ਮੌਸਮ ਬਦਲਣ ਨਾਲ ਬਹੁਤ ਸਾਰੇ ਲੋਕਾਂ ਦੇ ਚਿਹਰੇ ’ਤੇ ਪਿੰਪਲਸ ਹੋ ਜਾਂਦੇ ਹਨ ਜਿਸ ਕਾਰਨ ਚਿਹਰੇ ’ਤੇ ਖੁਜਲੀ ਦੀ ਪ੍ਰੇਸ਼ਾਨੀ ਰਹਿੰਦੀ ਹੈ। ਦਰਅਸਲ ਪਸੀਨੇ ਦੀਆਂ ਗ੍ਰੰਥੀਆਂ ਦਾ ਮੂੰਹ ਬੰਦ ਹੋਣ ਦੀ ਵਜ੍ਹਾ ਨਾਲ ਸਾਡੇ ਸਰੀਰ ’ਤੇ ਛੋਟ-ਛੋਟੇ ਦਾਣੇ ਨਿਕਲ ਆਉਂਦੇ ਹਨ ਜਿਸ ਕਾਰਨ ਬਹੁਤ ਜ਼ਿਆਦਾ ਖੁਜਲੀ ਅਤੇ ਜਲਣ ਹੁੰਦੀ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਅੱਜ ਅਸੀ ਤੁਹਾਡੇ ਲਈ ਕੁਝ ਅਜਿਹੇ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ ਜਿਸ ਨਾਲ ਕੋਈ ਨੁਕਸਾਨ ਨਹੀਂ ਹੋਵੇਗਾ। ਸਗੋ ਤੁਹਾਡੇ ਚਿਹਰੇ ਦੇ ਪਿੰਪਲਸ ਠੀਕ ਹੋਣਗੇ ‘ਤੇ ਨਾਲ-ਨਾਲ ਚਿਹਰੇ ਦਾ ਨਿਖਾਰ ਵੀ ਵਧੇਗਾ।

ਖੀਰਾ
ਖੀਰੇ ’ਚ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਹੁੰਦੀ ਹੈ ਜਿਸ ਨਾਲ ਸਰੀਰ ਠੰਢਾ ਰਹਿੰਦਾ ਹੈ। ਜੇਕਰ ਤੁਹਾਨੂੰ ਵੀ ਚਿਹਰੇ ’ਤੇ ਪਿੰਪਲਸ ਅਤੇ ਦਾਣਿਆਂ ਦੀ ਸਮੱਸਿਆ ਹੈ ਤਾਂ 1 ਗਿਲਾਸ ਪਾਣੀ ‘ਚ ਨਿੰਬੂ ਦਾ ਰਸ ਅਤੇ ਖੀਰੇ ਦੇ ਪਤਲੇ-ਪਤਲੇ ਸਲਾਈਸ ਕੱਟ ਕੇ ਮਿਲਾ ਲਓ। ਕੁਝ ਸਮੇਂ ਬਾਅਦ ਇਨ੍ਹਾਂ ਟੁਕੜਿਆਂ ਨੂੰ ਚਿਹਰੇ ’ਤੇ ਰੱਖੋ। ਇਸ ਨਾਲ ਚਿਹਰੇ ਦੇ ਪਿੰਪਲਸ ਬਹੁਤ ਜਲਦ ਦੂਰ ਹੋ ਜਾਂਦੇ ਹਨ।
ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਦੇ ਇਸਤੇਮਾਲ ਨਾਲ ਸਕਿਨ ’ਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ। ਇਸ ਲਈ 5 ਚੱਮਚ ਮੁਲਤਾਨੀ ਮਿੱਟੀ ‘ਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ ਅਤੇ ਚਿਹਰੇ ’ਤੇ ਲਗਾਓ। ਇਸ ਨਾਲ ਚਿਹਰੇ ’ਤੇ ਨਿਖ਼ਾਰ ਆਵੇਗਾ ਅਤੇ ਪਿੰਪਲਸ ਠੀਕ ਹੋ ਜਾਣਗੇ।

ਐਲੋਵੇਰਾ
ਐਲੋਵੇਰਾ ਦੀ ਜੈੱਲ ਪਿੰਪਲਜ਼ ’ਤੇ ਲਗਾਉਣ ਨਾਲ ਕੁਝ ਦਿਨਾਂ ‘ਚ ਚਿਹਰਾ ਸਾਫ਼ ਹੋ ਜਾਂਦਾ ਹੈ। ਇਸ ਲਈ ਐਲੋਵੇਰਾ ਜੈੱਲ ਨੂੰ ਪਿੰਪਲਸ ’ਤੇ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਚਿਹਰਾ ਧੋ ਲਓ। ਪਿੰਪਲਸ ਠੀਕ ਹੋ ਜਾਣਗੇ।
ਨਾਰੀਅਲ ਦਾ ਤੇਲ
ਨਾਰੀਅਲ ਦੇ ਤੇਲ ‘ਚ ਕਪੂਰ ਮਿਲਾ ਕੇ ਲਗਾਉਣ ਨਾਲ ਚਿਹਰੇ ਦੀ ਪਿੰਪਲਸ ਦੂਰ ਹੋ ਜਾਂਦੇ ਹਨ। ਇਸ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਸਕਿਨ ’ਤੇ ਹੋਣ ਵਾਲੀਆਂ ਕਈ ਸਮੱਸਿਆਵਾਂ ਠੀਕ ਹੋ ਜਾਂਦੀਆਂ ਹਨ ਕਿਉਂਕਿ ਨਾਰੀਅਲ ਦਾ ਤੇਲ ਠੰਢਾ ਹੁੰਦਾ ਹੈ।
ਤੁਲਸੀ
ਪਿੰਪਲਸ ਠੀਕ ਕਰਨ ਲਈ ਤੁਲਸੀ ਫ਼ਾਇਦੇਮੰਦ ਹੁੰਦੀ ਹੈ। ਇਸ ਲਈ ਤੁਲਸੀ ਦੀ ਲੱਕੜ ਨੂੰ ਪੀਸ ਲਓ ਅਤੇ ਇਸ ਦਾ ਲੇਪ ਬਣਾ ਲਵੋ। ਇਸ ਲੇਪ ਨੂੰ ਚਿਹਰੇ ’ਤੇ ਲਗਾਓ। ਸੁੱਕਣ ਤੋਂ ਬਾਅਦ ਚਿਹਰਾ ਸਾਫ਼ ਪਾਣੀ ਨਾਲ ਧੋ ਲਓ। ਇਸ ਨਾਲ ਕੁਝ ਦਿਨਾਂ ‘ਚ ਪਿੰਪਲਸ ਦੂਰ ਹੋ ਜਾਣਗੇ।

ਚੰਦਨ ਦਾ ਪਾਊਡਰ
ਚੰਦਨ ਦਾ ਪਾਊਡਰ ਲਗਾਉਣ ਨਾਲ ਚਿਹਰੇ ’ਤੇ ਪਿੰਪਲਸ ਤੋਂ ਰਾਹਤ ਮਿਲਦੀ ਹੈ। ਇਸਦੇ ਲਈ ਚੰਦਨ ਦੇ ਪਾਊਡਰ ਦਾ ਲੇਪ ਬਣਾ ਲਵੋ ਅਤੇ ਚਿਹਰੇ ’ਤੇ 10 ਮਿੰਟ ਲਈ ਲਗਾਓ। ਚੰਦਨ ਦੇ ਪਾਊਡਰ ਦਾ ਲੇਪ ਬਣਾਉਣ ਲਈ ਗੁਲਾਬ ਜਲ ਨੂੰ ਚੰਦਨ ਦੇ ਪਾਊਡਰ ‘ਚ ਮਿਲਾਓ ਅਤੇ ਇਸ ਨੂੰ ਚਿਹਰੇ ’ਤੇ ਲਗਾ ਲਓ।