ਧੂਰੀ : – ਪੰਜਾਬ ਵਿੱਚ ਅੱਜਕਲ ਚੋਣਾਂ ਦਾ ਮਾਹੌਲ ਹੈ| ਵੋਟਰ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਅਲੱਗ ਅਲੱਗ ਤਰਾਂ ਦੀ ਮੰਗ ਕਰਦੇ ਹਨ| ਪੰਜਾਬ ਚੋਣਾਂ ਵਿੱਚ ਨਸ਼ੇ ਦੇ ਪਰਛਾਵੇਂ ਵਿੱਚ ਇੱਕ ਬਜ਼ੁਰਗ ਵੋਟਰ ਦੀ ਵੀਡੀਓ ਵਾਇਰਲ ਹੋਈ ਹੈ। ਇਸ ਵਿੱਚ ਉਹ ਚੋਣ ਲੜ ਰਹੇ ਕਾਂਗਰਸੀ ਵਿਧਾਇਕ ਨੂੰ ਭੁੱਕੀ ਦੇ ਨਸ਼ੇ ਦਾ ਇੰਤਜ਼ਾਮ ਕਰਨ ਲਈ ਕਹਿ ਰਿਹਾ ਹੈ। ਇਹ ਵੀਡੀਓ ਪੰਜਾਬ ਦੇ ਧੂਰੀ ਵਿਧਾਨ ਸਭਾ ਹਲਕੇ ਦੀ ਹੈ। ਜਿੱਥੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਦਲਵੀਰ ਗੋਲਡੀ ਚੋਣ ਲੜ ਰਹੇ ਹਨ। ਦਲਵੀਰ ਗੋਲਡੀ ਦਾ ਮੁਕਾਬਲਾ ਆਮ ਆਦਮੀ ਪਾਰਟੀ (ਆਪ) ਦੇ ਮੁੱਖ ਮੰਤਰੀ ਉਮੀਦਵਾਰ ਸਾਂਸਦ ਭਗਵੰਤ ਮਾਨ ਨਾਲ ਹੈ।
ਮਾਈਕ ਫੜ ਕੇ ਬਜ਼ੁਰਗ ਨੇ ਕਿਹਾ- ਵਿਧਾਇਕ ਸਾਬ੍ਹ ਅਸੀਂ ਤੁਹਾਡੇ ਤੋਂ ਕੁਝ ਨਹੀਂ ਮੰਗਣਾ। ਗੋਲੀਆਂ ਖਾ ਰਹੇ ਹਨ, ਭੁੱਕੀ ਦਾ ਕੋਈ ਹੀਲਾ ਕਰਦੋ। ਹਾਲਾਂਕਿ ਬਜ਼ੁਰਗ ਦੀ ਇਸ ਗੱਲ ‘ਤੇ ਮੀਟਿੰਗ ‘ਚ ਮੌਜੂਦ ਸਾਰੇ ਲੋਕ ਹੱਸਣ ਲੱਗੇ। ਇਸ ਨੂੰ ਦੇਖ ਕੇ ਵਿਧਾਇਕ ਗੋਲਡੀ ਨੇ ਵੀ ਬਜ਼ੁਰਗ ਤੋਂ ਮਾਈਕ ਲੈ ਕੇ ਮਾਮਲਾ ਪਲਟ ਦਿੱਤਾ।
----------- Advertisement -----------
ਧੂਰੀ ਦੇ ਬਜ਼ੁਰਗ ਵੋਟਰ ਦੀ MLA ਸਾਬ ਤੋਂ ਅਨੋਖੀ ਮੰਗ
Published on
----------- Advertisement -----------
----------- Advertisement -----------












