October 25, 2026, 11:32 pm
----------- Advertisement -----------
HomeNewsLatest Newsਸੰਸਾਰ ਦੇ ਪਹਿਲੇ 'ਮਾਤ ਪਿਤਾ ਮੰਦਰ' ਦਾ ਨਿਰਮਾਣ ਕਾਰਜ ਜੋਰਾਂ ਸ਼ੋਰਾਂ 'ਤੇ,...

ਸੰਸਾਰ ਦੇ ਪਹਿਲੇ ‘ਮਾਤ ਪਿਤਾ ਮੰਦਰ’ ਦਾ ਨਿਰਮਾਣ ਕਾਰਜ ਜੋਰਾਂ ਸ਼ੋਰਾਂ ‘ਤੇ, 2025 ‘ਚ ਹੋ ਜਾਵੇਗਾ ਤਿਆਰ

Published on

----------- Advertisement -----------

ਚੰਡੀਗੜ੍ਹ, 5 ਅਗਸਤ : – ਮੋਹਾਲੀ ਜਿਲ੍ਹੇ ਦੇ ਬਨੂੜ-ਅੰਬਾਲਾ ਮਾਰਗ ‘ਤੇ ਪਿੰਡ ਖਲੌਰ ‘ਚ ਮਾਤ-ਪਿਤਾ ਮੰਦਰ ਦਾ ਨਿਰਮਾਣ ਕਾਰਜ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਹੈ | ਸਾਲ 2025 ‘ਚ ਸੰਸਾਰ ਦੇ ਇਸ ਪਹਿਲੇ ਅਤੇ ਇਕੱਲੇ ਮਾਤ-ਪਿਤਾ ਮੰਦਰ ਦਾ ਨਿਰਮਾਣ ਕਾਰਜ ਪੂਰਾ ਕਰ ਲਿਆ ਜਾਵੇਗਾ | ਸ਼ੁੱਕਰਵਾਰ ਨੂੰ ਇੱਥੇ ਪ੍ਰੈੱਸ ਕਾਨਫਰੰਸ ਦੇ ਦੌਰਾਨ ਬੋਲਦੇ ਹੋਏ ਮੰਦਰ ਦਾ ਨਿਰਮਾਣ ਕਰਨ ਵਾਲੇ ਐਨਜੀਓ, ਮਾਤ ਪਿਤਾ ਗੌਧਾਮ ਟਰਸਟ (ਐਮਪੀਜੀਡੀ) ਦੇ ਸੰਸਥਾਪਕ ਗਿਆਨ ਚੰਦ ਵਾਲੀਆ ਨੇ ਕਿਹਾ ਕਿ ਸੰਪੂਰਣ ਮਾਤ-ਪਿਤਾ ਗੌਧਾਮ ਪਰਿਵਾਰ ਦੀ ਅਣਥੱਕ ਮਿਹਨਤ ਅਤੇ ਸਾਰਿਆਂ ਦੇ ਸਹਿਯੋਗ ਨਾਲ ਸਿਰਫ 8 ਮਹੀਨਿਆਂ ‘ਚ ਲਗਭਗ 20 ਹਜਾਰ ਸਕਵੇਅਰ ਫੁੱੱਟ ਦੀ ਬੇਸਮੈਂਟ ਦਾ ਪਹਿਲਾ ਲੈਂਟਰ ਪੈ ਕੇ ਤਿਆਰ ਹੋ ਚੁੱਕਿਆ ਹੈ ਅੱਗੇ ਕੰਮ ਬਹੁਤ ਤੇਜੀ ਨਾਲ ਚੱਲ ਰਿਹਾ ਹੈ |


ਉਨ੍ਹਾਂ ਨੇ ਅੱਗੇ ਦੱਸਿਆ ਕਿ ਇਸੇ ਸੰਦਰਭ ‘ਚ ਭਜਨ ਸਮਰਾਟ ਕੰਚਨ ਕੁਮਾਰ (ਆਸਥਾ ਚੈਨਲ) ਅਤੇ ਸੰਗੀਤਾ ਆਰਿਆ ਦਾ ਪ੍ਰੋਗਰਾਮ ‘ਸਾਂਭ ਲੋ ਮਾਪੇ, ਰੱਬ ਮਿਲ ਜੂ ਆਪੇ’ ਜਿਸਦਾ ਮਕਸਦ ਆਪਣੇ ਮਾਤਾ-ਪਿਤਾ ਨੰੂ ਸੰਭਾਲੋ, ਰੱਬ ਆਪਣੇ ਆਪ ਮਿਲ ਜਾਣਗੇ, 7 ਅਗਸਤ ਦਿਨ ਐਤਵਾਰ ਨੂੰ ਸ਼ਾਮੀ 5 ਵਜੇ ਤੋਂ 8 ਵਜੇ ਤੱਕ (ਉਸ ਤੋਂ ਬਾਅਦ ਭੰਡਾਰਾ) ਅਗਰਵਾਲ ਭਵਨ ਸੈਕਟਰ 16, ਪੰਚਕੂਲਾ ‘ਚ ਰੱਖਿਆ ਗਿਆ ਹੈ ਜਿਸਦੇ ਮੁੱਖ ਮਹਿਮਾਨ ਮਸ਼ਹੂਰ ਸਮਾਜ ਸੇਵੀ ਸ੍ਰੀ ਜਗਮੋਹਨ ਗਰਗ ਜੀ ਹੋਣਗੇ | ਗਿਆਨ ਚੰਦ ਵਾਲੀਆ ਨੇ ਕਿਹਾ ਕਿ ਇਹ ਮੰਦਰ ਮਾਤਾ-ਪਿਤਾ ਨੂੰ ਸਮਰਪਿਤ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਮੰਦਰ ‘ਚ ਕੋਈ ਮੂਰਤੀ ਨਾ ਹੋ ਕੇ ਸ਼ਰਧਾਲੂ ਮਾਤਾ ਪਿਤਾ ‘ਚ ਹੀ ਭਗਵਾਨ ਹੋਣ ਦਾ ਅਹਿਸਾਸ ਕਰਨਗੇ | ਮਾਤ ਪਿਤਾ ਗੌਧਾਮ ਟਰਸਟ ਨੂੰ ਗਿਆਨ ਚੰਦ ਵਾਲੀਆ ਜਿਨ੍ਹਾਂ ਨੂੰ ਗੌਚਰ ਦਾਸ ਗਿਆਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਵੱਲੋਂ ਸਾਲ 2011 ‘ਚ ਸਥਾਪਿਤ ਕੀਤਾ ਗਿਆ ਸੀ | ਗੌਧਾਮ ਹਾਲ ਜਿੱਥੇ ਮੰਦਰ ਦਾ ਨਿਰਮਾਣ ਕੀਤਾ ਜਾ ਰਿਹਾ ਹੈ, 10 ਏਕੜ ਭੂਮੀ ‘ਚ ਫੈਲਿਆ ਹੋਇਆ ਹੈ |


ਗਿਆਨ ਚੰਦ ਵਾਲੀਆ ਨੇ ਕਿਹਾ ਕਿ ਮਾਤ ਪਿਤਾ ਮੰਦਰ ਦਾ ਮਕਸਦ ਘਰ ਘਰ ‘ਚ ਮਾਤਾ ਪਿਤਾ ਦਾ ਸਤਿਕਾਰ ਦੇ ਬਾਰੇ ‘ਚ ਜਾਗਰੁਕਤਾ ਫੈਲਾਉਣ ਦੇ ਇਲਾਵਾ ਗਊ ਮਾਤਾ ਦੇ ਅਧਿਆਤਮਕ ਲਾਂਭਾਂ ‘ਤੇ ਧਿਆਨ ਕੇਂਦਰਿਤ ਕਰਨਾ ਹੋਵੇਗਾ | ਉਨ੍ਹਾਂ ਨੇ ਅੱਗੇ ਦੱਸਿਆ ਕਿ ਸਾਡੇ ਸਾਰਿਆਂ ਦੇ ਲਈ ਮਾਤਾ-ਪਿਤਾ ਹੀ ਸਾਡੇ ਭਗਵਾਨ ਹੁੰਦੇ ਹਨ, ਇਨ੍ਹਾਂ ਤੋਂ ਵੱਡਾ ਕੋਈ ਨਹੀਂ ਹੈ | ਜਿਹੜੇ ਦਿਲ ਤੋਂ ਦੁਆ ਦੇ ਦੇਣ ਉਹ ਸਚਮੁਚ ਪੂਰੀ ਹੁੰਦੀ ਹੈ | ਉਹ ਉਹੀ ਹਨ ਜਿਹੜੇ ਆਪਣੇ ਬੱਚਿਆਂ ਦੇ ਲਈ ਆਪਣੀ ਜ਼ਿੰਦਗੀ ਸਮਰਪਿਤ ਕਰਦੇ ਹਨ | ਉਹ ਆਪਣੇ ਬੱਚਿਆਂ ਦੇ ਲਈ ਆਪਣੇ ਅਰਾਮ ਅਤੇ ਖੁਸ਼ੀ ਨੂੰ ਤਿਆਗ ਦਿੰਦੇ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ‘ਚ ਸਫਲ ਹੋ ਸਕਣ, ਉਨ੍ਹਾਂ ਨੇ ਕਿਹਾ |


ਸਾਰੀਆਂ ਬਿਰਾਦਰੀਆਂ ਅਤੇ ਧਰਮਾਂ ਦੇ ਲਈ ‘ਮਾਤ ਪਿਤਾ ਮੰਦਰ’ ਪੂਰੀ ਤਰ੍ਹਾਂ ਨਾਲ ਮਾਤਾ-ਪਿਤਾ ਦੇ ਲਈ ਸਮਰਪਿਤ ਹੋਵੇਗਾ ਜਿੱਥੇ ਉਨ੍ਹਾਂ ਦੀ ਪੂਜਾ ਅਤੇ ਸਤਿਕਾਰ ਕੀਤਾ ਜਾਵੇਗਾ, ਉਨ੍ਹਾਂ ਨੇ ਕਿਹਾ | ਮੰਦਰ ਦਾ ਭੂਮੀ ਪੂਜਨ 10 ਅਪ੍ਰੈਲ 2019 ਨੂੰ ਕੀਤਾ ਗਿਆ ਸੀ ਅਤੇ ਇਹ ਸ਼ਰਧਾਲੂਆਂ ਵੱਲੋਂ ਦਾਨ ਕੀਤੇ ਗਏ ਫੰਡਸ ਨਾਲ ਕੀਤਾ ਜਾ ਰਿਹਾ ਹੈ | ਇਸ ਦੌਰਾਨ ਮੰਦਰ ਨੂੰ ਵਰਲਡ ਬੁੱਕ ਆਫ ਰਿਕਾਰਡਸ ਕੋਲੋਂ ਸੰਸਾਰ ਦੇ ਪਹਿਲੇ ਅਤੇ ਇਕੱਲੇ ‘ਮਾਤ ਪਿਤਾ ਮੰਦਰ’ ਦਾ ਸਬੂਤ ਵੀ ਮਿਲਿਆ ਹੈ | ਇਸ ਮੌਕੇ ‘ਤੇ ਬਸ਼ੇਸ਼ਰ ਨਾਥ ਸ਼ਰਮਾ, ਅਮਰਜੀਤ ਬੰਸਲ, ਸੁਰੇਸ਼ ਬੰਸਲ, ਦੀਪਕ ਮਿੱਤਲ, ਸੁਭਾਸ਼ ਸਿੰਗਲਾ, ਮਾਮਨ ਰਾਮ ਗਰਗ, ਸੰਦੀਪ ਮਿੱਤਲ, ਸੁਰਨੇਸ਼ ਸਿੰਗਲਾ, ਕਸ਼ਮੀਰੀ ਲਾਲ ਗੁਪਤਾ, ਕੁਲਦੀਪ ਠਾਕੁਰ ਅਤੇ ਕਪਿਲ ਵਰਮਾ ਆਦਿ ਮੌਜੂਦ ਸਨ |

----------- Advertisement -----------

ਸਬੰਧਿਤ ਹੋਰ ਖ਼ਬਰਾਂ

ਨਵੀਂ ਵਿਆਹੀ ਦਾ ਸਹੁਰਾ ਪਰਿਵਾਰ ਵੱਲੋਂ ਜ਼ਬਰਨ ਧਰਮ ਬਦਲਣ ਦੀ ਕੋਸ਼ਿਸ਼, ਪੁਲਿਸ ਨੇ ਕੀਤੀ ਕਾਰਵਾਈ

ਪੰਜਾਬ ਵਿੱਚ ਜ਼ਬਰੀ ਧਰਮ ਪਰਿਵਰਤਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁਧਿਆਣਾ ਦੇ ਚੂਰਪੁਰ ਰੋਡ...

ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਰਮਿੰਦਰ ਸਿੰਘ ਆਵਲਾ, ਸੁਖਬੀਰ ਬਾਦਲ ਨੇ ਪਾਰਟੀ ‘ਚ ਕੀਤਾ ਸਵਾਗਤ

ਸੀਨੀਅਰ ਕਾਂਗਰਸੀ ਆਗੂ ਅਤੇ ਜਲਾਲਾਬਾਦ ਦੇ ਸਾਬਕਾ ਵਿਧਾਇਕ, ਰਮਿੰਦਰ ਸਿੰਘ ਆਵਲਾ ਸ਼੍ਰੋਮਣੀ ਅਕਾਲੀ ਦਲ...

28 ਅਕਤੂਬਰ ਨੂੰ ਵਿਸ਼ਵ ਭਰ ’ਚ ਪਰਵਿੰਦਰ ਸਿੰਘ ਲਈ ਅਰਦਾਸ ਦੀ ਅਪੀਲ, ਜਥੇਦਾਰ ਗੜਗੱਜ ਦਾ ਸੰਦੇਸ਼

ਪੰਜਾਬ ਅੰਦਰ ਨਸ਼ਿਆਂ ਦਾ ਵਿਰੋਧ ਕਰਦਿਆਂ ਬੀਤੇ ਦਿਨੀਂ ਸ਼ਹੀਦ ਹੋਣ ਵਾਲੇ ਪਰਵਿੰਦਰ ਸਿੰਘ ਦੇ...

ਅਮਿਤ ਸ਼ਾਹ ਮਜੀਠੀਆ ਨਾਲ ਹੱਥ ਮਿਲਾ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਗੇ? ਇਹ ਤਾਂ ਦੁਨੀਆ ਦਾ 8ਵਾਂ ਅਜੂਬਾ ਹੋਵੇਗਾ: ਅਰਵਿੰਦ ਕੇਜਰੀਵਾਲ

ਚੰਡੀਗੜ੍ਹ, 24 ਅਕਤੂਬਰ:ਆਮ ਆਦਮੀ ਪਾਰਟੀ ('ਆਪ') ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸਿਆਸੀ ਮੌਕਾਪ੍ਰਸਤੀ...

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ 23 ਅਕਤੂਬਰ:ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਰਾਹੀਂ ਕੀਤੀ ਜਾ...

ਪੰਜਾਬ ਵਿਧਾਨ ਸਭਾ ‘ਚ SIR ਖਿਲਾਫ ਮਤਾ ਪਾਸ, ਅਜਿਹਾ ਕਰਨ ਵਾਲਾ ਪਹਿਲਾ ਸੂਬਾ

ਚੰਡੀਗੜ੍ਹ, 23 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਵੋਟ-ਚੋਰੀ’ ਭਾਰਤੀ ਲੋਕਤੰਤਰ...

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦਾ ਨਵਾਂ ਕਦਮ, 40 ਕਾਲਜਾਂ ’ਚ ਬਣਨਗੇ ਮਾਨਸਿਕ ਸਿਹਤ ਕਲੱਬ

ਚੰਡੀਗੜ੍ਹ, 22 ਅਕਤੂਬਰ, 2026:ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ...

  ਵਿਦਿਆਰਥੀਆਂ ਨੂੰ CM ਮਾਨ ਦਾ ਸੁਨੇਹਾ,ਸਿਫ਼ਾਰਸ਼ ਨਹੀਂ, ਯੋਗਤਾ ਨਾਲ ਮਿਲਣਗੀਆਂ ਨੌਕਰੀਆਂ

ਚੰਡੀਗੜ੍ਹ; 22 ਅਕਤੂਬਰ, 2026:ਪੰਜਾਬ ਵਿਧਾਨ ਸਭਾ ਨੇ ਅੱਜ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ,...

ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦਾ ਸ਼ੋਅ ਰੱਦ, ਹੁਣ ਮੁੱਖ ਮੰਤਰੀ ਨਾਲ ਦੁਰਵਿਵਹਾਰ! ਭਾਜਪਾ ’ਤੇ ਵਰ੍ਹੇ ਕੁਲਦੀਪ ਧਾਲੀਵਾਲ

ਚੰਡੀਗੜ੍ਹ, 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ...