April 27, 2026, 5:30 am
----------- Advertisement -----------
HomeNewsLatest Newsਸਰ੍ਹੋਂ ਜਾਤੀ ਦੀਆਂ ਫਸਲਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ : ਖੇਤੀਬਾੜੀ...

ਸਰ੍ਹੋਂ ਜਾਤੀ ਦੀਆਂ ਫਸਲਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ : ਖੇਤੀਬਾੜੀ ਅਫ਼ਸਰ ਡੇਰਾਬੱਸੀ

Published on

----------- Advertisement -----------

ਐਸ.ਏ.ਐਸ ਨਗਰ, 16 ਜਨਵਰੀ : – ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਡੇਰਾ ਬੱਸੀ ਦੇ ਖੇਤੀਬਾੜੀ ਵਿਭਾਗ ਵੱਲੋਂ ਵੱਖ – ਵੱਖ ਪਿੰਡਾਂ ਵਿੱਚ ਫ਼ਸਲਾਂ ਦੇ ਨਰੀਖਣ ਕੀਤੇ ਜਾ ਰਹੇ ਹਨ ਇਸ ਸਮੇਂ ਗੱਲਬਾਤ ਕਰਦਿਆਂ ਡਾ: ਹਰਸੰਗੀਤ ਸਿੰਘ ਖੇਤੀਬਾੜੀ ਅਫ਼ਸਰ ਡੇਰਾਬੱਸੀ ਨੇ ਦੱਸਿਆ ਕਿ ਬਲਾਕ ਡੇਰਾਬੱਸੀ ਵਿਖੇ ਇਸ ਸਾਲ ਲਗਭਗ 1175 ਹੈਕਟੇਅਰ ਰਕਬਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਹੇਠ ਬੀਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਫਸਲਾਂ ਨੂੰ ਬਿਮਾਰੀਆਂ ਦਾ ਹਮਲਾ ਤਾਪਮਾਨ ਅਤੇ ਹਵਾ ਵਿੱਚ ਨਮੀ ਜਿਹੜੀ ਕਿ ਉਨ੍ਹਾਂ ਬੀਮਾਰੀਆਂ ਲਈ ਢੁਕਵੀਂ ਹੈ ਤਾਂ ਇਹ ਹਮਲਾ ਬੁਹਤ ਜਲਦੀ ਵਧਦਾ ਹੈ| ਜਿਵੇਂ ਕਿ ਹੁਣ ਦਾ ਤਾਪਮਾਨ ਚਿੱਟੀ ਕੁੰਗੀ ਲਈ ਬਹੁਤ ਢੁਕਵਾਂ ਹੈ ਅਤੇ ਉਨ੍ਹਾਂ ਦੁਆਰਾ ਖੇਤਾਂ ਦੇ ਦੌਰੇ ਕਰਨ ਤੋਂ ਪਤਾ ਲੱਗਾ ਕਿ ਇਹ ਹਮਲਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਉਪਰ ਦੇਖਣ ਨੂੰ ਮਿਲ ਰਿਹਾ ਹੈ ਪ੍ਰੰਤੂ ਇਸ ਮੌਸਮ ਵਿਚ ਜਦੋਂ ਤਾਪਮਾਨ 6 ਡਿਗਰੀ ਸੈਲਸੀਅਸ ਤੋਂ 15 ਡਿਗਰੀ ਸੈਂਟੀਗ੍ਰੇਡ ਤਕ ਹੋਵੇ ਤਾਂ ਇਨ੍ਹਾਂ ਫ਼ਸਲਾਂ ਨੂੰ ਲੱਗਣ ਵਾਲਾ ਝੁਲਸ ਰੋਗ ਅੱਗੇ ਨਹੀਂ ਵਧਦਾ ਅਤੇ ਜਦੋਂ ਵੀ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਅਸਰ ਬਹੁਤ ਜਲਦੀ ਸਾਰੀ ਫਸਲ ਨੂੰ ਹੋ ਜਾਂਦਾ ਹੈ। ਇਸ ਲਈ ਕਿਸਾਨ ਵੀਰਾਂ ਨੂੰ ਉਨ੍ਹਾਂ ਵੱਲੋਂ ਅਪੀਲ ਹੈ ਕਿ ਉਹ ਅੱਜ ਕੱਲ੍ਹ ਦੇ ਦਿਨਾਂ ਵਿੱਚ ਖੇਤਾਂ ਦਾ ਦੌਰਾ ਕਰਨ ਅਤੇ ਜੇਕਰ ਪੱਤੇ ਦੇ ਉਪਰਲੇ ਪਾਸੇ ਕਾਲੇ ਰੰਗ ਦੇ ਛੋਟੇ-ਛੋਟੇ ਦਾਗ ਹਨ ਤਾਂ ਇਹ ਨਿਸ਼ਾਨੀ ਸਰੋਂ ਦੇ ਝੁਲਸ ਰੋਗ ਦੀ ਹੈ ਇਸ ਬਿਮਾਰੀ ਨਾਲ ਫ਼ਸਲ ਦਾ ਨੁਕਸਾਨ 40% ਤੋ ਉਪਰ ਹੋ ਸਕਦਾ ਹੈ । ਇਸ ਤੋਂ ਉਲਟ ਇਹ ਤਾਪਮਾਨ ਚਿੱਟੀ ਕੁੰਗੀ ਲਈ ਬਹੁਤ ਢੁਕਵਾਂ ਹੈ |
ਇਹ ਕੂੰਗੀ ਇਸ ਮੌਸਮ ਵਿੱਚ ਛੇਤੀ ਵਧਦੀ ਹੈ | ਜੇਕਰ ਇਸ ਫ਼ਸਲ ਦੇ ਪੱਤੇ ਦੇ ਉਤਲੇ ਪਾਸੇ ਹਰੇ ਰੰਗ ਦੇ ਧੱਬੇ ਹਨ ਤਾਂ ਇਹ ਉਸ ਪੱਤੇ ਦੇ ਹੇਠਲੇ ਪਾਸੇ ਚਿੱਟੇ ਰੰਗ ਦਾ ਜੰਗਾਲ ਜਿਹਾ ਹੋਵੇਗਾ ਇਹ ਚਿੱਟੀ ਕੁੰਗੀ ਹੁੰਦੀ ਹੈ | ਇਨ੍ਹਾਂ ਦੋਹਾਂ ਤਰਾਂ ਦੀਆਂ ਕੂੰਗੀਆਂ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫ਼ਸਲ ਬੀਜਣ ਤੋਂ 60 ਅਤੇ ਫਿਰ ਦੁਬਾਰਾ 80 ਦਿਨ ਬਾਅਦ ਰੈਡੋਮਿੱਲ ਗੋਲਡ 250 ਗ੍ਰਾਮ 100 ਲੀਟਰ ਪਾਣੀ ਵਿਚ ਮਿਲਾ ਕੇ ਇਸ ਦਵਾਈ ਦੀ ਸਪਰੇ ਕਰਨ ਨਾਲ ਇਹ ਬਿਮਾਰੀਆਂ ਆਉਂਦੀਆਂ ਹੀ ਨਹੀਂ ਪ੍ਰੰਤੂ ਜੇਕਰ ਕਿਸੇ ਕਿਸਾਨ ਦੇ ਖੇਤ ਵਿਚ ਇਹ ਬਿਮਾਰੀ ਨਜ਼ਰ ਆ ਰਹੀ ਹੈ ਤਾਂ ਤੁਰੰਤ ਸਪਰੇ ਕਰਨ ਦੀ ਜ਼ਰੂਰਤ ਹੈ | ਉਨ੍ਹਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਗੋਭੀ ਸਰ੍ਹੋਂ ,ਰਾਇਆ, ਅਫਰੀਕਨ ਸਰੋਂ ਬੀਜੀ ਹੋਈ ਹੈ ਤਾਂ ਉਹ ਚਿੱਟੀ ਕੁੰਗੀ ਦੇ ਹਮਲੇ ਤੋਂ ਨਾ ਘਬਰਾਨ ਕਿਉਂਕਿ ਇਹ ਕੁੰਗੀ ਇਨ੍ਹਾਂ ਕਿਸਮਾਂ ਨੂੰ ਨਹੀਂ ਲੱਗਦੀ ਇਸ ਤੋਂ ਇਲਾਵਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਨੂੰ ਤਣੇ ਦੇ ਗਲਣੇ ਦਾ ਰੋਗ ਲੱਗਦਾ ਹੈ |
ਇਹ ਬੀਮਾਰੀ ਵੀ ਅੱਜ ਕੱਲ ਦੇ ਤਾਪਮਾਨ ਵਿੱਚ ਹੁੰਦੀ ਹੈ | ਜੇਕਰ ਹਵਾ ਵਿੱਚੋਂ ਨਮੀ ਜ਼ਿਆਦਾ ਹੋਵੇ ਤਾਂ ਇਹ ਬਿਮਾਰੀ ਜਿਆਦਾ ਵੱਧਦੀ ਹੈ ।
ਇਸ ਲਈ ਖੇਤਾਂ ਵਿੱਚ ਨਮੀ ਨੂੰ ਕਾਬੂ ਵਿੱਚ ਰੱਖਿਆ ਜਾਵੇ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਨ ਤਾਂ ਜੋ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ |

----------- Advertisement -----------

ਸਬੰਧਿਤ ਹੋਰ ਖ਼ਬਰਾਂ

ਅੱਤ ਦੀ ਗਰਮੀ ਵਿਚਾਲੇ ਸਿੱਖਿਆ ਵਿਭਾਗ ਦਾ ਵੱਡਾ ਫੈਸਲਾ, ਭੋਪਾਲ ਪ੍ਰਸ਼ਾਸਨ ਨੇ 30 ਤਰੀਕ ਤੱਕ ਸਕੂਲ ਕੀਤੇ ਬੰਦ

 ਸਕੂਲੀ ਵਿਦਿਆਰਥੀਆਂ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਅੱਤ ਦੀ ਗਰਮੀ ਵਿਚਾਲੇ ਸਿੱਖਿਆ...

ਪੰਜਾਬ ਵਿੱਚ ਭਾਰੀ ਰੋਸ, ਦਲਬਦਲੂ ਸੰਸਦ ਮੈਂਬਰਾਂ ਦੀਆਂ ਰਿਹਾਇਸ਼ਾਂ ਦੀਆਂ ਕੰਧਾਂ ‘ਤੇ ਲਿਖਿਆ ਗਿਆ ‘ਗੱਦਾਰ’

* *ਚੰਡੀਗੜ੍ਹ, 26 ਅਪ੍ਰੈਲ 2026*:ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਭਾਜਪਾ ਵਿੱਚ ਸ਼ਾਮਲ...

ਪ੍ਰਸਿੱਧ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਪਾਲਾ ਜਲਾਲਪੁਰੀਆ ‘ਆਪ’ ਵਿੱਚ ਸ਼ਾਮਲ

*ਚੰਡੀਗੜ੍ਹ 25 ਅਪ੍ਰੈਲ 2026*:ਕਬੱਡੀ ਖਿਡਾਰੀ ਅਤੇ ਮਸ਼ਹੂਰ ਸਟੌਪਰ ਪਾਲਾ ਜਲਾਲਪੁਰੀਆ ਸ਼ਨੀਵਾਰ ਨੂੰ ਆਮ ਆਦਮੀ...

2027 ਵਿੱਚ ‘ਆਪ’ ਦੀ ਵਾਪਸੀ ਤੈਅ, ਭਾਜਪਾ ਹਤਾਸ਼ ਚਾਲਾਂ ‘ਤੇ ਉਤਰੀ: ਪਵਨ ਟੀਨੂੰ

*ਚੰਡੀਗੜ੍ਹ, 25 ਅਪ੍ਰੈਲ 2026*:ਰਾਜ ਸਭਾ ਮੈਂਬਰ ਹਰਭਜਨ ਸਿੰਘ, ਅਸ਼ੋਕ ਮਿੱਤਲ ਅਤੇ ਰਾਜਿੰਦਰ ਗੁਪਤਾ ਦੇ...

ਮੀਂਹ ਤੋਂ ਪਹਿਲਾਂ ਡਰੇਨਾਂ ਅਤੇ ਹੜ੍ਹਾਂ ਵਾਲੀਆਂ ਸੰਭਾਵੀ ਥਾਵਾਂ ਦੀ ਤੁਰੰਤ ਸਫ਼ਾਈ ਯਕੀਨੀ ਬਣਾਈ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

* *ਚੰਡੀਗੜ੍ਹ, 25 ਅਪ੍ਰੈਲ 2026*:ਆਗਾਮੀ ਮਾਨਸੂਨ ਸੀਜ਼ਨ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ...

ਵਿਆਹ ਮਗਰੋਂ ਪਹਿਲੀ ਵਾਰ ਪਤਨੀ ਤੇ ਧੀ ਸਣੇ ਸਹੁਰੇ ਘਰ ਪਹੁੰਚੇ CM ਮਾਨ, ਕਰੀਬ 2 ਘੰਟੇ ਰੁਕੇ, ਕੀਤਾ ਲੰਚ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਮਗਰੋਂ ਪਹਿਲੀ ਵਾਰ ਆਪਣੇ ਸਹੁਰੇ ਘਰ ਹਰਿਆਣਾ...

ਪੰਜਾਬ ’ਚ ਵੀ ਚੱਲੇਗਾ ‘ਮਹਾਰਾਸ਼ਟਰ ਵਾਲਾ ਦਾਅ!’ “ਭਗਵੰਤ ਮਾਨ ਬਣਨਗੇ ਪੰਜਾਬ ਦੇ ਏਕਨਾਥ ਸ਼ਿੰਦੇ”

ਕਾਂਗਰਸ ਦੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਵਿੱਚ ਮਚੀ ਹਲਚਲ...

ਭਾਰਤੀ ਜਨਤਾ ਪਾਰਟੀ ਲੋਕਤੰਤਰ ਵਿਰੋਧੀ ਕੋਝੀਆਂ ਚਾਲਾਂ ਚੱਲਣੀਆਂ ਬੰਦ ਕਰੇ: ਬਾਲੀ

ਚੰਡੀਗੜ੍ਹ, 25 ਅਪ੍ਰੈਲ 2026:ਆਮ ਆਦਮੀ ਪਾਰਟੀ ਪੰਜਾਬ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਆਮ...