ਚੰਡੀਗੜ੍ਹ, 4 ਸਤੰਬਰ : – ਪੰਜਾਬ ਕਾਂਗਰਸ ਨੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਆਲ ਇੰਡੀਆ ਕਿਸਾਨ ਕਾਂਗਰਸ ਦੇ ਚੇਅਰਮੈਨ ਸੁਖਪਾਲ ਸਿੰਘ ਖਹਿਰਾ ਖ਼ਿਲਾਫ਼ ਕੇਸ ਦਰਜ ਹੋਣ ’ਤੇ ਸਵਾਲ ਉਠਾਉਂਦਿਆਂ ਇਸਨੂੰ ਬਦਲੇ ਦੀ ਸਿਆਸਤ ਕਰਾਰ ਦਿੱਤਾ ਹੈ। ਇਸ ਦੌਰਾਨ ਪਾਰਟੀ ਨੇ ਸਵਾਲ ਕੀਤਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਾਜਪਾ ਦੇ ਖਿਲਾਫ ਵੀ ਅਜਿਹਾ ਮਾਮਲਾ ਦਰਜ ਕਰਨ ਦੀ ਹਿੰਮਤ ਕਿਉਂ ਨਹੀਂ ਕੀਤੀ, ਜਿਸਨੇ ਵੀ ਉਹੀ ਪੋਸਟ ਸ਼ੇਅਰ ਕੀਤੀ ਸੀ, ਜਿਸਨੂੰ ਕਾਂਗਰਸ ਨੇਤਾਵਾਂ ਨੇ ਸਾਂਝਾ ਕੀਤਾ ਸੀ ਅਤੇ ਉਸ ਲਈ ਉਨ੍ਹਾਂ ਖਿਲਾਫ ਐੱਫ.ਆਈ.ਆਰ ਦਰਜ ਕੀਤੀ ਗਈ।
ਇੱਥੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੇ ਬੁਲਾਰੇ ਅਰਸ਼ਪ੍ਰੀਤ ਖਡਿਆਲ ਅਤੇ ਜਸਪ੍ਰੀਤ ਕਾਹਲੋਂ ਨੇ ਖੁਲਾਸਾ ਕੀਤਾ ਕਿ ਕਾਂਗਰਸੀ ਆਗੂਆਂ ਨੇ ਕਥਿਤ ਤੌਰ ‘ਤੇ ਆਮ ਆਦਮੀ ਪਾਰਟੀ ਦੇ ਮੀਡੀਆ ਮੈਨੇਜਰ ਅਤੇ ‘ਆਪ’ ਵਲੰਟੀਅਰ ਅੰਕਿਤ ਸਕਸੈਨਾ ਦੁਆਰਾ ਸਾਂਝੀ ਕੀਤੀ ਇੱਕ ਫੇਸਬੁੱਕ ਪੋਸਟ ਦੇ ਅਧਾਰ ‘ਤੇ ਟਵੀਟ ਕੀਤਾ ਸੀ।

ਖਡਿਆਲ ਨੇ ਸਵਾਲ ਕੀਤਾ ਕਿ ਜੇਕਰ ਪੱਤਰ ਜਾਅਲੀ ਸੀ ਤਾਂ ਸਰਕਾਰ ਨੇ ਸਕਸੈਨਾ ਵਿਰੁੱਧ ਕੇਸ ਦਰਜ ਕਿਉਂ ਨਹੀਂ ਕੀਤਾ, ਜਿਸਨੇ ਅਸਲ ਵਿੱਚ ਅਰਵਿੰਦ ਕੇਜਰੀਵਾਲ ਦੇ ਹਸਤਾਖਰਾਂ ਵਾਲੀ ਪੋਸਟ ਸ਼ੇਅਰ ਕੀਤੀ ਸੀ? ਸਕਸੈਨਾ ਦੀ ਪ੍ਰੋਫਾਈਲ ਉਸਨੂੰ ਆਪ ਦੇ ਮੀਡੀਆ ਮੈਨੇਜਰ ਵਜੋਂ ਦਰਸਾਉਂਦੀ ਹੈ। ਜੇਕਰ ਉਹ ਆਪ ਦਾ ਮੀਡੀਆ ਮੈਨੇਜਰ ਨਹੀਂ ਹੈ, ਤਾਂ ਤੁਸੀਂ ਇਸਨੂੰ ਖਾਰਜ ਕਿਉਂ ਨਹੀਂ ਕਰਦੇ ਅਤੇ ਉਸਦੇ ਖਿਲਾਫ ਧੋਖਾਧੜੀ ਦਾ ਮੁਕੱਦਮਾ ਦਰਜ ਕਿਉਂ ਨਹੀਂ ਕਰਵਾਉੰਦੇ।
ਖਡਿਆਲ ਨੇ ਕਿਹਾ ਕਿ ਆਈਪੀਸੀ ਦੀ ਧਾਰਾ 471 ਤਹਿਤ ਜੇਕਰ ਵਿਅਕਤੀ ਜਾਣਦਾ ਹੈ ਕਿ ਦਸਤਾਵੇਜ਼ ਜਾਅਲੀ ਹੈ ਅਤੇ ਉਸਨੇ ਇਸਨੂੰ ਅਸਲੀ ਰੂਪ ਵਿੱਚ ਸਾਂਝਾ ਕੀਤਾ ਹੈ, ਤਾਂ ਇਹ ਧੋਖਾਧੜੀ ਹੈ। ਪਰ ਇਸ ਮਾਮਲੇ ਵਿੱਚ ਕੋਈ ਕਿਵੇਂ ਜਾਣ ਸਕਦਾ ਹੈ ਕਿ ਇਹ ਅਸਲੀ ਹੈ ਜਾਂ ਨਕਲੀ, ਖਾਸ ਕਰਕੇ ਜਦੋਂ ਇਹ ਕਿਸੇ ਅਜਿਹੇ ਵਿਅਕਤੀ ਦੇ ਪੇਜ ‘ਤੇ ਪੋਸਟ ਕੀਤਾ ਗਿਆ ਸੀ ਜੋ ਆਪ ਦਾ ਮੀਡੀਆ ਮੈਨੇਜਰ ਹੋਣ ਦਾ ਦਾਅਵਾ ਕਰਦਾ ਹੈ।
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਜਿਸਨੇ ਵੀ ਇਸਨੂੰ ਸਾਂਝਾ ਕੀਤਾ, ਉਸ ਵਿਰੁੱਧ ਕੋਈ ਕੇਸ ਦਰਜ ਨਹੀਂ ਕੀਤਾ ਗਿਆ ਹੈ। ਪਰ ‘ਆਪ’ ਸਿਰਫ਼ ਕਾਂਗਰਸ ਤੋਂ ਡਰਦੀ ਹੈ, ਜਿਸਨੇ ਉਸਦੇ ਆਗੂਆਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ। ਜੇਕਰ ਆਪ ਸੋਚਦੀ ਹੋ ਕਿ ਉਹ ਅਜਿਹੇ ਨੇਤਾਵਾਂ ਦੀ ਆਵਾਜ਼ ਨੂੰ ਦਬਾ ਸਕਦੀ ਹੈ, ਤਾਂ ਇਹ ਉਸਦੀ ਵੱਡੀ ਭੁੱਲ ਹੈ।
ਇਸੇ ਲੜੀ ਤਹਿਤ, ਸਿਆਸੀ ਵਿਰੋਧੀਆਂ ਵਿਰੁੱਧ ਸ਼ਿਕਾਇਤਾਂ ਦੇਣ ਦੇ ਪੈਟਰਨ ਦਾ ਜ਼ਿਕਰ ਕਰਦਿਆਂ, ਕਾਂਗਰਸੀ ਬੁਲਾਰਿਆਂ ਨੇ ਸਵਾਲ ਕੀਤਾ ਕਿ ‘ਆਪ’ ਅਜਿਹੇ ਆਗੂਆਂ ਨੂੰ ਸ਼ਿਕਾਇਤਾਂ ਦਰਜ ਕਰਵਾਉਣ ਲਈ ਕਿਵੇਂ ਲਾਮਬੰਦ ਕਰਦੀ ਹੈ। ਇਸ ਤੋਂ ਪਹਿਲਾਂ ਅਲਕਾ ਲਾਂਬਾ, ਕੁਮਾਰ ਵਿਸ਼ਵਾਸ, ਤਜਿੰਦਰ ਬੱਗਾ ਅਤੇ ਹੋਰਾਂ ਖਿਲਾਫ ਵੀ ਅਜਿਹੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਸਨ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੂੰ ਨਿਆਂਪਾਲਿਕਾ ‘ਤੇ ਪੂਰਾ ਭਰੋਸਾ ਹੈ ਅਤੇ ਉਹ ਅਦਾਲਤ ‘ਚ ‘ਆਪ’ ਨੂੰ ਮੂੰਹ ਤੋੜਵਾਂ ਜਵਾਬ ਦੇਣਗੇ।
ਬੁਲਾਰਿਆਂ ਨੇ ‘ਆਪ’ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਅਰਵਿੰਦ ਕੇਜਰੀਵਾਲ ‘ਆਪ’ ਦੇ ਕਨਵੀਨਰ ਹਨ ਜਾਂ ਨਹੀਂ ਅਤੇ ਸੂਚੀ ਵਿੱਚ ਦਰਜ ਨਾਵਾਂ ਨੂੰ ਅਧਿਕਾਰਤ ਤੌਰ ‘ਤੇ ਨਿਯੁਕਤ ਕੀਤਾ ਗਿਆ ਹੈ ਜਾਂ ਨਹੀਂ। ਇੱਥੋਂ ਤੱਕ ਕਿ ਭਗਵੰਤ ਮਾਨ ਅਤੇ ਰਾਘਵ ਚੱਢਾ ਨੇ ਵੀ ਇਨ੍ਹਾਂ ਨਾਵਾਂ ਨੂੰ ਸਾਂਝਾ ਕੀਤਾ ਅਤੇ ਉਨ੍ਹਾਂ ਨੂੰ ਵਧਾਈ ਦਿੱਤੀ, ਜਿਸ ਤੋਂ ਲੱਗਦਾ ਸੀ ਕਿ ਸੂਚੀ ਸਹੀ ਹੈ।
ਪਾਰਟੀ ਨੇ ‘ਆਪ’ ਨੂੰ ਇਹ ਵੀ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਵੜਿੰਗ ਅਤੇ ਖਹਿਰਾ ਖਿਲਾਫ ਸ਼ਿਕਾਇਤ ਦੇਣ ਵਾਲੀ ਪ੍ਰਭਜੋਤ ਕੌਰ ਉਹੀ ਔਰਤ ਹੈ, ਜਿਸਦੀ ਫੇਸਬੁੱਕ ਪ੍ਰੋਫਾਈਲ ‘ਆਪ’ ਪ੍ਰਭਜੋਤ ਮੋਹਾਲੀ ਦੇ ਨਾਂ ‘ਤੇ ਹੈ।
ਜੇਕਰ ਇਹ ਉਹੀ ਆਗੂ ਹੈ ਜਿਸਦੀ ਪ੍ਰੋਫ਼ਾਈਲ ਹੈ ਤਾਂ ਤੁਸੀਂ ਦੱਸੋ ਕਿ ਉਸ ਵਿਰੁੱਧ ਕੀ ਕਾਰਵਾਈ ਕੀਤੀ ਗਈ ਹੈ, ਕਿਉਂਕਿ ਇਸ ਤੋਂ ਪਹਿਲਾਂ ਵੀ ਇਨ੍ਹਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਕਲਾ ਬੇਅਦਬੀ ਕਰਦਿਆਂ ਹੋਇਆਂ ਕੁਮੈਂਟ ਕੀਤਾ ਗਿਆ ਸੀ।












