ਰੂਸ-ਯੂਕਰੇਨ ਯੁੱਧ ਕਾਰਨ ਸ਼ੇਅਰ ਬਾਜ਼ਾਰਾਂ ‘ਚ ਭਾਰੀ ਗਿਰਾਵਟ ਆਈ ਹੈ ਜਿਸ ਦੇ ਚਲਦਿਆ EPFO ਵੱਲੋ EPF ਦੀ ਵਿਆਜ ਦਰ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। ਸਰਕਾਰ ਦੇ ਇਸ ਫੈਸਲੇ ਕਾਰਨ ਦੇਸ਼ ਦੇ ਕਰੀਬ 6 ਕਰੋੜ ਮੁਲਾਜ਼ਮਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਵੇਗੀ। EPF ਦੀ ਵਿਆਜ ਦਰ ਘਟਾ ਕੇ 8.1 ਫੀਸਦੀ ਕਰ ਦਿੱਤੀ ਗਈ ਹੈ। ਇਹ ਦਰ ਪਿਛਲੇ 40 ਸਾਲਾਂ ਵਿੱਚ ਸਭ ਤੋਂ ਘੱਟ ਹੈ।
ਦਸ ਦਈਏ ਕਿ EPFO ਦੀ ਦੋ ਦਿਨਾਂ ਬੈਠਕ ਸ਼ੁੱਕਰਵਾਰ 11 ਮਾਰਚ ਨੂੰ ਸ਼ੁਰੂ ਹੋਈ ਸੀ, ਜੋ ਅੱਜ ਖਤਮ ਹੋ ਗਈ ਹੈ, ਜਿਸ ਵਿੱਚ EPF ਦੀ ਵਿਆਜ ਦਰ ਨੂੰ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ। EPFO ਨੇ ਪਿਛਲੇ ਵਿੱਤੀ ਸਾਲ 2020-21 ਚ 8.5 ਫੀਸਦੀ ਵਿਆਜ ਤੈਅ ਕੀਤਾ ਸੀ। ਇਸ ਤੋਂ ਪਹਿਲਾਂ EPFO ’ਤੇ 2018-19 ‘ਚ 8.65 ਫੀਸਦੀ ਵਿਆਜ ਦਿੱਤਾ ਗਿਆ ਸੀ। EPFO ਨੇ 2016-17 ਅਤੇ 2017-18 ਵਿੱਚ ਵੀ 8.65 ਫੀਸਦੀ ਵਿਆਜ ਦਾ ਭੁਗਤਾਨ ਕੀਤਾ ਸੀ। ਇਸ ਤੋਂ ਪਹਿਲਾ 2015-16 ‘ਚ 8.8 ਫੀਸਦੀ, 2013-14 ਅਤੇ 2014-15 ‘ਚ ਵੀ 8.75 ਫੀਸਦੀ ਵਿਆਜ ਦਰ ਸੀ।
----------- Advertisement -----------
ਮੁਲਾਜ਼ਮਾਂ ਨੂੰ ਭਾਰੀ ਝਟਕਾ, EPFO ਨੇ ਘਟਾਈ ਵਿਆਜ ਦਰ
Published on
----------- Advertisement -----------
----------- Advertisement -----------












