- – ਕਿਹਾ ਦੋਵੇਂ ਮੁਲਕਾਂ ਨੂੰ ਅਮਨ ਸ਼ਾਂਤੀ ਦਾ ਸੰਦੇਸ਼ ਦੇਣ ਲਈ ਬਣਾਇਆ ਇਹ ਮਾਡਲ
ਅੰਮ੍ਰਿਤਸਰ :- ਰੂਸ ਵਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲਿਆਂ ਦੀ ਚਰਚਾ ਜਿਥੇ ਸੰਸਾਰ ਭਰ ਵਿਚ ਛਿੜੀ ਹੋਈ ਹੈ ਉਥੇ ਹੀ ਅੰਮ੍ਰਿਤਸਰ ਦੇ ਮਸ਼ਹੁਰ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਨੇ ਇਸ ਜੰਗ ਸੰਬਧੀ ਮਾਡਲ ਤਿਆਰ ਕਰ ਕੇ ਅਮਨ ਸ਼ਾਂਤੀ ਦਾ ਸੁਨੇਹਾ ਦੇਣ ਲਈ ਇਹ ਮਾਡਲ ਤਿਆਰ ਕੀਤਾ ਹੈ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਉਹਨਾ ਦਸਿਆ ਕਿ ਜਿਵੇ ਕਿ ਉਹਨਾ ਵਲੋਂ ਹਰ ਮੌਕੇ ਤੇ ਕੋਈ ਨਾ ਕੋਈ ਮਾਡਲ ਤਿਆਰ ਕਰ ਲੋਕਾਂ ਨੂੰ ਸਮਰਪਿਤ ਕੀਤਾ ਜਾਦਾ ਹੈ ਉਥੇ ਹੀ ਅਜ ਉਹਨਾ ਰੂਸ ਯੂਕਰੇਨ ਦੀ ਜੰਗ ਮੌਕੇ ਅਮਨ ਸ਼ਾਂਤੀ ਨੂੰ ਦਰਸਾਉਂਦਾ ਮਾਡਲ ਤਿਆਰ ਕਰ ਅਮਨ ਸ਼ਾਂਤੀ ਦੀ ਅਪੀਲ ਕੀਤੀ ਹੈ। ਉਹਨਾ ਕਿਹਾ ਕਿ ਚਾਹੇ ਜੰਗ ਦੋ ਦੇਸ਼ਾ ਦੇ ਆਪਸੀ ਮਾਮਲਿਆਂ ਦੀ ਹੋਵੇ ਪਰ ਇਸ ਨਾਲ ਸੰਸਾਰ ਭਰ ਦੇ ਲੋਕ ਪ੍ਰਭਾਵਿਤ ਹੋ ਰਹੇ ਹਨ ਕਈ ਭਾਰਤੀ ਵਿਦਿਆਰਥੀ ਉਥੇ ਬੰਕਰਾਂ ਵਿਚ ਲੁਕ ਕੇ ਸਹਿਮ ਦੀ ਜਿੰਦਗੀ ਬਿਤਾ ਰਹੇ ਹਨ ਅਤੇ ਉਹਨਾ ਦੇ ਮਾਪੇ ਇਥੇ ਚਿੰਤਾ ਵਿਚ ਹਨ ਸੰਸਾਰ ਭਰ ਦੇ ਸਾਰੇ ਹੀ ਤਾਕਤਵਰ ਦੇਸ਼ਾ ਨੂੰ ਚਾਹੀਦਾ ਹੈ ਕਿ ਉਹ ਇਸ ਮਾਮਲੇ ਲੱਈ ਇਕਜੁਟ ਹੋਣ ਅਤੇ ਰੂਸ ਯੂਕਰੇਨ ਦੇ ਮਾਮਲੇ ਨੂੰ ਲੋਕਾਂ ਦੇ ਹਿੱਤ ਵਿਚ ਜਲਦੀ ਸੁਲਝਾਇਆ ਜਾ ਸਕੇ।












