ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਮਨੀ ਲਾਂਡਰਿੰਗ ਮਾਮਲੇ ‘ਚ ਸੀ.ਐਮ ਚੰਨੀ ਦਾ ਭਤੀਜਾ ਭੁਪਿੰਦਰ ਸਿੰਘ ਉਰਫ਼ ਹਨੀ ਈ. ਡੀ. ਦੀ ਹਿਰਾਸਤ ਵਿਚ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਡੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਤੀਜੇ ਹਨੀ ਦੇ ਸਬੰਧ ਵਿੱਚ ਜੋ ਵੀ ਦਸਤਾਵੇਜ਼ ਅਦਾਲਤ ਵਿੱਚ ਪੇਸ਼ ਕੀਤੇ ਗਏ ਉਨ੍ਹਾਂ ਅਨੁਸਾਰ ਹਨੀ ਕੋਲੋਂ ਬਰਾਮਦ ਕੀਤੇ ਮੋਬਾਈਲ ਫੋਨਾਂ ਸਮੇਤ ਡਿਜ਼ੀਟਲ ਡਿਵਾਈਸਾਂ ਵਿੱਚ ਕਰੀਬ 18 ਲੱਖ ਪੰਨਿਆਂ ਦੀ ਸਮੱਗਰੀ ਹੈ। ਇਨ੍ਹਾਂ ਪੰਨ੍ਹਿਆਂ ਵਿਚੋਂ 20,000 ਪੰਨ੍ਹਿਆਂ ਦੀ ਜਾਂਚ ਹੋ ਚੁੱਕੀ ਹੈ ਤੇ ਬਾਕੀ ਅਜੇ ਪੈਂਡਿੰਗ ਹਨ।
ਦਸ ਦਈਏ ਕਿ ਭੁੁਪਿੰਦਰ ਸਿੰਘ ਹਨੀ ਨੇ ਰੇਤੇ ਦੀ ਮਾਈਨਿੰਗ ‘ਚ 10 ਕਰੋੜ ਰੁਪਏ ਨਕਦ ਲੈਣ ਦਾ ਗੁਨਾਹ ਕਬੂਲ ਕਰ ਲਿਆ। ਬੀਤੇ ਦਿਨੀ ਭੁਪਿੰਦਰ ਹਨੀ ਨੂੰ ਜਲੰਧਰ ਦੀ ਜੂਡੀਸ਼ੀਅਲ ਕੋਰਟ ‘ਚ ਪੇਸ਼ ਕੀਤਾ ਗਿਆ। ਇਸ ਮਾਮਲੇ ‘ਚ ਹੋਈ ਸੁਣਵਾਈ ਤੋਂ ਬਾਅਦ ਮਾਣਯੋਗ ਅਦਾਲਤ ਨੇ ਭੁਪਿੰਦਰ ਹਨੀ ਨੂੰ ਤਿੰਨ ਦਿਨ ਲਈ ਹੋਰ ਰਿਮਾਂਡ ‘ਤੇ ਭੇਜ ਦਿੱਤਾ।
----------- Advertisement -----------
ED ਨੇ ਸੀ.ਐਮ ਚੰਨੀ ਦੇ ਭਤੀਜੇ ਹਨੀ ਕੋਲੋਂ ਬਰਾਮਦ ਕੀਤੇ 18 ਲੱਖ ਡਿਜੀਟਲ ਪੇਜ
Published on
----------- Advertisement -----------
----------- Advertisement -----------











