ਦੁਨੀਆ ਦੇ ਸਭ ਤੋਂ ਗੰਦੇ ਆਦਮੀ ਦੀ ਮੌਤ ਹੋ ਗਈ ਹੈ। ਇਰਾਨੀ ਮੀਡੀਆ ਦੀਆ ਰਿਪੋਰਟਾਂ ਮੁਤਾਬਕ 94 ਸਾਲਾ ਵਿਅਕਤੀ ਦੀ ਮੰਗਲਵਾਰ ਨੂੰ ਮੌਤ ਹੋ ਗਈ ਹੈ। ਉਹ ਪਿਛਲੇ 50 ਸਾਲ ਤੋਂ ਨਹੀਂ ਨਹਾਇਆ ਸੀ, ਇਸ ਲਈ ਉਸ ਨੂੰ ‘ਦੁਨੀਆ ਦਾ ਸਭ ਤੋਂ ਗੰਦਾ ਆਦਮੀ’ ਕਿਹਾ ਜਾਂਦਾ ਸੀ। ਦੁਨੀਆ ਦਾ ਸਭ ਤੋਂ ਗੰਦਾ ਆਦਮੀ ਕਹੇ ਜਾਣ ਵਾਲੇ ਇਸ ਵਿਆਕਤੀ ਦਾ ਨਾਮ ਅਮੈ ਹਾਜੀ ਦੱਸਿਆ ਜਾ ਰਿਹਾ ਹੈ।
ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਅਮੋ ਹਾਜੀ ਨੂੰ ਡਰ ਸੀ ਕਿ ਜੇਕਰ ਉਹ ਨਹਾਇਆ ਤਾਂ ਉਸ ਨੂੰ ਇਨਫੈਕਸ਼ਨ ਹੋ ਜਾਵੇਗੀ ਇਸ ਲਈ ਉਸਨੇ ਨਹਾਉਣਾ ਛੱਡ ਦਿੱਤਾ ਸੀ। ਹਾਜ਼ੀ ਦੱਖਣੀ ਫਾਰਸ ਪ੍ਰਤ ਦੇ ਦੇਜਹਾਗ ਪਿੰਡ ਇਕੱਲਾ ਰਹਿੰਦਾ ਸੀ। IRNA ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਨਾਲ ਹੋਈ ਹੈ ਸਾਲ 2013 ਵਿੱਚ ਇਸ ਵਿਅਕਤੀ ਉਪਰ ‘ਦ ਸਟ੍ਰੇਂਜ ਲਾਈਫ ਆਫ ਅਮੌ ਹਾਜ਼ੀ’ ਨਾਮ ਦੀ ਇਕ ਸ਼ਾਰਟ ਡਾਕੂਮੈਂਟਰੀ ਵੀ ਬਣਾਈ ਗਈ ਸੀ। ਡਾਕੂਮੈਂਟਰੀ ਵਿੱਚ ਦਿਖਾਇਆ ਗਿਆ ਸੀ ਕਿ ਅਮੌ ਹਾਜੀ ਆਪਣਾ ਜੀਵਨ ਕਿਸ ਤਰ੍ਹਾਂ ਜਿਉਂਦੇ ਹਨ।
ਸਥਾਨਕ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ ਹਾਜੀ ਨੇ ‘ਬਿਮਾਰ ਹੋਣ’ ਦੇ ਡਰ ਕਾਰਨ ਨਹਾਉਣਾ ਛੱਡ ਦਿੱਤਾ ਸੀ। ਪ੍ਰੰਤੂ ਪਹਿਲੀ ਵਾਰ ਕੁਝ ਮਹੀਨੇ, ਪਿੰਡ ਵਾਸੀ ਉਸ ਨੂੰ ਨਹਾਉਣ ਲਈ ਬਾਥਰੂਮ ਲੈ ਕੇ ਗਏ ਸਨ। ਪਿੰਡਾਂ ਵਾਸੀਆਂ ਨੇ ਕਿਹਾ ਕਿ ਉਹ ਆਪਣਾ ਯੂਵਾਵਿਸਥਾ ਵਿੱਚ ਲਗੇ ਕੁਝ ਸਦਮਾ ਤੋਂ ਉਭਰ ਨਹੀਂ ਸਕਿਆ ਜਿਸ ਕਾਰਨ ਉਨ੍ਹਾਂ ਨਹਾਉਣ ਤੋਂ ਇਨਕਾਰ ਕਰ ਦਿੱਤਾ। 2014 ਵਿਚ ਤੇਹਰਾਨ ਟਾਈਮਜ਼ ਨੇ ਦੱਸਿਆ ਕਿ ਹਾਜੀ ਸੜਕ ਕਿਨਾਰੇ ਮਰਨ ਵਾਲੇ ਜਾਨਵਰਾਂ ਨੂੰ ਖਾਦੇ ਸਨ, ਜਨਵਰਾਂ ਦੇ ਮਲ ਨਾਲ ਭਰੇ ਪਾਈਪ ਵਿੱਚ ਧੁਮਰਪਾਨ ਕਰਦੇ ਸਨ। ਉਨ੍ਹਾਂ ਦਾ ਮੰਨਣਾ ਸੀ ਕਿ ਸਵੱਛਤਾ ਉਨ੍ਹਾਂ ਨੂੰ ਬਿਮਾਰ ਕਰ ਦੇਵੇਗੀ।












