ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੇ ਸੈਂਕੜਿਆਂ ਦੀ ਮਦਦ ਨਾਲ ਟੀਮ ਇੰਡੀਆ ਨੇ ਨਿਊਜ਼ੀਲੈਂਡ ਖਿਲਾਫ ਤੀਜੇ ਵਨਡੇ ‘ਚ 385/9 ਦੌੜਾਂ ਬਣਾਈਆਂ। ਗਿੱਲ ਨੇ 78 ਗੇਂਦਾਂ ‘ਤੇ 112 ਦੌੜਾਂ ਬਣਾਈਆਂ ਜਦਕਿ ਰੋਹਿਤ ਨੇ 85 ਗੇਂਦਾਂ ‘ਤੇ 101 ਦੌੜਾਂ ਬਣਾਈਆਂ। ਇਨ੍ਹਾਂ ਦੋਵਾਂ ਤੋਂ ਇਲਾਵਾ ਹਾਰਦਿਕ ਪੰਡਯਾ ਨੇ ਵੀ ਚੰਗੀ ਬੱਲੇਬਾਜ਼ੀ ਕੀਤੀ। ਉਸ ਨੇ 38 ਗੇਂਦਾਂ ‘ਤੇ 54 ਦੌੜਾਂ ਬਣਾਈਆਂ। ਨਿਊਜ਼ੀਲੈਂਡ ਵੱਲੋਂ ਜੈਕਬ ਡਫੀ ਅਤੇ ਬਲੇਅਰ ਟਿਕਨਰ ਨੇ 3-3 ਵਿਕਟਾਂ ਲਈਆਂ।
ਭਾਰਤ ਦਾ ਸਕੋਰ 26 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 212 ਦੌੜਾਂ ਸੀ। ਫਿਰ ਰੋਹਿਤ ਆਊਟ ਹੋ ਗਿਆ। ਕੁਝ ਸਮੇਂ ਬਾਅਦ ਸ਼ੁਭਮਨ ਗਿੱਲ ਵੀ ਪੈਵੇਲੀਅਨ ਪਰਤ ਗਏ। ਵਿਰਾਟ ਕੋਹਲੀ (36), ਈਸ਼ਾਨ ਕਿਸ਼ਨ (17) ਅਤੇ ਸੂਰਿਆਕੁਮਾਰ ਯਾਦਵ (14) ਜ਼ਿਆਦਾ ਦੇਰ ਤੱਕ ਕ੍ਰੀਜ਼ ‘ਤੇ ਟਿਕ ਨਹੀਂ ਸਕੇ। ਹਾਰਦਿਕ ਅਤੇ ਸ਼ਾਰਦੁਲ ਠਾਕੁਰ ਨੇ ਸੱਤਵੀਂ ਵਿਕਟ ਲਈ 54 ਦੌੜਾਂ ਜੋੜ ਕੇ ਭਾਰਤ ਨੂੰ ਮੁੜ ਲੀਹ ‘ਤੇ ਲਿਆਂਦਾ।
ਇਹ ਵਨਡੇ ਕ੍ਰਿਕਟ ‘ਚ ਨਿਊਜ਼ੀਲੈਂਡ ਖਿਲਾਫ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਕੋਰ ਹੈ। ਟੀਮ ਇੰਡੀਆ ਨੇ 8 ਮਾਰਚ 2009 ਨੂੰ ਕ੍ਰਾਈਸਟਚਰਚ ਵਿੱਚ ਸਭ ਤੋਂ ਵੱਡਾ ਸਕੋਰ ਬਣਾਇਆ ਸੀ। ਉਦੋਂ ਭਾਰਤ ਨੇ 50 ਓਵਰਾਂ ‘ਚ 4 ਵਿਕਟਾਂ ‘ਤੇ 392 ਦੌੜਾਂ ਬਣਾਈਆਂ ਸਨ।
----------- Advertisement -----------
ਭਾਰਤ ਨੇ ਨਿਊਜ਼ੀਲੈਂਡ ਨੂੰ ਦਿੱਤਾ 386 ਦੌੜ੍ਹਾਂ ਦਾ ਟੀਚਾ; ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਨੇ ਮਾਰਿਆ ਸੈਂਕੜਾ
Published on
----------- Advertisement -----------
----------- Advertisement -----------