ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੋਣਾਂ ਦੀ ਤਾਰੀਕ ਦਾ ਐਲਾਨ ਨਾ ਹੋਣ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਭੱਜ ਗਈ ਹੈ। MCD ਨੇ ਚੋਣਾਂ ਮੁਲਤਵੀ ਕਰ ਦਿੱਤੀਆਂ, ਹਾਰ ਮੰਨ ਲਈ ਹੈ।
ਉਨ੍ਹਾਂ ਟਵੀਟ ਕੀਤਾ ਕਿ ‘ਭਾਜਪਾ ਭੱਜ ਗਈ। MCD ਨੇ ਚੋਣ ਮੁਲਤਵੀ ਕਰ ਦਿੱਤੀ, ਹਾਰ ਮੰਨ ਲਈ। ਦਿੱਲੀ ਵਾਲੇ ਬਹੁਤ ਨਾਰਾਜ਼ ਹਨ। ਉਹ ਕਹਿ ਰਹੇ ਹਨ ਕਿ ਚੋਣਾਂ ਨਾ ਕਰਵਾਉਣ ਦੀ ਹਿੰਮਤ ਹੈ? ਹੁਣ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਜਾਵੇਗੀ। ਸਾਡੇ ਸਰਵੇਖਣ ਵਿੱਚ 272 ਸੀਟਾਂ ਵਿੱਚੋਂ 250 ਸੀਟਾਂ ਆ ਰਹੀਆਂ ਸਨ। ਹੁਣ 260 ਤੋਂ ਵੱਧ ਸੀਟਾਂ ਆਉਣਗੀਆਂ ਪਰ ਚੋਣ ਕਮਿਸ਼ਨ ਨੂੰ ਭਾਜਪਾ ਦੇ ਦਬਾਅ ਹੇਠ ਨਹੀਂ ਆਉਣਾ ਚਾਹੀਦਾ ਸੀ। ਦਸ ਦਈਏ ਕਿ ਦਿੱਲੀ ਦੀਆਂ ਤਿੰਨੋਂ ਨਗਰ ਨਿਗਮਾਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਬੁੱਧਵਾਰ ਸ਼ਾਮ 5 ਵਜੇ ਤੱਕ ਕੀਤੇ ਜਾਣ ਦੀ ਸੰਭਾਵਨਾ ਸੀ ਪਰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਹੋ ਸਕਿਆ।
----------- Advertisement -----------
MCD Elections : ਚੋਣਾਂ ਦੀ ਤਾਰੀਕ ਦਾ ਐਲਾਨ ਨਾ ਹੋਣ ‘ਤੇ ਸੀਐਮ ਕੇਜਰੀਵਾਲ ਨੇ ਦਿੱਤੀ ਪ੍ਰਤੀਕਿਰਿਆ
Published on
----------- Advertisement -----------
----------- Advertisement -----------












