ਬਹੁਤ ਸਾਰੇ ਲੋਕ ਆਪਣੇ ਕੰਮ ਦੇ ਸਬੰਧ ਵਿਚ ਕਈ ਮੋਬਾਈਲ ਸਿਮ ਕਾਰਡਾਂ ਦੀ ਵਰਤੋਂ ਕਰਦੇ ਹਨ। ਜੇਕਰ ਤੁਹਾਡੇ ਕੋਲ ਵੀ ਕਈ ਸਿਮ ਕਾਰਡ ਹਨ ਤਾਂ ਇਹ ਖ਼ਬਰ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਨਰਿੰਦਰ ਮੋਦੀ ਸਰਕਾਰ ਨੇ ਜ਼ਿਆਦਾ ਸਿਮ ਕਾਰਡ ਰੱਖਣ ਵਾਲਿਆਂ ਲਈ ਨਵਾਂ ਨਿਯਮ ਬਣਾਇਆ ਹੈ। ਨਵੇਂ ਨਿਯਮ ਦੇ ਅਨੁਸਾਰ, ਨੌਂ ਤੋਂ ਵੱਧ ਮੋਬਾਈਲ ਸਿਮ ਕਾਰਡ ਰੱਖਣ ਵਾਲੇ ਗਾਹਕਾਂ ਨੂੰ ਮੁੜ-ਤਸਦੀਕ ਕਰਵਾਉਣੀ ਪਵੇਗੀ। ਤਸਦੀਕ ਨਾ ਹੋਣ ਦੀ ਸੂਰਤ ਵਿਚ, ਸਿਮ ਕਾਰਡ ਬੰਦ ਕਰ ਦਿੱਤੇ ਜਾਣਗੇ। DoT ਦਾ ਨਵਾਂ ਨਿਯਮ 7 ਦਸੰਬਰ 2021 ਤੋਂ ਦੇਸ਼ ਭਰ ਵਿੱਚ ਲਾਗੂ ਹੋ ਗਿਆ ਹੈ। DoT ਨੇ ਸਾਰੇ ਟੈਲੀਕਾਮ ਆਪਰੇਟਰਾਂ ਨੂੰ 9 ਤੋਂ ਵੱਧ ਸਿਮ ਕਾਰਡ ਰੱਖਣ ਵਾਲੇ ਉਪਭੋਗਤਾਵਾਂ ਨੂੰ ਸੂਚਨਾਵਾਂ ਭੇਜਣ ਦਾ ਹੁਕਮ ਦਿੱਤਾ ਹੈ। ਅਜਿਹੇ ਸਿਮ ਕਾਰਡਾਂ ‘ਤੇ ਸਾਰੀਆਂ ਆਊਟਗੋਇੰਗ ਕਾਲਜ਼ 30 ਦਿਨਾਂ ਦੇ ਅੰਦਰ ਬੰਦ ਕਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।
ਜਦਕਿ ਇਨਕਮਿੰਗ ਕਾਲਜ਼ ਨੂੰ 45 ਦਿਨਾਂ ਦੇ ਅੰਦਰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਹਾਲਾਂਕਿ, ਮੋਬਾਈਲ ਸਿਮ ਉਪਭੋਗਤਾਵਾਂ ਕੋਲ ਵਾਧੂ ਸਿਮ ਸਮਰਪਣ ਕਰਨ ਦਾ ਆਪਸ਼ਨ ਵੀ ਹੋਵੇਗਾ। ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਕੇਵਾਈਸੀ ਲਈ ਗਾਹਕਾਂ ਤੋਂ ਕੁਝ ਦਸਤਾਵੇਜ਼ ਮੰਗੇ ਜਾਂਦੇ ਹਨ। ਹਾਲਾਂਕਿ ਇਹ ਕੰਮ ਉਸ ਜਗ੍ਹਾ ‘ਤੇ ਜਾ ਕੇ ਕਰਨਾ ਹੁੰਦਾ ਹੈ ਜਿੱਥੇ ਤੁਸੀਂ ਸਿਮ ਲੈ ਰਹੇ ਹੋ, ਪਰ ਜੇਕਰ ਤੁਸੀਂ ਖੁਦ ਆਨਲਾਈਨ ਪਲੇਟਫਾਰਮ ‘ਤੇ ਦਸਤਾਵੇਜ਼ ਅਪਲੋਡ ਕਰ ਕੇ ਆਪਣਾ ਕੇਵਾਈਸੀ ਕਰਦੇ ਹੋ, ਤਾਂ ਇਸ ਨੂੰ ਸੈਲਫ ਕੇਵਾਈਸੀ ਕਿਹਾ ਜਾਂਦਾ ਹੈ। ਇਹ ਵੈੱਬਸਾਈਟ ਜਾਂ ਐਪਲੀਕੇਸ਼ਨ ਰਾਹੀਂ ਕੀਤਾ ਜਾ ਸਕਦਾ ਹੈ।ਇਸ ਦੇ ਲਈ ਸਭ ਤੋਂ ਪਹਿਲਾਂ ਫੋਨ ‘ਚ ਸਿਮ ਪ੍ਰੋਵਾਈਡਰ ਦੀ ਐਪਲੀਕੇਸ਼ਨ ਨੂੰ ਡਾਊਨਲੋਡ ਕਰਨਾ ਹੋਵੇਗਾ। ਇਸ ਤੋਂ ਬਾਅਦ, ਤੁਹਾਨੂੰ ਆਪਣੇ ਫੋਨ ਨਾਲ ਰਜਿਸਟਰ ਕਰਨਾ ਹੋਵੇਗਾ ਅਤੇ ਇੱਕ ਵਿਕਲਪਿਕ ਨੰਬਰ ਦੇਣਾ ਹੋਵੇਗਾ, ਜੋ ਤੁਹਾਡੀ ਜਾਣਕਾਰੀ ਵਿਚ ਵੀ ਹੋ ਸਕਦਾ ਹੈ। ਇਸ ਤੋਂ ਬਾਅਦ ਤੁਹਾਨੂੰ ਵਨ ਟਾਈਮ ਪਾਸਵਰਡ (OTP) ਭੇਜਿਆ ਜਾਵੇਗਾ। ਇਸ ਤੋਂ ਬਾਅਦ ਤੁਹਾਨੂੰ ਲੌਗਇਨ ਕਰਨਾ ਹੋਵੇਗਾ ਅਤੇ ਸੈਲਫ ਕੇਵਾਈਸੀ ਦਾ ਵਿਕਲਪ ਚੁਣਨਾ ਹੋਵੇਗਾ, ਜਿਸ ਵਿੱਚ ਤੁਸੀਂ ਬੇਨਤੀ ਕੀਤੀ ਜਾਣਕਾਰੀ ਨੂੰ ਭਰ ਕੇ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹੋ।