August 12, 2026, 11:45 am
----------- Advertisement -----------
HomeNewsEducation10ਵੀਂ-12ਵੀਂ ਦੇ ਟਾਪਰ ਕਰਨਗੇ ਹੈਲੀਕਾਪਟਰ ਦੀ ਸਵਾਰੀ

10ਵੀਂ-12ਵੀਂ ਦੇ ਟਾਪਰ ਕਰਨਗੇ ਹੈਲੀਕਾਪਟਰ ਦੀ ਸਵਾਰੀ

Published on

----------- Advertisement -----------

ਛੱਤੀਸਗੜ੍ਹ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ ਅਗਲੇ 15 ਦਿਨਾਂ ਵਿੱਚ ਕਿਸੇ ਵੀ ਸਮੇਂ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੇ ਨਤੀਜੇ ਐਲਾਨ ਸਕਦਾ ਹੈ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਵੀਰਵਾਰ ਨੂੰ ਵਿਦਿਆਰਥੀਆਂ ਲਈ ਵੱਡਾ ਐਲਾਨ ਕੀਤਾ ਹੈ। ਸੂਬਾ ਸਰਕਾਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਵਿੱਚ ਟਾਪਰਾਂ ਨੂੰ ਮੁਫ਼ਤ ਹੈਲੀਕਾਪਟਰ ਦੀ ਸਵਾਰੀ ਕਰਾਉਣ ਦਾ ਐਲਾਨ ਕੀਤਾ ਹੈ। ਇਸ ਦਾ ਐਲਾਨ ਖੁਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕੀਤਾ ਹੈ ਅਤੇ ਕਿਹਾ ਹੈ ਕਿ ਸਰਕਾਰ 10ਵੀਂ-12ਵੀਂ ਜਮਾਤ ਦੇ ਟਾਪਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਮੁਫ਼ਤ ਹੈਲੀਕਾਪਟਰ ਦੀ ਸਵਾਰੀ ਕਰਵਾਏਗੀ।
ਦਰਅਸਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਬਲਰਾਮਪੁਰ-ਰਾਮਾਨੁਜਗੰਜ ਜ਼ਿਲ੍ਹੇ ਦੇ ਦੌਰੇ ‘ਤੇ ਗਏ ਸਨ। ਇੱਥੇ ਉਨ੍ਹਾਂ ਪ੍ਰੈਸ ਕਾਨਫਰੰਸ ਦੌਰਾਨ ਇਹ ਐਲਾਨ ਕੀਤਾ। ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਕਿਹਾ ਕਿ ਸਰਕਾਰ ਨੇ 10ਵੀਂ-12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਮੁਫਤ ਉਡਾਣ ਯੋਜਨਾ ਬਣਾਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ 10ਵੀਂ-12ਵੀਂ ਜਮਾਤ ਵਿੱਚ ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਆਪਣੀ ਤਰਫ਼ੋਂ ਮੁਫ਼ਤ ਹੈਲੀਕਾਪਟਰ ਦੀ ਸਵਾਰੀ ਮੁਹੱਈਆ ਕਰਵਾਏਗੀ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਟਾਪ ਕਰਨ ਵਾਲੇ ਵਿਦਿਆਰਥੀਆਂ ਦਾ ਮਨੋਬਲ ਅਤੇ ਮਾਣ ਵਧੇਗਾ ਅਤੇ ਉਨ੍ਹਾਂ ਦੇ ਜੂਨੀਅਰ ਸਾਥੀ ਵੀ ਉਨ੍ਹਾਂ ਤੋਂ ਪ੍ਰੇਰਨਾ ਲੈਣਗੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਆਪ ਨੇ ਪੰਜਾਬ ਯੂਨੀਵਰਸਿਟੀ ਚੋਣਾਂ ਲਈ ਐਮਪੀ ਮੀਤ ਹੇਅਰ ਅਤੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਨੂੰ ਬਣਾਇਆ ਚੋਣ ਇੰਚਾਰਜ

ਚੰਡੀਗੜ੍ਹ, 11 ਅਗਸਤ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਅੱਜ ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ...

ਫਰੀਦਪੁਰਾ ਨੌਗਾਜ਼ਾ ਵਿਖੇ 25 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ-ਆਫ-ਦ-ਆਰਟ ਸ੍ਰੀ ਗੁਰੂ ਰਵਿਦਾਸ ਜੀ ਬਾਣੀ ਅਧਿਐਨ ਕੇਂਦਰ ਬਣੇਗਾ: ਹਰਪਾਲ ਸਿੰਘ ਚੀਮਾ

ਚੰਡੀਗੜ੍ਹ/ਸਾਹਿਬਜ਼ਾਦਾ ਅਜੀਤ ਸਿੰਘ ਨਗਰ, 11 ਅਗਸਤ, 2026:ਪੰਜਾਬ ਦੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਚੀਮਾ...

ਨਾਭਾ : ਦਾਦੀ ਨਾਲ ਪੱਠੇ ਲੈਣ ਗਿਆ ਬੱਚਾ ਅਚਾਨਕ ਨਹਿਰ ‘ਚ ਡਿੱਗਿਆ, ਪਰਿਵਾਰ ਦਾ ਰੋ-ਰੋ ਬੁਰਾ ਹਾਲ

ਪਟਿਆਲਾ ਅਧੀਨ ਪੈਂਦੇ ਨਾਭਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰ ਗਿਆ। ਦਾਦੀ ਨਾਲ ਪੱਠੇ ਲੈਣ...

Punjab ਦੀਆਂ 117 ਸੀਟਾਂ ਉੱਤੇ ਇਕੱਲੇ ਚੋਣ ਲੜੇਗੀ ਭਾਜਪਾ: ਕੇਵਲ ਢਿੱਲੋਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ...

ਗੜ੍ਹਸ਼ੰਕਰ ਦੇ ਪਿੰਡ ਰੋੜਮਜਾਰਾ ਦੀ ਧੀ ਨੇ ਵਿਦੇਸ਼ ‘ਚ ਵਧਾਇਆ ਮਾਣ, ਕੈਨੇਡੀਅਨ ਫ਼ੌਜ ‘ਚ ਭਰਤੀ ਹੋਈ ਰਤਿੰਦਰ ਕੌਰ

ਪੰਜਾਬ ਦੇ ਨੌਜਵਾਨਾਂ ਨੇ ਵਿਦੇਸ਼ਾਂ ਦੀ ਧਰਤੀ ਦੇ ਉੱਪਰ ਵੱਡੇ ਅਹੁਦੇ ਹਾਸਿਲ ਕਰਕੇ ਪਿੰਡ...

CM ਮਾਨ ਲਈ ‘ਫ਼ਖਰ-ਏ-ਕੌਮ’ ਖ਼ਿਤਾਬ ਦੀ ਮੰਗ, ਵਿਧਾਇਕ ਗਿਆਸਪੁਰਾ ਨੇ ਵਿਧਾਨ ਸਭਾ ’ਚ ਗਿਣਵਾਈਆਂ ਸਰਕਾਰ ਦੀਆਂ ਪਹਿਲਕਦਮੀਆਂ

ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕ...