August 9, 2026, 1:58 am
----------- Advertisement -----------
HomeNewsHaryanaਕਰਨਾਲ : ਦਰਦਨਾਕ ਸੜਕ ਹਾਦਸੇ 'ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌ.ਤ

ਕਰਨਾਲ : ਦਰਦਨਾਕ ਸੜਕ ਹਾਦਸੇ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌ.ਤ

Published on

----------- Advertisement -----------

ਹਰਿਆਣਾ ਦੇ ਕਰਨਾਲ ‘ਚ ਕੈਥਲ ਰੋਡ ‘ਤੇ ਵਾਪਰੇ ਦਰਦਨਾਕ ਸੜਕ ਹਾਦਸੇ ‘ਚ ਪਰਿਵਾਰ ਦੇ ਇਕਲੌਤੇ ਪੁੱਤਰ ਦੀ ਜਾਨ ਚਲੀ ਗਈ। ਨੌਜਵਾਨ ਸਵੇਰੇ ਦਿੱਲੀ ਤੋਂ ਕਰਨਾਲ ਆਇਆ ਸੀ ਅਤੇ ਰੇਲਵੇ ਸਟੇਸ਼ਨ ਤੋਂ ਕਾਰ ਲੈ ਕੇ ਘਰ ਜਾ ਰਿਹਾ ਸੀ। ਰਸਤੇ ਵਿੱਚ ਹਾਦਸਾ ਵਾਪਰ ਗਿਆ। ਇਹ ਨੌਜਵਾਨ ਨੇ ਕੁਝ ਦਿਨਾਂ ਬਾਅਦ ਕੈਨੇਡਾ ਜਾਣਾ ਸੀ। ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪਿੰਡ ਅਲੀਪੁਰ ਦੇ ਵਰਿੰਦਰ ਪਾਲ ਨੇ ਦੱਸਿਆ ਕਿ ਉਸ ਦਾ ਚਚੇਰਾ ਭਰਾ ਹਰਨੂਰ (19) ਐਤਵਾਰ ਨੂੰ ਕਰਨਾਲ ਰੇਲਵੇ ਸਟੇਸ਼ਨ ‘ਤੇ ਆਪਣੀ ਕਾਰ ਪਾਰਕ ਕਰਕੇ ਰੇਲ ਗੱਡੀ ਰਾਹੀਂ ਦਿੱਲੀ ਗਿਆ ਸੀ। ਕਿਉਕਿ ਉਸ ਨੇ ਕੈਨੇਡਾ ਜਾਣਾ ਸੀ ਤਾਂ ਇਸ ਸਬੰਧ ਵਿੱਚ ਫਾਈਲ ਲੈ ਕੇ ਦਿੱਲੀ ਚਲਾ ਗਿਆ ਸੀ। ਅੱਜ ਸਵੇਰੇ ਕਰੀਬ 4 ਵਜੇ ਉਹ ਦਿੱਲੀ ਤੋਂ ਰੇਲਗੱਡੀ ਰਾਹੀਂ ਕਰਨਾਲ ਪਰਤਿਆ। ਉਹ ਸਟੇਸ਼ਨ ਤੋਂ ਕਾਰ ਚੁੱਕ ਕੇ ਪਿੰਡ ਵੱਲ ਆ ਰਿਹਾ ਸੀ। ਸਵੇਰੇ ਜਦੋਂ ਹਰਨੂਰ ਕਾਰ ਰਾਹੀਂ ਆਪਣੇ ਪਿੰਡ ਅਲੀਪੁਰ ਆ ਰਿਹਾ ਸੀ ਤਾਂ ਕੈਥਲ ਰੋਡ ’ਤੇ ਸਥਿਤ ਪਿੰਡ ਸਿਰਸੀ ਕੋਲ ਸੜਕ ਦੇ ਵਿਚਕਾਰ ਦੋ ਕੈਂਟਰ ਖੜ੍ਹੇ ਸਨ। ਉਸ ਦੀ ਕਾਰ ਸਿੱਧੀ ਪਿੱਛੇ ਤੋਂ ਖੜ੍ਹੇ ਕੈਂਟਰ ਨਾਲ ਜਾ ਟਕਰਾਈ। ਇਸ ਦਰਦਨਾਕ ਹਾਦਸੇ ‘ਚ ਹਰਨੂਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹਰਨੂਰ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀ ਕੋਈ ਭੈਣ ਅਤੇ ਭਰਾ ਨਹੀਂ ਹੈ। ਸਦਰ ਥਾਣੇ ਦੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਤਿੰਨੋਂ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਉਨ੍ਹਾਂ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ। ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਜਾਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਹਲਵਾਰਾ ਤੋਂ ਦਿੱਲੀ ਦੀ ਉਡਾਣ ਵਿੱਚ ਤਕਨੀਕੀ ਖਰਾਬੀ; 27 ਵੱਲੋਂ ਯਾਤਰਾ ਰੱਦ

ਕੁਝ ਤਕਨੀਕੀ ਸਮੱਸਿਆ ਕਾਰਨ ਬੀਤੇ ਦਿਨ ਦੁਪਹਿਰ ਦੀ ਉਡਾਣ ਦੌਰਾਨ ਹਲਵਾਰਾ ਹਵਾਈ ਅੱਡੇ ਤੋਂ...

ਡੀਏ ਦੀ ਮੰਗ ਨੂੰ ਲੈ ਕੇ CM Bhagwant Mann ਨਾਲ ਮੀਟਿੰਗ 27 ਅਗਸਤ ਨੂੰ ਤੈਅ

ਮਹਿੰਗਾਈ ਭੱਤਾ (ਡੀਏ) ਦਾ ਬਕਾਇਆ ਜਾਰੀ ਕਰਨ ਦੀ ਮੰਗ ਕਰ ਰਹੇ ਪੰਜਾਬ ਦੇ ਸਰਕਾਰੀ...

 ਸਟੋਰ ਵਿੱਚ ਲੁੱਟ ਦੌਰਾਨ ਪੰਜਾਬੀ ਕਾਰੋਬਾਰੀ ਦੀ ਹੱਤਿਆ

 ਕੈਨੇਡਾ ਦੇ ਐਡਮਿੰਟਨ ਸ਼ਹਿਰ ਵਿੱਚ ਵਾਪਰੀ ਇੱਕ ਘਟਨਾ ਵਿੱਚ ਆਪਣੇ ਕਾਰੋਬਾਰ ਨੂੰ ਲੁੱਟ ਤੋਂ...

ਰੀਲ ਬਣਾਉਣ ਦੀ ਆਦਤ ਬਣੀ ਕਲੇਸ਼ ਦੀ ਵਜ੍ਹਾ, ਪਤੀ ਨੇ ਚੁੰਨੀ ਨਾਲ ਗਲਾ ਘੁੱਟ ਕੇ ਪਤਨੀ ਨੂੰ ਮਾਰਿਆ

ਕਰਨਾਟਕ ਦੇ ਬੈਂਗਲੁਰੂ ਤੋਂ ਪਤੀ-ਪਤਨੀ ਦੇ ਰਿਸ਼ਤੇ ਨੂੰ ਝੰਜੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ...

ਕੁੱਟਮਾਰ ਤੋਂ ਬਾਅਦ ਗੁਰਸਿਮਰਨ ਮੰਡ ਦਾ ਵੱਡਾ ਬਿਆਨ, ‘ਦੰਦ ਤੋੜ ਦਿੱਤੇ, ਪਰ ਮੈਂ ਡਰਨ ਵਾਲਾ ਨਹੀਂ’

ਅੰਬਾਲਾ ਨੇੜੇ ਪੰਜੋਖਰਾ ਸਾਹਿਬ ਵਿਖੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨਾਲ ਹੋਈ ਕੁੱਟਮਾਰ ਤੋਂ...

ਰਾਹੁਲ ਦੇ ‘ਕੂਲ ਅੰਕਲ’ ਵਾਲੇ ਬਿਆਨ ’ਤੇ ਕੈਪਟਨ ਦਾ ਜਵਾਬ, ਕਿਹਾ- ‘ਭਾਜਪਾ ਮੇਰੀ ਪਹਿਲੀ ਪਸੰਦ, ਵਾਪਸੀ ਦਾ ਸਵਾਲ ਨਹੀਂ’

ਰਾਹੁਲ ਗਾਂਧੀ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ‘ਕੂਲ ਅੰਕਲ’ ਅਤੇ ਆਪਣੇ ਪਸੰਦੀਦਾ ਨੇਤਾਵਾਂ ਵਿੱਚੋਂ...

ਹਿਮਾਚਲ ਦੇ ਚੰਬਾ ਵਿੱਚ ਨਿੱਜੀ ਬੱਸ ਪਲਟਣ ਕਾਰਨ 7 ਦੀ ਮੌਤ

ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ਵਿੱਚ ਅੱਜ ਸਵੇਰੇ ਟਿੱਸਾ-ਬੈਰਾਗੜ੍ਹ ਸੜਕ 'ਤੇ ਇੱਕ ਨਿੱਜੀ ਬੱਸ...

ਮੋਗਾ ਪੁਲਿਸ ਨੇ ਦਬੋਚੀ ‘ਨਕਲੀ SHO’, ਵਿਆਹ ਲਈ ਰਚਿਆ ਪੁਲਿਸ ਅਫਸਰ ਬਣਨ ਦਾ ਸਾਰਾ ਡਰਾਮਾ!

ਮੋਗਾ ਤੋਂ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਪੁਲਿਸ ਨੇ ਇੱਕ...

ਹਾਈ-ਟੈਕ ਹੋਵੇਗਾ PRTC, ਯੂਪੀਆਈ- ਡੈਬਿਟ ਤੇ ਕ੍ਰੈਡਿਟ ਕਾਰਡ ਰਾਹੀਂ ਆਨਲਾਈਨ ਭੁਗਤਾਨ ਦੀ ਮਿਲੇਗੀ ਸਹੂਲਤ

ਪੀਆਰਟੀਸੀ ਹੁਣ ਹਾਈ ਟੈਕ ਹੋਣ ਵੱਲ ਆਪਣੇ ਕਦਮ ਵਧਾ ਰਿਹਾ ਹੈ। ਸਵਾਰੀਆਂ ਦੀ ਸਹੂਲਤ...