July 23, 2026, 12:30 pm
----------- Advertisement -----------
HomeNewsLatest Newsਅਜੀਬੋ-ਗਰੀਬ! ਅਜਿਹੀ ਜਗ੍ਹਾ ਜਿਥੇ ਅਣਵਿਆਹੀਆਂ ਕੁੜੀਆਂ ਪਹਿਲਾਂ ਬੱਚੇ ਨੂੰ ਦਿੰਦੀਆਂ ਜਨਮ, ਫਿਰ...

ਅਜੀਬੋ-ਗਰੀਬ! ਅਜਿਹੀ ਜਗ੍ਹਾ ਜਿਥੇ ਅਣਵਿਆਹੀਆਂ ਕੁੜੀਆਂ ਪਹਿਲਾਂ ਬੱਚੇ ਨੂੰ ਦਿੰਦੀਆਂ ਜਨਮ, ਫਿਰ ਕਰਵਾਉਂਦੀਆਂ ਹਨ ਵਿਆਹ..

Published on

----------- Advertisement -----------

ਅਕਸਰ ਕਬੀਲੇ ਦੇ ਲੋਕਾਂ ਬਾਰੇ ਇਹ ਧਾਰਨਾ ਬਣੀ ਹੋਈ ਹੈ ਕਿ ਉਨ੍ਹਾਂ ਦੀਆਂ ਪਰੰਪਰਾਵਾਂ ਆਧੁਨਿਕ ਸਮੇਂ ਤੋਂ ਬਹੁਤ ਪਿੱਛੇ ਹਨ। ਇਹ ਲੋਕ ਅਜੇ ਵੀ ਉਨ੍ਹਾਂ ਅਭਿਆਸਾਂ ਨਾਲ ਜੁੜੇ ਜਾਂ ਬੰਨ੍ਹੇ ਹੋਏ ਮੰਨੇ ਜਾਂਦੇ ਹਨ ਜਿਨ੍ਹਾਂ ਨੂੰ ਅਸੀਂ ਕਈ ਸਾਲ ਪਹਿਲਾਂ ਛੱਡ ਚੁੱਕੇ ਹਾਂ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਕਬੀਲੇ ਦੀ ਰਿਵਾਇਤ ਬਾਰੇ ਦੱਸਾਂਗੇ ਜਿਥੇ ਬਿਨ੍ਹਾਂ ਵਿਆਹ ਤੋਂ ਬੱਚੇ ਨੂੰ ਜਨਮ ਦੇਣਾ ਇਸ ਸਮਾਜ ਵਿੱਚ ਇਹ ਆਮ ਗੱਲ ਹੈ।
ਦੱਸ ਦਈਏ ਕਿ ਗਰਾਸੀਆ ਕਬੀਲੇ ‘ਚ ਇਹ ਪਰੰਪਰਾ 1000 ਸਾਲ ਤੋਂ ਚੱਲੀ ਆ ਰਹੀ ਹੈ। ਇੱਥੇ ਪਹਿਲਾਂ ਲੜਕਾ-ਲੜਕੀ ਇਕੱਠੇ ਰਹਿੰਦੇ ਹਨ ਅਤੇ ਬੱਚਿਆਂ ਨੂੰ ਜਨਮ ਦਿੰਦੇ ਹਨ, ਫਿਰ ਹੀ ਵਿਆਹ ਬਾਰੇ ਸੋਚਦੇ ਹਨ। ਇਹ ਕਬੀਲਾ ਅਫ਼ਰੀਕਾ ਜਾਂ ਅਮੇਜ਼ਨ ਦੇ ਜੰਗਲਾਂ ਵਿੱਚ ਨਹੀਂ ਮਿਲਦਾ, ਸਗੋਂ ਇਹ ਸਾਡੇ ਆਪਣੇ ਦੇਸ਼ ਵਿੱਚ ਗੁਜਰਾਤ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਰਹਿੰਦਾ ਹੈ।
ਦੱਸਿਆ ਜਾਂਦਾ ਹੈ ਕਿ ਕੁੜੀਆਂ ਨੂੰ ਆਪਣੇ ਲਈ ਲੜਕਾ ਚੁਣਨ ਦੀ ਪੂਰੀ ਆਜ਼ਾਦੀ ਹੈ। ਇਸ ਦੇ ਲਈ 2 ਰੋਜ਼ਾ ਮੇਲਾ ਲਗਾਇਆ ਜਾਂਦਾ ਹੈ। ਇੱਥੇ ਉਹ ਆਪਣੀ ਪਸੰਦ ਦੇ ਲੜਕੇ ਨੂੰ ਚੁਣ ਕੇ ਉਸ ਨਾਲ ਭੱਜ ਜਾਂਦੀ ਹੈ। ਫਿਰ ਵਾਪਸੀ ‘ਤੇ ਉਹ ਬਿਨਾਂ ਵਿਆਹ ਦੇ ਇਕੱਠੇ ਰਹਿਣ ਲੱਗਦੇ ਹਨ।ਜੋੜੇ ‘ਤੇ ਵਿਆਹ ਦਾ ਕੋਈ ਦਬਾਅ ਨਹੀਂ ਹੈ ਅਤੇ ਉਹ ਇਸ ਰਿਸ਼ਤੇ ਤੋਂ ਬੱਚੇ ਵੀ ਪੈਦਾ ਕਰਦੇ ਹਨ। ਬੱਚੇ ਦੇ ਪੈਦਾ ਹੋਣ ਤੱਕ ਉਹ ਵਿਆਹ ਬਾਰੇ ਨਹੀਂ ਸੋਚਦੇ, ਪਰ ਬੱਚੇ ਤੋਂ ਬਾਅਦ ਇਹ ਉਨ੍ਹਾਂ ਦੀ ਮਰਜ਼ੀ ਹੁੰਦੀ ਹੈ ਕਿ ਵਿਆਹ ਕਰਨਾ ਹੈ ਜਾਂ ਨਹੀਂ। ਦਿਲਚਸਪ ਗੱਲ ਇਹ ਹੈ ਕਿ ਲੜਕੀ ‘ਤੇ ਸਿਰਫ ਇਕ ਲੜਕੇ ਨਾਲ ਜ਼ਿੰਦਗੀ ਬਿਤਾਉਣ ਦਾ ਕੋਈ ਦਬਾਅ ਨਹੀਂ ਹੈ। ਜੇਕਰ ਉਹ ਇਕੱਠੇ ਨਹੀਂ ਰਹਿਣਾ ਚਾਹੁੰਦੇ ਤਾਂ ਲੜਕੀ ਆਪਣਾ ਦੂਜਾ ਸਾਥੀ ਚੁਣ ਸਕਦੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

CJP ਪ੍ਰਦਰਸ਼ਨ ‘ਚ ਮਹਿਲਾ ਨੂੰ ਥੱਪੜ ਮਾਰਨ ਵਾਲੇ ADCP ‘ਤੇ ਡਿੱਗੀ ਗਾਜ਼, ਹੋ ਗਿਆ ਵੱਡਾ ਐਕਸ਼ਨ

ਦਿੱਲੀ ਦੇ ਜੰਤਰ-ਮੰਤਰ ‘ਤੇ ਸੀਜੇਪੀ ਦਾ ਪ੍ਰਦਰਸ਼ਨ ਚੱਲ ਰਿਹਾ ਹੈ। ਇਸ ਵਿਚ CJP ਪ੍ਰਦਰਸ਼ਨ...

ਪਟਿਆਲਾ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, ਇੱਕ ਦੀ ਮੌਤ

ਪਟਿਆਲਾ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਹੋਈ ਹਿੰਸਕ ਝੜਪ ਦੌਰਾਨ ਇੱਕ ਕੈਦੀ ਦੀ ਮੌਤ...

Lalit Modi ਨੂੰ ED ਕੇਸ ‘ਚ ਵੱਡੀ ਰਾਹਤ ! 16 ਸਾਲਾਂ ਬਾਅਦ ਹੋ ਸਕਦੀ ਹੈ ਘਰ ਵਾਪਸੀ !

 ਲਲਿਤ ਮੋਦੀ ਹੁਣ 16 ਸਾਲਾਂ ਦੇ ਅੰਤਰਾਲ ਤੋਂ ਬਾਅਦ ਭਾਰਤ ਵਾਪਸ ਆਉਣ ਦੀ ਤਿਆਰੀ...

ਕਲੇਸ਼ ਤੋਂ ਬਾਅਦ ਇੱਕਠੇ ਬੈਠੇ ਨਜਰ ਆਏ ਚੰਨੀ ਤੇ ਵੜਿੰਗ, ਦਿੱਲੀ ਬੈਠਕ ‘ਚ ਕਾਂਗਰਸ ਨੇ ਦਿਖਾਇਆ ਏਕਾ

ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਬੀਤੇ ਕਈ ਦਿਨਾਂ ਤੋਂ ਮੀਡੀਆ ਦੀਆਂ ਸੁਰਖੀਆਂ ਬਣਿਆ ਹੋਇਆ...

ਡਾਇਬੀਟੀਜ਼ ਦੀਆਂ ਪੇਚੀਦਗੀਆਂ ਦਾ ਇਲਾਜ ਕਰਵਾਉਣ ਨਾਲੋਂ ਇਸ ਦੀ ਰੋਕਥਾਮ ਕਿਤੇ ਵੱਧ ਆਸਾਨ ਹੈ; ਪੇਚੀਦਗੀਆਂ ਹੋਣ ਦਾ ਇੰਤਜ਼ਾਰ ਨਾ ਕਰੋ: ਡਾ. ਬਲਬੀਰ ਸਿੰਘ

ਚੰਡੀਗੜ੍ਹ, 22 ਜੁਲਾਈ 2026:ਡਾਇਬੀਟੀਜ਼ ਸ਼ਾਇਦ ਹੀ ਕਦੇ ਕਿਸੇ ਡਾਕਟਰੀ ਐਮਰਜੈਂਸੀ ਦੇ ਰੂਪ ਵਿੱਚ ਸ਼ੁਰੂ...

ਪੰਜਾਬ ਵਿੱਚ ਸਰਕਾਰੀ ਸਕੂਲਾਂ ਦੇ 881 ਬੱਚਿਆਂ ਨੇ ਨੀਟ ਕਲੀਅਰ ਕੀਤਾ ਹੈ, 2022 ਤੋਂ ਪਹਿਲਾਂ 100 ਤੋਂ ਵੀ ਘੱਟ ਬੱਚੇ ਕਲੀਅਰ ਕਰਦੇ ਸਨ –...

*ਨਵੀਂ ਦਿੱਲੀ, 22 ਜੁਲਾਈ,2026*:ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ...

ਅੰਮ੍ਰਿਤਸਰ ‘ਚ ਕਾਂਗਰਸੀ ਵਰਕਰਾਂ ਨੇ ਮੁੱਖ ਮੰਤਰੀ ਤੀਰਥ ਯਾਤਰਾ ਬੱਸ ‘ਤੇ ਕੀਤਾ ਹਮਲਾ

*ਚੰਡੀਗੜ੍ਹ, 22 ਜੁਲਾਈ,2026*:ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਮੰਗਲਵਾਰ ਨੂੰ ਪੰਜਾਬ ਸਰਕਾਰ ਦੀ 'ਮੁੱਖ...

ਪੰਜਾਬ ਪਹਿਲੀ ਤੋਂ ਬਾਰ੍ਹਵੀਂ ਜਮਾਤ ਤੱਕ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ ਮੁੱਖ ਵਿਸ਼ੇ ਵਜੋਂ ਸ਼ਾਮਲ ਕਰਨ ਵਾਲਾ ਭਾਰਤ ਦਾ ਪਹਿਲਾ ਸੂਬਾ ਬਣਿਆ: ਹਰਜੋਤ ਸਿੰਘ ਬੈਂਸ 

*ਚੰਡੀਗੜ੍ਹ, 22 ਜੁਲਾਈ,2026*:ਸਕੂਲੀ ਸਿੱਖਿਆ ਵਿੱਚ ਅਹਿਮ ਤਬਦੀਲੀ ਲਿਆਉਣ ਦੇ ਉਦੇਸ਼ ਨਾਲ, ਪੰਜਾਬ ਪਹਿਲੀ ਤੋਂ...

‘ਦੇਸ਼ ਦੇ ਨੌਜਵਾਨਾਂ ਦਾ ਹਿੱਤ ਸਾਡੀ ਸਭ ਤੋਂ ਵੱਡੀ ਤਰਜੀਹ, ਦੋਸ਼ੀਆਂ ਨੂੰ ਦਿੱਤੀ ਜਾਏਗੀ ਸਖ਼ਤ ਸਜ਼ਾ’ ਪੇਪਰ ਲੀਕ ਮਾਮਲੇ ‘ਤੇ ਬੋਲੇ PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣੇ ਜਿਹੇ ਹੋਏ NEET ਪ੍ਰੀਖਿਆ ਲੀਕ ਮਾਮਲੇ ਵਿਚ ਸ਼ਾਮਲ...