਤੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚੰਨੀ ਦੇ ਭਤੀਜੇ ਹਨੀ ਦੇ ਘਰ ਮਿਲੀ ‘ਮਨੀ’ (ਪੈਸਾ) ਚੰਨੀ ਦੀ ਹੀ ਸੀ।

ਮੰਗਲਵਾਰ ਨੂੰ ਰਾਘਵ ਚੱਢਾ ਨੇ ਪਾਰਟੀ ਹੈੱਡਕੁਆਰਟਰ ‘ਚ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਇਸ ਕਬੂਲਨਾਮੇ ਨਾਲ ਹਨੀ, ਮਨੀ ਅਤੇ ਚੰਨੀ ਦੀ ‘ਲਵ ਸਟੋਰੀ’ ਵਿੱਚ ਇਕ ਨਵਾਂ ਚੈਪਟਰ ਜੁੜ ਗਿਆ ਹੈ। ਰਾਘਵ ਚੱਢਾ ਨੇ ਇਸ ਮਾਮਲੇ ‘ਤੇ ਚੁਟਕੀ ਲੈਂਦਿਆਂ ਕਿਹਾ, “ਜਦੋਂ ਹਨੀ ਨੂੰ ਮਿਲੀ ਮਨੀ ਤਾਂ ਹਨੀ ਨੇ ਕਬੂਲਿਆ ਇਹ ਹੈ ਚੰਨੀ ਦੀ ਮਨੀ।” ਰਾਘਵ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਤੀਜੇ ਨੇ ਐਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਆਪਣਾ ਇਕਬਾਲੀਆ ਬਿਆਨ ਦਰਜ ਕਰਵਾ ਕੇ ਇਹ ਗੱਲ ਕਬੂਲੀ ਹੈ ਅਤੇ ਕਿਹਾ ਹੈ ਕਿ ਛਾਪੇਮਾਰੀ ਦੌਰਾਨ ਜਿਹੜੇ ਦਸ ਕਰੋੜ ਰੁਪਏ ਉਸ ਕੋਲੋਂ ਬਰਾਮਦ ਹੋਏ ਹਨ, ਇਹ ਸਭ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਜੋ ਮਾਈਨਿੰਗ ਦੇ ਠੇਕੇ ਦਿੱਤੇ ਹੋਏ ਸਨ ਉਸਤੋਂ, ਮੁੱਖਮੰਤਰੀ ਦੇ ਕਾਰਜਕਾਲ ਵਿੱਚ ਚਲ ਰਹੀ ਟਰਾਂਸਫਰ-ਪੋਸਟਿੰਗ ਤੋਂ ਪੈਸਾ ਆਇਆ ਸੀ ਅਤੇ ਇਹ ਉਹ ਪੈਸਾ ਹੈ।

ਰਾਘਵ ਚੱਢਾ ਨੇ ਕਿਹਾ ਕਿ ਹਨੀ ਨੇ ਸਪੱਸ਼ਟ ਤੌਰ ‘ਤੇ ਮੰਨਿਆ ਹੈ ਕਿ ਇਹ ਸਾਰਾ ਪੈਸਾ ਰੇਤ ਮਾਫ਼ੀਆ ਅਤੇ ਟਰਾਂਸਫਰ-ਪੋਸਟਿੰਗ ਘੁਟਾਲੇ ਦੇ ਗੋਖਧੰਦੇ ਤੋਂ ਆਇਆ ਹੈ। ਚੱਢਾ ਨੇ ਕਿਹਾ ਕਿ ਦੂਜੇ ਪਾਸੇ ਚੰਨੀ ਇਹ ਕਹਿ ਰਿਹਾ ਹੈ ਕਿ ਮੈਨੂੰ ਮੇਰੇ ਸਾਲੇ ਦੇ ਲੜਕੇ ਨਾਲ ਨਾ ਜੋੜੋ, ਉਹ ਵੱਖ ਹੈ ਅਤੇ ਮੈਂ ਵੱਖ ਹਾਂ, ਮੇਰਾ ਉਸ ਨਾਲ ਕੋਈ ਲੈਣਾ-ਦੇਣਾ ਨਹੀਂ, ਮੇਰਾ ਕਸੂਰ ਸਿਰਫ਼ ਇਹ ਹੈ ਕਿ ਮੈਂ ਆਪਣੇ ਰਿਸ਼ਤੇਦਾਰਾਂ ‘ਤੇ ਨਜ਼ਰ ਨਹੀਂ ਰੱਖ ਸਕਿਆ।

ਰਾਘਵ ਚੱਢਾ ਨੇ ਕਿਹਾ ਕਿ ਅੱਜ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਚੰਨੀ ਦੀ ਸਾਲੀ ਦਾ ਲੜਕਾ ਹਨੀ, ਚੰਨੀ ਦਾ ਏਜੰਟ ਬਣ ਕੇ ਪੈਸਾ ਇਕੱਠਾ ਕਰਦਾ ਸੀ ਅਤੇ ਚੰਨੀ ਰੇਤ ਦੀ ਨਾਜਾਇਜ਼ ਮਾਈਨਿੰਗ ਅਤੇ ਟਰਾਂਸਫਰ-ਪੋਸਟਿੰਗ ਤੋਂ ਪੈਸੇ ਕਮਾ ਰਿਹਾ ਸੀ। ਇਹ ਪੈਸਾ ਵੀ ਹਨੀ ਵਲੋਂ ਚੰਨੀ ਦਾ ਏਜੰਟ ਬਣ ਕੇ ਇਕੱਠਾ ਕੀਤਾ ਜਾਂਦਾ ਸੀ। ਹਨੀ ਤਾਂ ਸਿਰਫ਼ ਇੱਕ ਕੁਲੈਕਸ਼ਨ ਏਜੰਟ ਸੀ, ਮਾਸਟਰ ਮਾਈਂਡ ਤਾਂ ਚੰਨੀ ਸੀ। ਰਾਘਵ ਚੱਢਾ ਨੇ ਕਿਹਾ ਕਿ ਜੇਕਰ ਚੰਨੀ ਨੇ ਆਪਣੇ ਕੁਲੈਕਸ਼ਨ ਏਜੰਟ ਤੇ ਭਤੀਜੇ ਹਨੀ ਦੇ ਸਿਰ ‘ਤੇ ਹੱਥ ਰੱਖ ਕੇ ਆਸ਼ੀਰਵਾਦ ਨਾ ਦਿੱਤਾ ਹੁੰਦਾ ਤਾਂ ਹਨੀ ਕੋਲ ਮੁੱਖ ਮੰਤਰੀ ਦੇ ਸੁਰੱਖਿਆ ਕਮਾਂਡੋਜ਼ ਦੀ ਸੁਰੱਖਿਆ ਨਹੀਂ ਹੋਣੀ ਸੀ, ਪਾਇਲਟ ਗੱਡੀਆਂ ਜੀਪਾਂ ਨਾ ਹੁੰਦੀਆਂ।

ਰਾਘਵ ਚੱਢਾ ਨੇ ਕਿਹਾ ਕਿ ਜਿਹੜੀਆਂ ਸਾਰੀਆਂ ਸਹੂਲਤਾਂ ਪੰਜਾਬ ਸਰਕਾਰ ਦੇ ਇੱਕ ਮੰਤਰੀ ਨੂੰ ਮਿਲਦੀਆਂ ਹਨ, ਉਹ ਸਾਰੀਆਂ ਉਸਦੇ ਕੋਲ ਨਹੀਂ ਹੁੰਦੀਆਂ। ਇਸ ਤੋਂ ਸਾਫ਼ ਹੈ ਕਿ ਜੋ ਹਨੀ ਕਰ ਰਿਹਾ ਸੀ, ਉਹ ਚੰਨੀ ਹੀ ਕਰਵਾ ਰਿਹਾ ਸੀ। ਜੋ ਮਨੀ (ਪੈਸਾ) ਹਨੀ ਕੋਲ ਮਿਲੀ ਉਹ ਚੰਨੀ ਦੀ ਹੀ ਹੈ। ਇਸ ਲਈ ਹਨੀ, ਮਨੀ ਅਤੇ ਚੰਨੀ ਦੀ ਜੋ ‘ਲਵ ਸਟੋਰੀ’ ਹੈ, ਉਸ ‘ਚ ਇੱਕ ਨਵਾਂ ਚੈਪਟਰ ਜੁੜ ਗਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿੱਧੂ ਮੂਸੇਵਾਲਾ ਦੇ ਮਾਪਿਆਂ ਖ਼ਿਲਾਫ਼ ਸ਼ਿਕਾਇਤ, ਛੋਟੇ ਸਿੱਧੂ ਦੇ ਇਸ਼ਾਰਿਆਂ ’ਤੇ ਉਠਾਏ ਸਵਾਲ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਖ਼ਿਲਾਫ਼ ਸੀਨੀਅਰ ਵਕੀਲ ਨਵਕਿਰਨ ਸਿੰਘ ਨੇ ਸ਼ਿਕਾਇਤ...

 ਅਜੈ ਦੇਵਗਨ ਦੇ ਬੰਗਲੇ ‘ਤੇ ਚੱਲਿਆ BMC ਦਾ ਬੁਲਡੋਜ਼ਰ, ਗੈਰ-ਕਾਨੂੰਨੀ ਨਿਰਮਾਣ ਖਿਲਾਫ ਹੋਈ ਕਾਰਵਾਈ

ਮੁੰਬਈ ਨਗਰ ਨਿਗਮ ਨੇ ਅਦਾਕਾਰ ਅਜੇ ਦੇਵਗਨ ਦੇ ਜਹੂ ਸਥਿਤ ਬੰਗਲੇ ਵਿਚ ਬਿਨਾਂ ਇਜਾਜ਼ਤ...

ਨਾਲੇ ਵਿਚ ਡਿੱਗੀ ਸਵਾਰੀਆਂ ਨਾਲ ਭਰੀ ਟੈਂਪੋ ਟਰੈਵਲਰ, ਅੱਠ ਲੋਕਾਂ ਦੀ ਮੌਕੇ ‘ਤੇ ਮੌਤ

ਰਾਜਸਥਾਨ ਦੇ ਕੋਟਾ ਵਿੱਚ, ਦਿੱਲੀ-ਮੁੰਬਈ ਐਕਸਪ੍ਰੈਸਵੇਅ 'ਤੇ ਇੱਕ ਟੈਂਪੋ ਟਰੈਵਲਰ ਇੱਕ ਪੁਲੀ ਤੋਂ ਹੇਠਾਂ...

ਗ੍ਰੇਟਰ ਨੋਇਡਾ ਵਿੱਚ ਇੱਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਸ਼ੱਕੀ ਹਾਲਤ ਵਿੱਚ ਮੌਤ

ਗ੍ਰੇਟਰ ਨੋਇਡਾ ਦੇ ਰਾਬੂਪੁਰਾ ਥਾਣਾ ਖੇਤਰ ਅਧੀਨ ਆਉਂਦੇ ਪਿੰਡ ਨਗਲਾ ਸ੍ਰੀਗੋਪਾਲ ਵਿੱਚ ਇੱਕੋ ਪਰਿਵਾਰ...

ED ਰੇਡ ਖਿਲਾਫ਼ ਕੋਰਟ ਪਹੁੰਚੇ AAP ਆਗੂ ਸੰਨੀ ਆਹਲੂਵਾਲੀਆ, ਚੰਡੀਗੜ੍ਹ ਰਿਹਾਇਸ਼ ‘ਤੇ ਪਿਆ ਸੀ ਛਾਪਾ

ਆਮ ਆਦਮੀ ਪਾਰਟੀ (ਆਪ) ਦੇ ਆਗੂ ਅਤੇ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਦੇ...

ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਹੇਠ ਵਿਦਿਆਰਥੀ ਆਗੂਆਂ ਖ਼ਿਲਾਫ਼ ਮਾਮਲਾ ਦਰਜ

ਫਰੀਦਕੋਟ ਪੁਲੀਸ ਨੇ ਬੀਤੇ ਦਿਨੀਂ ਸੂਬੇ ਭਰ ਵਿੱਚ ਸੱਦੇ ਗਏ ‘ਪੰਜਾਬ ਬੰਦ’ ਦੌਰਾਨ ਸਰਕਾਰੀ...

ਕੈਲੀਫੋਰਨੀਆ ’ਚ ਲਾਪਤਾ ਪੰਜਾਬਣ ਜੈਸਮੀਨ ਔਜਲਾ ਗਿੱਲ ਦਾ ਬੇਰਹਿਮੀ ਨਾਲ ਕਤਲ; ਪਤੀ ਗ੍ਰਿਫ਼ਤਾਰ

ਅਮਰੀਕਾ ਦੇ ਕੈਲੀਫੋਰਨੀਆ ਦੀ ਸੈਕਰਾਮੈਂਟੋ ਰਿਹਾਇਸ਼ ਤੋਂ 30 ਸਤੰਬਰ ਤੋਂ ਲਾਪਤਾ ਚੱਲ ਰਹੀ ਪੰਜਾਬੀ...

ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਤੇਜ਼, ਪੰਜਾਬ ‘ਚ 117 ਡੀਐਸਪੀ ਨਿਯੁਕਤ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਫਿਲੌਰ ਵਿੱਚ ‘ਯੁੱਧ ਨਸ਼ਿਆ ਵਿਰੁੱਧ’ ਮੁਹਿੰਮ...

ਪਰਵਿੰਦਰ ਝੋਟਾ ਕਤਲਕਾਂਡ ‘ਚ ਵੱਡਾ ਖੁਲਾਸਾ, 2 ਸਾਲਾਂ ਤੋਂ ਕਤਲ ਦੀ ਫਿਰਾਕ ‘ਚ ਸੀ ਅਸ਼ਵਨੀ

ਐਂਟੀ ਡਰੱਗ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੇ ਕਤਲ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ...