ਅੱਜ ਯਾਨੀ 11 ਦਸੰਬਰ ਨੂੰ ਕਿਸਾਨ ਬਹਾਦਰੀ ਦਾ ਇਤਿਹਾਸ ਰਚ ਕੇ ਦਿੱਲੀ ਤੋਂ ਘਰ ਵਾਪਸ ਜਾ ਰਹੇ ਹਨ। ਠੀਕ ਉਸੇ ਤਰ੍ਹਾਂ ਫਤਹਿ ਮਾਰਚ ਕੱਢਿਆ ਜਾ ਰਿਹਾ ਹੈ ਜਿਸ ਤਰ੍ਹਾਂ ਪੰਜਾਬ ਦੇ ਰਾਜੇ ਜੰਗ ਜਿੱਤ ਕੇ ਵਾਪਸ ਆਉਂਦੇ ਸਨ । ਇਸ ਤੇ ਖੁਸ਼ੀ ਪ੍ਰਗਟਾਉਂਦਿਆਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਵਧਾਈ ਦਿੱਤੀ ਗਈ ਹੈ।
ਦਿੱਲੀ ਸੀ ਐਮ ਨੇ ਟਵੀਟ ਕਰਦਿਆਂ ਲਿਖਿਆ ਕਿ”ਸਬਰ, ਹਿੰਮਤ ਤੇ ਏਕਤਾ ਦਾ ਕੋਈ ਵਿਕਲਪ ਨਹੀਂ ਹੁੰਦਾ, ਆਪਸੀ ਭਾਈਚਾਰਾ ਤੇ ਏਕਤਾ ਨਾਲ ਹੀ ਦੇਸ਼ ਅੱਗੇ ਵਧ ਸਕਦਾ ਹੈ,ਕਿਸਾਨ ਭਰਾਵਾਂ ਦੀ ਇਹ ਏਕਤਾ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਤਾਕਤ ਰਹੀ। ਕਿਸਾਨ ਭਰਾਵਾਂ ਦੀ ਮਜ਼ਬੂਤ ਇੱਛਾ ਸ਼ਕਤੀ ਤੇ ਜੋਸ਼ ਨੂੰ ਮੇਰਾ ਸਲਾਮ”।