ਕੁਸ਼ਤੀ: ਅੰਸ਼ੂ ਮਲਿਕ, ਬਜਰੰਗ ਪੂਨੀਆ ਅਤੇ ਦੀਪਕ ਪੂਨੀਆ ਫਾਈਨਲ ਵਿੱਚ ਪਹੁੰਚੇ ਭਾਰਤੀ ਪਹਿਲਵਾਨ ਰਾਸ਼ਟਰਮੰਡਲ ਖੇਡਾਂ ਵਿੱਚ ਜ਼ਬਰਦਸਤ ਪ੍ਰਦਰਸ਼ਨ ਕਰ ਰਹੇ ਹਨ। ਅੰਸ਼ੂ ਮਲਿਕ ਨੇ ਫਾਈਨਲ ਵਿੱਚ ਪਹੁੰਚ ਕੇ ਭਾਰਤ ਲਈ ਇੱਕ ਹੋਰ ਤਗ਼ਮਾ ਪੱਕਾ ਕਰ ਲਿਆ ਹੈ। ਉਸਨੇ 57 ਕਿਲੋਗ੍ਰਾਮ ਫ੍ਰੀਸਟਾਈਲ ਦੇ ਸੈਮੀਫਾਈਨਲ ਵਿੱਚ ਸ਼੍ਰੀਲੰਕਾ ਦੀ ਨੇਥਮੀ ਪੋਰੋਥੋਟੇਜ ਨੂੰ 1 ਮਿੰਟ 4 ਸਕਿੰਟ ਵਿੱਚ 10-0 ਨਾਲ ਹਰਾਇਆ। ਇਸ ਤੋਂ ਪਹਿਲਾਂ ਉਹ ਆਸਟਰੇਲੀਆ ਦੀ ਆਇਰੀਨ ਸਿਮੋਨੋਡਿਸ ਨੂੰ 64 ਸਕਿੰਟਾਂ ਵਿੱਚ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚੀ ਸੀ।
ਭਾਰਤ ਦੇ ਸਟਾਰ ਪਹਿਲਵਾਨ ਬਜਰੰਗ ਪੂਨੀਆ ਵੀ ਫਾਈਨਲ ਵਿੱਚ ਪਹੁੰਚ ਗਏ ਹਨ। ਉਸ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਫ੍ਰੀਸਟਾਈਲ ਸੈਮੀਫਾਈਨਲ ਮੈਚ ਨੂੰ 10-0 ਨਾਲ ਜਿੱਤਿਆ। ਇੰਗਲੈਂਡ ਦਾ ਜਾਰਜ ਰਾਮ ਉਸ ਦੇ ਸਾਹਮਣੇ ਕਿਤੇ ਵੀ ਟਿਕ ਨਹੀਂ ਸਕਿਆ। ਬਜਰੰਗ ਨੇ ਹੁਣ ਤੱਕ ਦੇ ਆਪਣੇ ਸਾਰੇ ਮੈਚ 2 ਮਿੰਟ ਤੋਂ ਵੀ ਘੱਟ ਸਮੇਂ ਵਿੱਚ ਜਿੱਤ ਲਏ ਹਨ।
ਦੀਪਕ ਪੂਨੀਆ ਨੇ ਭਾਰਤ ਲਈ ਕੁਸ਼ਤੀ ਵਿੱਚ ਤੀਜਾ ਤਮਗਾ ਪੱਕਾ ਕਰ ਲਿਆ ਹੈ। ਉਸ ਨੇ ਸੈਮੀਫਾਈਨਲ ਮੈਚ ਵਿੱਚ ਕੈਨੇਡਾ ਦੇ ਮਰੇ ਨੂੰ 3-1 ਨਾਲ ਹਰਾਇਆ। ਇਸ ਤੋਂ ਪਹਿਲਾਂ 86 ਕਿਲੋਗ੍ਰਾਮ ਫ੍ਰੀਸਟਾਈਲ ‘ਚ ਉਸ ਨੇ ਸ਼ੇਕੂ ਕਾਸਾਸੇਗਬਾਮਾ ਨੂੰ 10-0 ਨਾਲ ਹਰਾਇਆ।
ਇਸ ਦੇ ਨਾਲ ਹੀ ਸਾਕਸ਼ੀ ਮਲਿਕ ਵੀ ਆਪਣਾ ਮੈਚ ਜਿੱਤ ਕੇ ਸੈਮੀਫਾਈਨਲ ‘ਚ ਪਹੁੰਚ ਗਈ ਹੈ। ਉਸਨੇ 62 ਕਿਲੋਗ੍ਰਾਮ ਫ੍ਰੀਸਟਾਈਲ ਵਿੱਚ ਇੰਗਲੈਂਡ ਦੀ ਕੈਸਲੇ ਬਰਨਜ਼ ਨੂੰ 10-0 ਨਾਲ ਹਰਾਇਆ।
----------- Advertisement -----------
ਰਾਸ਼ਟਰਮੰਡਲ ਖੇਡਾਂ: ਕੁਸ਼ਤੀ ਦੇ ਫਾਈਨਲ ‘ਚ ਪਹੁੰਚੇ ਬਜਰੰਗ – ਦੀਪਕ ਅਤੇ ਅੰਸ਼ੂ ਮਲਿਕ, ਸਾਕਸ਼ੀ ਸੈਮੀਫਾਈਨਲ ‘ਚ
Published on
----------- Advertisement -----------
----------- Advertisement -----------









