ਏਸ਼ੀਆ ਕੱਪ ‘ਚ 28 ਅਗਸਤ ਨੂੰ ਹੋਣ ਵਾਲੇ ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀਆਂ ਟਿਕਟਾਂ ਹਾਸਲ ਕਰਨ ਦੀ ਅਨੋਖੀ ਦੌੜ ਸ਼ੁਰੂ ਹੋ ਗਈ ਹੈ। ਦੁਬਈ ‘ਚ ਹੋਣ ਵਾਲੇ ਇਸ ਮੈਚ ਦੀਆਂ ਟਿਕਟਾਂ 15 ਅਗਸਤ ਤੋਂ ਵਿਕਣੀਆਂ ਸ਼ੁਰੂ ਹੋ ਗਈਆਂ ਹਨ। ਸਾਰੀਆਂ ਟਿਕਟਾਂ ਸਿਰਫ਼ 3 ਘੰਟਿਆਂ ਵਿੱਚ ਵਿਕ ਗਈਆਂ। ਮੰਗ ਅਜਿਹੀ ਸੀ ਕਿ ਕਈ ਪ੍ਰਸ਼ੰਸਕਾਂ ਨੂੰ 5 ਲੱਖ ਤੋਂ ਵੱਧ ਦੀ ਔਨਲਾਈਨ ਉਡੀਕ ਸੂਚੀ ਵਿੱਚ ਸ਼ਾਮਲ ਹੋਣਾ ਪਿਆ।
ਇਸ ਦੌਰਾਨ, ਕਲਾਸੀਫਾਈਡ ਵੈੱਬਸਾਈਟਾਂ ਅਤੇ ਸੋਸ਼ਲ ਮੀਡੀਆ ਰਾਹੀਂ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਬਲੈਕ ਵਿੱਚ ਵੇਚੀਆਂ ਜਾ ਰਹੀਆਂ ਹਨ। ਇੱਕ ਟਿਕਟ 5,500 ਦਿਰਹਮ (ਕਰੀਬ 1.20 ਲੱਖ ਰੁਪਏ) ਵਿੱਚ ਵਿਕ ਰਹੀ ਹੈ, ਜਦੋਂ ਕਿ ਇਸ ਟਿਕਟ ਦੀ ਅਸਲ ਕੀਮਤ 54 ਹਜ਼ਾਰ ਰੁਪਏ ਹੈ। ਇਸ ‘ਤੇ ਏਸ਼ੀਆ ਕੱਪ ਟਿਕਟਿੰਗ ਪਾਰਟਨਰ ‘ਪਲੈਟੀਨਮ ਲਿਸਟ’ ਨੇ ਦੱਸਿਆ ਕਿ ਟਿਕਟਾਂ ਦੀ ਇਸ ਤਰ੍ਹਾਂ ਦੀ ਵਿਕਰੀ ਗੈਰ-ਕਾਨੂੰਨੀ ਹੈ। ਲੋਕਾਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਸਟੇਡੀਅਮ ਵਿੱਚ ਦਾਖਲੇ ਦੌਰਾਨ ਅਜਿਹੀਆਂ ਟਿਕਟਾਂ, ਜੋ ਕਿਸੇ ਹੋਰ ਸਾਧਨਾਂ ਰਾਹੀਂ ਖਰੀਦੀਆਂ ਗਈਆਂ ਹਨ, ਨੂੰ ਅਯੋਗ ਕਰਾਰ ਦਿੱਤਾ ਜਾ ਸਕਦਾ ਹੈ।
ਪ੍ਰਬੰਧਕਾਂ ਨੇ ਹੁਣ ਟਿਕਟਾਂ ਦੀ ਵਿਕਰੀ ਵਿੱਚ ਵੀ ਤਬਦੀਲੀ ਕੀਤੀ ਹੈ। ਹੁਣ ਭਾਰਤ-ਪਾਕਿਸਤਾਨ ਮੈਚ ਦੀਆਂ ਟਿਕਟਾਂ ਹੋਰ ਮੈਚਾਂ ਦੇ ਪੈਕੇਜ ਦੇ ਨਾਲ ਉਪਲਬਧ ਹੋਣਗੀਆਂ। ਸ਼ਾਰਜਾਹ ਨਿਵਾਸੀ ਸਾਦ ਅਹਿਮਦ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੂੰ ਟਿਕਟ ਮਿਲੀ ਹੈ।
----------- Advertisement -----------
ਭਾਰਤ-ਪਾਕਿਸਤਾਨ ਕ੍ਰਿਕਟ ਮੈਚ ਦੀਆਂ ਟਿਕਟਾਂ 3 ਘੰਟਿਆਂ ‘ਚ ਹੀ ਵਿਕੀਆਂ; 28 ਅਗਸਤ ਨੂੰ ਦੁਬਈ ‘ਚ ਹੋਵੇਗਾ ਮੈਚ
Published on
----------- Advertisement -----------
----------- Advertisement -----------











