October 13, 2026, 10:21 am
----------- Advertisement -----------
HomeNewsLatest Newsਐਮਬੂਲੈਂਸ ਦੀ ਆੜ ਵਿੱਚ ਅੰਤਰ ਰਾਜੀ ਨਾਰਕੋਟਿਕਸ ਸਮਗਲਿੰਗ ਗਿਰੋਹ ਦਾ ਪਰਦਾਫਾਸ਼

ਐਮਬੂਲੈਂਸ ਦੀ ਆੜ ਵਿੱਚ ਅੰਤਰ ਰਾਜੀ ਨਾਰਕੋਟਿਕਸ ਸਮਗਲਿੰਗ ਗਿਰੋਹ ਦਾ ਪਰਦਾਫਾਸ਼

Published on

----------- Advertisement -----------

ਐਸ.ਏ.ਐਸ. ਨਗਰ 24 ਜੁਲਾਈ : – ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਸ਼ਪੈਸ਼ਲ ਮੋਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਕੱਲ ਮਿਤੀ 23-07-2022 ਨੂੰ ਅੰਬਾਲਾ-ਚੰਡੀਗੜ ਹਾਈਵੇ ਪਿੰਡ ਦੱਪਰ ਨੇੜੇ ਟੋਲ ਪਲਾਜਾ ਸ਼ਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜੋ ਦੋਰਾਨੇ ਚੈਕਿੰਗ ਇੱਕ ਐਬੂਲੈਸ ਵੈਨ ਅੰਬਾਲਾ ਸਾਈਡ ਤੋ ਆ ਰਹੀ ਸੀ। ਜਿਸ ਨੂੰ ਰੋਕਿਆ ਗਿਆ, ਜਿਸ ਵਿੱਚ ਇੱਕ ਵਿਅਕਤੀ ਸਟ੍ਰੇਚਰ ਨੁਮਾ ਸੀਟ ਤੇ ਮਰੀਜ ਦੀ ਤਰ੍ਹਾਂ ਲੰਮ੍ਹਾ ਪਿਆ ਸੀ ਦੂਸਰਾ ਵਿਅਕਤੀ ਉਸ ਨਾਲ ਉਸ ਦੀ ਦੇਖਭਾਲ ਲਈ ਬੈਠਾ ਹੋਇਆ ਸੀ ਅਤੇ ਇੱਕ ਡਰਾਇਵਰ ਸੀਟ ਤੇ ਬੈਠਾ ਸੀ ਪਰ ਐਬੂਲੈਸ ਵੈਨ ਵਿੱਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਐਬੂਲੈਸ ਵਿੱਚ ਆਕਸੀਜਨ ਸਿਲੰਡਰ, ਫਰਸਟ-ਏਡ ਕਿੱਟ ਲੱਗਾ ਹੋਇਆ ਸੀ ਜੋ ਸ਼ੱਕ ਪੈਣ ਤੇ ਐਮਬੂਲੈਂਸ ਵੈਨ ਨੂੰ ਚੈਕ ਕਰਨ ਤੇ ਮਰੀਜ ਦਾ ਢੋਗ ਰੱਚ ਕੇ ਲੰਮਾ ਪਏ ਵਿਅਕਤੀ ਦੇ ਸਿਰ ਥੱਲੇ ਲਏ ਹੋਏ ਸਿਰਾਨੇ (ਤੱਕੀਆ) ਦੀ ਤਲਾਸ਼ੀ ਕਰਨ ਤੇ ਉਸ ਵਿੱਚੋ ਕੁੱਲ 8 ਕਿੱਲੋਗ੍ਰਾਮ ਅਫੀਮ ਬ੍ਰਾਮਦ ਹੋਈ। ਜੋ ਤਿੰਨਾ ਵਿਅਕਤੀਆ ਖਿਲਾਫ ਦਰਜ ਕੀਤੇ ਮੁੱਕਦਮੇ ਮੁਕੱਦਮਾ ਨੰ. 120 ਮਿਤੀ 23-07-2022 ਅ/ਧ 18-61-85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਕੀਤਾ ਗਿਆ। ਇਸ ਮੁੱਕਦਮੇ ਤਹਿਤ ਰਵੀ ਸ਼੍ਰੀਵਾਸਤਵ ਪੁੱਤਰ ਰਾਕੇਸ਼ ਬਾਬੂ ਵਾਸੀ ਪਿੰਡ ਧਾਮੋਰਾ ਨੇੜੇ ਪੁਲਿਸ ਚੌਂਕੀ, ਥਾਣਾ ਸ਼ਹਿਜਾਦਨਗਰ ਜ਼ਿਲ੍ਹਾ ਰਾਮਪੁਰ (ਯੂ.ਪੀ) ਹਾਲ ਵਾਸੀ ਕਿਰਾਏਦਾਰ ਰਾਮਦਰਬਾਰ, ਚੰਡੀਗੜ ਉਮਰ ਕਰੀਬ 28 ਸਾਲ, ਹਰਿੰਦਰ ਸ਼ਰਮਾ ਪੁੱਤਰ ਰਾਮ ਕਰਨ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਨਵਾਗਾਓ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 47 ਸਾਲ, ਅੰਕੁਸ਼ ਪੁੱਤਰ ਪਰਮਜੀਤ ਵਾਸੀ ਨੇੜੇ ਆਟਾ ਚੱਕੀ ਪਿੰਡ ਖੁੱਡਾ ਅਲੀ ਸ਼ੇਰ, ਚੰਡੀਗੜ ਉਮਰ ਕਰੀਬ 27 ਸਾਲ ਗ੍ਰਿਫਤਾਰ ਕੀਤੇ ਗਏ।

ਬ੍ਰਾਮਦਗੀ :- 1) ਅਫੀਮ:- 8 ਕਿੱਲੋਗ੍ਰਾਮ
2) ਇੱਕ ਐਮਬੂਲੈਂਸ ਮਾਰੂਤੀ ਵੈਨ ਨੰਬਰ CH01-TA-2309

ਗ੍ਰਿਫਤਾਰੀ ਦੀ ਥਾਂ :- ਅੰਬਾਲਾ-ਚੰਡੀਗੜ ਹਾਈਵੇ ਪਿੰਡ ਦੱਪਰ ਨੇੜੇ ਟੋਲ ਪਲਾਜਾ
ਗ੍ਰਿਫਤਾਰੀ ਦਾ ਸਮਾਂ :- 5:00 ਸ਼ਾਮ

ਹੁਣ ਤੱਕ ਸਮਗਲਿੰਗ ਕੀਤੀ ਗਈ :- ਕਰੀਬ 10/12 ਵਾਰ ਐਂਬੂਲੈਸ ਦੀ ਵਰਤੋ ਕਰਕੇ ਪ੍ਰਤੀ 8/10 ਕਿੱਲੋਗ੍ਰਾਮ ਅਫੀਮ

ਕ੍ਰਿਮੀਨਲ ਹਿਸਟਰੀ :- —ਨਿੱਲ–

ਉਨ੍ਹਾਂ ਕਿਹਾ ਕਿ ਦੋਸ਼ੀ ਉਕਤ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ।ਜਿੰਨਾ ਪਾਸੋ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ।ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਪ੍ਰਸਿੱਧ ਗਾਇਕ ਬਲਬੀਰ ਬੋਪਾਰਾਏ ਦੇ ਮਾਤਾ ਦਾ ਹੋਇਆ ਦਿਹਾਂਤ

ਪ੍ਰਸਿੱਧ ਗਾਇਕ ਤੇ ਗੀਤਕਾਰ ਬਲਬੀਰ ਬੋਪਾਰਾਏ ਤੇ ਜਗਤਾਰ ਸਿੰਘ ਬੋਪਾਰਾਏ ਦੇ ਮਾਤਾ ਗੁਰਮੇਲ ਕੌਰ...

ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਾ ਮਿਲਣ ’ਤੇ ਕੇਂਦਰ ’ਤੇ ਵਰ੍ਹੇ ਮਾਨ

ਚੰਡੀਗੜ੍ਹ; 12 ਅਕਤੂਬਰ, 2026:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ...

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ

 ਤੇਜ਼ ਰਫ਼ਤਾਰ ਗੱਡੀ ਨੇ ਨਾਕੇ ‘ਤੇ ਤਾਇਨਾਤ ਹੋਮਗਾਰਡ ਜਵਾਨ ਨੂੰ ਮਾਰੀ ਟੱਕਰ, ਹੋਈ ਮੌਤ ਸਰਹਿੰਦ...

ਪੰਜਾਬ ਵਿਚ ਮੀਂਹ ਕਾਰਨ ਠੰਢ ਨੇ ਦਿੱਤੀ ਦਸਤਕ, ਤਾਪਮਾਨ ਵਿਚ 4.8 ਡਿਗਰੀ ਦੀ ਆਈ ਗਿਰਾਵਟ

ਪੰਜਾਬ ਅਤੇ ਚੰਡੀਗੜ੍ਹ ਵਿਚ ਮੀਂਹ ਪੈਣ ਤੋਂ ਬਾਅਦ ਮੌਸਮ ਬਦਲ ਗਿਆ ਹੈ ਅਤੇ ਹੁਣ...

 ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਵੱਡੀ ਰਾਹਤ, ਰਾਜਬੀਰ ਘੁੰਮਣ ਦੀ ਗ੍ਰਿਫ਼ਤਾਰੀ ’ਤੇ ਰੋਕ

ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ। ਸਰਬਉੱਚ ਅਦਾਲਤ ਨੇ...

ਗੁਰਦੁਆਰਾ ਬੰਗਲਾ ਸਾਹਿਬ ਮਾਮਲਾ: ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ AAP ਦਾ ਵਫ਼ਦ, ਸੌਂਪਿਆ ਮੰਗ ਪੱਤਰ

ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕਾਂ ਤੇ ਸੀਨੀਅਰ ਆਗੂਆਂ ਦਾ ਇੱਕ ਵਫ਼ਦ ਅੱਜ ਸ੍ਰੀ...

ਕੈਨੇਡਾ ਜਾ ਮੁਕਰਨ ਵਾਲੀ ਨੂੰਹ 7 ਸਾਲ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ, ਮੁੰਡੇ ਨੇ ਲਾਇਆ ਸੀ 51 ਲੱਖ

ਕੈਨੇਡਾ ਜਾਣ ਲਈ ਆਪਣੇ ਪਤੀ ਤੇ ਸੁਹਰੇ ਪਰਿਵਾਰ ਨਾਲ ਵਿਆਹ ਵਰਗੇ ਪਵਿੱਤਰ ਰਿਸ਼ਤੇ ਦੀ...

ਦਿੱਲੀ ਜਾਣ ਵਾਲਿਆਂ ਲਈ ਵੱਡੀ ਖ਼ਬਰ, ਅੱਜ 6 ਮੈਟਰੋ ਤੇ 30 ਸੜਕਾਂ ਬੰਦ

 ਪਿਛਲੇ ਦੋ ਦਿਨਾਂ ਤੋਂ ਮੈਟਰੋ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਦਿੱਲੀ ਦੇ...

ਸਚਿਨ ਪਾਇਲਟ ਭਾਵੇਂ ਅਗਲੀ ਚੋਣ ਲਈ ਟਿਕਟ ਨਾ ਦੇਣ ਤਾਂ ਵੀ ਮੈਂ ਰਾਹੁਲ ਗਾਂਧੀ ਨਾਲ ਡਟ ਕੇ ਖੜ੍ਹਾਂਗਾ: ਰਾਜਾ ਵੜਿੰਗ

ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਛੱਡਣ ਤੋਂ ਕੁਝ ਦਿਨਾਂ ਬਾਅਦ ਲੁਧਿਆਣਾ ਤੋਂ ਸੰਸਦ...