ਮੁੰਬਈ : – ਲਤਾ ਮੰਗੇਸ਼ਕਰ ਦਾ ਬੀਤੇ ਦਿਨ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਦੌਰਾਨ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਆਪਣੀ ਸੈਕਟਰੀ ਪੂਜਾ ਡਡਲਾਨੀ ਨਾਲ ਲਤਾ ਜੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਸਨ। ਸ਼ਾਹਰੁਖ ਨੇ ਲਤਾ ਜੀ ਦੀ ਮ੍ਰਿਤਕ ਦੇਹ ਦੇ ਸਾਹਮਣੇ ਖੜ੍ਹੇ ਹੋ ਕੇ ਅਰਦਾਸ ਕੀਤੀ।
ਦੋਵੇਂ ਹੱਥ ਉਠਾ ਕੇ ਦੁਆ ਪੜ੍ਹਨ ਤੋਂ ਬਾਅਦ ਸ਼ਾਹਰੁਖ ਨੇ ਮਾਸਕ ਉਤਾਰ ਕੇ ਫੂਕ ਮਾਰੀ। ਇਸ ਤੋਂ ਬਾਅਦ ਸ਼ਾਹਰੁਖ ਨੇ ਲਤਾ ਜੀ ਦੇ ਪੈਰ ਛੂਹੇ ਅਤੇ ਉਥੋਂ ਚਲੇ ਗਏ। ਸ਼ਾਹਰੁਖ ਦੀ ਇਸ ਵੀਡੀਓ ਨੂੰ ਆਪਣੇ ਟਵਿੱਟਰ ਅਕਾਊਂਟ ‘ਤੇ ਸ਼ੇਅਰ ਕਰਦੇ ਹੋਏ ਭਾਜਪਾ ਨੇਤਾ ਅਰੁਣ ਯਾਦਵ ਨੇ ਲਿਖਿਆ- ਕੀ ਉਨ੍ਹਾਂ ਨੇ ਥੁੱਕਿਆ ਹੈ?
ਅਰੁਣ ਯਾਦਵ ਭਾਜਪਾ ਹਰਿਆਣਾ ਦੇ ਸੂਚਨਾ ਤਕਨਾਲੋਜੀ ਵਿਭਾਗ ਦੇ ਸੂਬਾ ਇੰਚਾਰਜ ਹਨ। ਉਨ੍ਹਾਂ ਦੇ ਸ਼ੇਅਰ ਕੀਤੇ ਵੀਡੀਓ ਨੂੰ ਹੁਣ ਤੱਕ 20 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।













