October 24, 2026, 10:31 pm
----------- Advertisement -----------
HomeNewsLatest NewsIPL 2022: 590 ਖਿਡਾਰੀਆਂ ਦੀ ਹੋਵੇਗੀ ਨਿਲਾਮੀ, ਦੇਖੋ ਲਿਸਟ

IPL 2022: 590 ਖਿਡਾਰੀਆਂ ਦੀ ਹੋਵੇਗੀ ਨਿਲਾਮੀ, ਦੇਖੋ ਲਿਸਟ

Published on

----------- Advertisement -----------

ਮੁੰਬਈ : – IPL ਦੀ ਮੈਗਾ ਨਿਲਾਮੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਮੈਗਾ ਨਿਲਾਮੀ 12 ਅਤੇ 13 ਫਰਵਰੀ ਨੂੰ ਹੋਣੀ ਹੈ। ਇਸ ਦੇ ਲਈ ਖਿਡਾਰੀਆਂ ਦੀ ਅੰਤਿਮ ਸੂਚੀ ਆ ਗਈ ਹੈ। ਇਸ ਵਾਰ ਮੈਗਾ ਨਿਲਾਮੀ ਵਿੱਚ 590 ਖਿਡਾਰੀ ਸ਼ਾਮਲ ਹੋਣਗੇ। ਇਸ ਦੇ ਨਾਲ ਹੀ 10 ਟੀਮਾਂ ਕੋਲ ਕੁੱਲ 217 ਸਲਾਟ ਖਾਲੀ ਹਨ। ਇਸ ਵਾਰ ਮੈਗਾ ਨਿਲਾਮੀ ਲਈ 19 ਦੇਸ਼ਾਂ ਦੇ 1214 ਖਿਡਾਰੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿੱਚੋਂ 590 ਖਿਡਾਰੀਆਂ ਨੂੰ ਅੰਤਿਮ ਨਿਲਾਮੀ ਲਈ ਸ਼ਾਰਟਲਿਸਟ ਕੀਤਾ ਗਿਆ ਹੈ।
590 ਖਿਡਾਰੀਆਂ ਵਿੱਚੋਂ, 228 ਖਿਡਾਰੀਆਂ ਨੇ (ਕੈਪਡ) ਅੰਤਰਰਾਸ਼ਟਰੀ ਮੈਚ ਖੇਡੇ ਹਨ। ਇਸ ਦੇ ਨਾਲ ਹੀ 335 ਅਨਕੈਪਡ ਖਿਡਾਰੀ ਹਨ, ਯਾਨੀ ਇਨ੍ਹਾਂ ਖਿਡਾਰੀਆਂ ਕੋਲ ਅਜੇ ਅੰਤਰਰਾਸ਼ਟਰੀ ਕ੍ਰਿਕਟ ਦਾ ਤਜਰਬਾ ਨਹੀਂ ਹੈ। ਸੱਤ ਖਿਡਾਰੀ ਐਸੋਸੀਏਟ ਦੇਸ਼ਾਂ (ਨੇਪਾਲ, ਸਕਾਟਲੈਂਡ ਵਰਗੇ ਦੇਸ਼) ਤੋਂ ਹਨ। ਇਹ IPL ਦਾ 15ਵਾਂ ਐਡੀਸ਼ਨ ਹੋਵੇਗਾ। ਦੋ ਦਿਨ ਚੱਲਣ ਵਾਲੀ ਇਸ ਮੈਗਾ ਨਿਲਾਮੀ ਵਿੱਚ ਇਸ ਵਾਰ ਕਈ ਨਵੇਂ ਖਿਡਾਰੀ ਨਜ਼ਰ ਆਉਣਗੇ।
ਫਾਈਨਲ ਲਿਸਟ ‘ਚ 48 ਖਿਡਾਰੀ ਹਨ ਜਿਨ੍ਹਾਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਇਸ ਦੇ ਨਾਲ ਹੀ 20 ਖਿਡਾਰੀਆਂ ਦੀ ਮੂਲ ਕੀਮਤ 1.5 ਕਰੋੜ ਰੁਪਏ (1.5 ਕਰੋੜ) ਹੈ। 34 ਖਿਡਾਰੀਆਂ ਦੀ ਮੂਲ ਕੀਮਤ 1 ਕਰੋੜ ਰੁਪਏ ਹੈ। ਬੇਸ ਪ੍ਰਾਈਸ ਦਾ ਮਤਲਬ ਹੈ ਕਿ ਇਨ੍ਹਾਂ ਖਿਡਾਰੀਆਂ ‘ਤੇ ਬੋਲੀ ਇਸ ਰਕਮ ਨਾਲ ਸ਼ੁਰੂ ਹੋਵੇਗੀ। ਨਿਲਾਮੀ ਵਿੱਚ 590 ਖਿਡਾਰੀਆਂ ਵਿੱਚੋਂ 370 ਭਾਰਤੀ ਅਤੇ 220 ਵਿਦੇਸ਼ੀ ਖਿਡਾਰੀ ਹਨ। ਨਿਲਾਮੀ ਵਿੱਚ ਭਾਰਤ ਤੋਂ ਬਾਅਦ ਸਭ ਤੋਂ ਵੱਧ ਖਿਡਾਰੀ ਆਸਟਰੇਲੀਆ (47) ਹਨ।
ਨਿਲਾਮੀ ਵਿੱਚ ਸ਼ਾਮਲ ਹੋਣ ਵਾਲੇ ਮੁੱਖ ਭਾਰਤੀ ਖਿਡਾਰੀਆਂ ਦੀ ਗੱਲ ਕਰੀਏ ਤਾਂ ਇਸ ਵਿੱਚ ਸ਼੍ਰੇਅਸ ਅਈਅਰ, ਸ਼ਿਖਰ ਧਵਨ, ਰਵੀਚੰਦਰਨ ਅਸ਼ਵਿਨ, ਮੁਹੰਮਦ ਸ਼ਮੀ, ਈਸ਼ਾਨ ਕਿਸ਼ਨ, ਅਜਿੰਕਯ ਰਹਾਣੇ, ਸੁਰੇਸ਼ ਰੈਨਾ, ਯੁਜਵੇਂਦਰ ਚਾਹਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਦੀਪਕ ਚਾਹਰ, ਇਸ਼ਾਂਤ ਸ਼ਰਮਾ, ਉਮੇਸ਼ ਯਾਦਵ ਸ਼ਾਮਲ ਹਨ। ਇਨ੍ਹਾਂ ‘ਚੋਂ ਸ਼੍ਰੇਅਸ, ਈਸ਼ਾਨ, ਸ਼ਾਰਦੂਲ ਅਤੇ ਚਾਹਰ ਤੇ ਵੱਡੀ ਬੋਲੀ ਲੱਗ ਸਕਦੀ ਹੈ।
ਇਸ ਦੇ ਨਾਲ ਹੀ ਡੇਵਿਡ ਵਾਰਨਰ, ਅਸ਼ਵਿਨ, ਟ੍ਰੇਂਟ ਬੋਲਟ, ਪੈਟ ਕਮਿੰਸ, ਕਵਿੰਟਨ ਡੀ ਕਾਕ, ਧਵਨ, ਫਾਫ ਡੂ ਪਲੇਸਿਸ, ਸ਼੍ਰੇਅਸ, ਕਾਗਿਸੋ ਰਬਾਡਾ ਅਤੇ ਸ਼ਮੀ ਉਨ੍ਹਾਂ ਖਿਡਾਰੀਆਂ ‘ਚ ਸ਼ਾਮਲ ਹਨ, ਜਿਨ੍ਹਾਂ ਦੀ ਬੇਸ ਪ੍ਰਾਈਸ 2 ਕਰੋੜ ਰੁਪਏ ਹੈ। ਇਸ ਤੋਂ ਇਲਾਵਾ ਪੈਟ ਕਮਿੰਸ, ਜੌਨੀ ਬੇਅਰਸਟੋ, ਜੇਸਨ ਹੋਲਡਰ, ਡਵੇਨ ਬ੍ਰਾਵੋ, ਸ਼ਾਕਿਬ ਅਲ ਹਸਨ ਅਤੇ ਵਨਿੰਦੂ ਹਸਾਰੰਗਾ ਵਰਗੇ ਵਿਦੇਸ਼ੀ ਖਿਡਾਰੀ ਵੀ ਨਿਲਾਮੀ ਵਿੱਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ ਦੇਵਦੱਤ ਪਡਿਕਲ, ਹਰਸ਼ਲ ਪਟੇਲ, ਕਰੁਣਾਲ ਪੰਡਯਾ, ਸ਼ਾਹਰੁਖ ਖਾਨ, ਦੀਪਕ ਹੁੱਡਾ ਅਤੇ ਅਵੇਸ਼ ਖਾਨ ‘ਤੇ ਵੀ ਵੱਡੀਆਂ ਬੋਲੀ ਲੱਗਣ ਦੀ ਉਮੀਦ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਦਿੱਲੀ ਹਵਾਈ ਅੱਡੇ ਦੇ ਅਧਿਕਾਰੀਆਂ ਨੇ ਉੱਪਰੋਂ ਦਬਾਅ ਦਾ ਹਵਾਲਾ ਦੇ ਕੇ ਮੈਨੂੰ 2 ਘੰਟੇ ਰੋਕ ਕੇ ਰੱਖਿਆ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਚੰਡੀਗੜ੍ਹ 23 ਅਕਤੂਬਰ:ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਸਰਕਾਰੀ ਏਜੰਸੀਆਂ ਰਾਹੀਂ ਕੀਤੀ ਜਾ...

ਪੰਜਾਬ ਵਿਧਾਨ ਸਭਾ ‘ਚ SIR ਖਿਲਾਫ ਮਤਾ ਪਾਸ, ਅਜਿਹਾ ਕਰਨ ਵਾਲਾ ਪਹਿਲਾ ਸੂਬਾ

ਚੰਡੀਗੜ੍ਹ, 23 ਅਕਤੂਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਵੋਟ-ਚੋਰੀ’ ਭਾਰਤੀ ਲੋਕਤੰਤਰ...

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਦਾ ਨਵਾਂ ਕਦਮ, 40 ਕਾਲਜਾਂ ’ਚ ਬਣਨਗੇ ਮਾਨਸਿਕ ਸਿਹਤ ਕਲੱਬ

ਚੰਡੀਗੜ੍ਹ, 22 ਅਕਤੂਬਰ, 2026:ਪੰਜਾਬ ਸਰਕਾਰ ਨੇ ਆਪਣੀ ਪ੍ਰਮੁੱਖ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਸੂਬੇ...

  ਵਿਦਿਆਰਥੀਆਂ ਨੂੰ CM ਮਾਨ ਦਾ ਸੁਨੇਹਾ,ਸਿਫ਼ਾਰਸ਼ ਨਹੀਂ, ਯੋਗਤਾ ਨਾਲ ਮਿਲਣਗੀਆਂ ਨੌਕਰੀਆਂ

ਚੰਡੀਗੜ੍ਹ; 22 ਅਕਤੂਬਰ, 2026:ਪੰਜਾਬ ਵਿਧਾਨ ਸਭਾ ਨੇ ਅੱਜ ਵਿਦਿਆਰਥੀਆਂ ਲਈ ਆਪਣੇ ਦਰਵਾਜ਼ੇ ਖੋਲ੍ਹ ਦਿੱਤੇ,...

ਦਲੇਰ ਮਹਿੰਦੀ ਦਾ ਅਪਮਾਨ, ਦਿਲਜੀਤ ਦਾ ਸ਼ੋਅ ਰੱਦ, ਹੁਣ ਮੁੱਖ ਮੰਤਰੀ ਨਾਲ ਦੁਰਵਿਵਹਾਰ! ਭਾਜਪਾ ’ਤੇ ਵਰ੍ਹੇ ਕੁਲਦੀਪ ਧਾਲੀਵਾਲ

ਚੰਡੀਗੜ੍ਹ, 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵੀਰਵਾਰ...

ਪੰਜਾਬ ‘ਤੇ ਬੋਲਣ ਤੋਂ ਪਹਿਲਾਂ ਭਾਜਪਾ ਸ਼ਾਸਤ ਰਾਜਾਂ ਵਿੱਚ ਨਸ਼ਾ ਖ਼ਤਮ ਕਰਕੇ ਦਿਖਾਉਣ ਅਮਿਤ ਸ਼ਾਹ – ਕੇਜਰੀਵਾਲ

ਨਵੀਂ ਦਿੱਲੀ, 22 ਅਕਤੂਬਰ:ਆਮ ਆਦਮੀ ਪਾਰਟੀ ਨੇ ਭਾਜਪਾ ਸ਼ਾਸਤ ਰਾਜਾਂ ਵਿੱਚ ਸ਼ਰੇਆਮ ਚੱਲ ਰਹੇ...

ਕਾਂਗਰਸ ਆਈ ਤਾਂ ਖੋਹ ਲਵੇਗੀ ਪੰਜਾਬੀਆਂ ਦੀਆਂ ਸਹੂਲਤਾਂ!,ਅਮਨ ਅਰੋੜਾ ਨੇ ਰਾਜਾ ਵੜਿੰਗ ਨੂੰ ਘੇਰਿਆ

ਚੰਡੀਗੜ੍ਹ; 22 ਅਕਤੂਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ...

ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਕਰਾਰਾ ਝਟਕਾ, ਸੀਨੀਅਰ ਆਗੂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ

ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਦੀ ਬਿਸੌਲੀ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਸਾਬਕਾ...

ਵਾਲ ਕਟਵਾਉਣ ਆਏ ਵਿਅਕਤੀ ਦਾ ਗੋਲ਼ੀਆਂ ਮਾਰਕੇ ਕਤਲ, ਦੋ ਅਣਪਛਾਤੇ ਹਮਲਾਵਰਾਂ ਨੇ ਦਿੱਤਾ ਵਾਰਦਾਤ ਨੂੰ ਅੰਜਾਮ

ਨੌਸ਼ਹਿਰਾ ਪੰਨੂਆਂ ਵਿਖੇ ਬੁੱਧਵਾਰ ਸ਼ਾਮ ਕਰੀਬ 7 ਵਜੇ ਸੈਲੂਨ ਵਿਚ ਵਾਲ ਕਟਵਾਉਣ ਆਏ ਵਿਅਕਤੀ...