ਅਹਿਮਦਾਬਾਦ : – ਗੁਜਰਾਤ ਦੇ ਦਲਿਤ ਨੇਤਾ ਅਤੇ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਸ਼ੁੱਕਰਵਾਰ ਨੂੰ ਅਸਾਮ ਦੇ ਬਾਰਪੇਟਾ ਜ਼ਿਲ੍ਹੇ ਦੀ ਇੱਕ ਅਦਾਲਤ ਨੇ ਇੱਕ ਮਹਿਲਾ ਪੁਲਿਸ ਅਧਿਕਾਰੀ ‘ਤੇ ਕਥਿਤ ਹਮਲੇ ਦੇ ਮਾਮਲੇ ਵਿੱਚ ਜ਼ਮਾਨਤ ਦੇ ਦਿੱਤੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਸੋਮਵਾਰ ਨੂੰ ਨਵੀਂ ਦਿੱਲੀ ਸਥਿਤ ਕਾਂਗਰਸ ਪਾਰਟੀ ਦੇ ਦਫਤਰ ਤੋਂ ਪ੍ਰੈੱਸ ਕਾਨਫਰੰਸ ਕੀਤੀ, ਜਿਸ ‘ਚ ਉਨ੍ਹਾਂ ਨੇ ਸੱਤਾਧਾਰੀ ਪਾਰਟੀ ਭਾਜਪਾ ‘ਤੇ ਤਿੱਖਾ ਨਿਸ਼ਾਨਾ ਸਾਧਿਆ।
ਉਨ੍ਹਾਂ ਕਿਹਾ ਕਿ ਗੁਜਰਾਤ ਵਿੱਚ ਪਿਛਲੇ 8, 10 ਸਾਲਾਂ ਦੌਰਾਨ 22 ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ। ਉਸ ਦੀ ਕੋਈ ਜਾਂਚ ਨਹੀਂ ਹੋਈ। ਮੁੰਦਰਾ ਦੀ ਬੰਦਰਗਾਹ ‘ਤੇ 1 ਲੱਖ 75 ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਫੜੇ ਗਏ। ਪਰ ਗੌਤਮ ਅਡਾਨੀ ਨੂੰ ਵੀ ਜਾਂਚ ਲਈ ਨਹੀਂ ਬੁਲਾਇਆ ਗਿਆ। ਦਲਿਤ ਮਹਿਲਾ ਭਾਜਪਾ ਵਿਧਾਇਕ ‘ਤੇ ਬਲਾਤਕਾਰ ਦਾ ਦੋਸ਼ ਪਰ ਇਸ ਮਾਮਲੇ ਵਿੱਚ ਵੀ ਕੋਈ ਕਾਰਵਾਈ ਨਹੀਂ ਹੋਈ। ਗੋਲ਼ੀ ਮਾਰੋ ਸਾਲ ਕੋ ਦੇ ਨਾਅਰੇ ਲਾਉਣ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ। ਪਰ ਇੱਕ ਟਵੀਟ ਕਾਰਨ ਪੀਐਮਓ ਵਿੱਚ ਬੈਠੇ ਗੋਡਸੇ ਦੇ ਭਗਤਾਂ ਨੇ ਮੇਰੇ ਖ਼ਿਲਾਫ਼ ਐਫਆਈਆਰ ਦਰਜ ਕਰਵਾਈ।
----------- Advertisement -----------
1 ਲੱਖ 75 ਹਜ਼ਾਰ ਕਰੋੜ ਦੇ ਡਰੱਗਜ਼ ਮਿਲੇ, ਪਰ ਅਡਾਨੀ ‘ਤੇ ਕੋਈ ਕਾਰਵਾਈ ਨਹੀਂ, ਟਵੀਟ ਕਰਨ ‘ਤੇ ਮੇਰੇ ‘ਤੇ FIR, ਜਿਗਨੇਸ਼ ਮੇਵਾਨੀ ਦਾ ਭਾਜਪਾ ‘ਤੇ ਹਮਲਾ
Published on
----------- Advertisement -----------
----------- Advertisement -----------












