ਰੂਸ-ਯੂਕਰੇਨ ਜੰਗ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਵੀ ਪੈ ਰਿਹਾ ਹੈ ਜਿਸ ਕਾਰਨ ਹੁਣ ਆਮ ਲੋਕਾਂ ਨੂੰ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਪਿਛਲੇ ਕੁਝ ਦਿਨਾਂ ਤੋਂ ਸੋਨੇ ਦੀ ਕੀਮਤ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਸ਼ੁੱਕਰਵਾਰ ਯਾਨੀ ਅੱਜ 4 ਮਾਰਚ 2022 ਨੂੰ ਸੋਨੇ ਦੀਆਂ ਕੀਮਤਾਂ ‘ਚ ਵਾਧਾ ਹੋਇਆ ਹੈ। ਸੋਨੇ ਦੀ ਕੀਮਤ ‘ਚ ਤੇਜ਼ੀ ਤੋਂ ਬਾਅਦ ਅੱਜ ਇਸ ਦਾ ਰੇਟ 52,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਏ ਹਨ। MCX ‘ਤੇ ਸੋਨਾ ਦੀਆ ਕੀਮਤਾਂ ‘ਚ 251 ਰੁਪਏ ਵਧਣ ਤੋਂ ਬਾਅਦ ਇਸ ਦੀ ਕੀਮਤ 52,021 ਰੁਪਏ ਪ੍ਰਤੀ 10 ਗ੍ਰਾਮ ‘ਤੇ ਪੁਹੰਚ ਗਈ ਹੈ।

ਮਲਟੀ ਕਮੋਡਿਟੀ ਐਕਸਚੇਂਜ (MCX) ‘ਤੇ, ਅਪ੍ਰੈਲ ਵਿਚ ਡਿਲੀਵਰੀ ਲਈ ਸੋਨੇ ਦੀ ਕੀਮਤ ਅੱਜ 0.45 ਫੀਸਦੀ ਵਧ ਗਈ ਹੈ। ਦੂਜੇ ਪਾਸੇ ਚਾਂਦੀ ਦੀ ਕੀਮਤ ਵਿਚ ਵੀ ਵਾਧਾ ਦਰਜ ਕੀਤਾ ਗਿਆ ਹੈ। ਸੋਨੇ ਦੀਆਂ ਵਧਦੀਆਂ ਕੀਮਤਾਂ ਇਕ ਵਾਰ ਫਿਰ ਆਪਣੇ ਰਿਕਾਰਡ ਪੱਧਰ ‘ਤੇ ਜਾ ਰਹੀਆਂ ਹਨ। ਅੱਜ ਚਾਂਦੀ ਵਿਚ 306 ਰੁਪਏ ਦੇ ਵਾਧੇ ਨਾਲ 68,210 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਪੁਹੰਚ ਗਈ ਹੈ।












