27 ਮਾਰਚ ਤੋਂ ਆਈਪੀਐਲ 2022 ਸ਼ੁਰੂ ਹੋ ਰਿਹਾ ਹੈ। ਬੇਂਗਲੁਰੂ ਵਿੱਚ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਮੇਗਾ ਆਕਸ਼ਨ ਦੀ ਅੱਜ ਤੋਂ ਸ਼ੁਰੂਆਤ ਗਈ ਹੈ। ਆਈਪੀਐਲ ਦੀ ਮੈਗਾ ਨਿਲਾਮੀ ‘ਚ ਇਸ ਵਾਰ 10 ਟੀਮਾਂ ਹਿੱਸਾ ਲੈ ਰਹੀਆਂ ਹਨ। ਇਸ ਦੇ ਨਾਲ ਹੀ 590 ਖਿਡਾਰੀ ਨਿਲਾਮੀ ਦਾ ਹਿੱਸਾ ਹੋਣਗੇ। ਮੈਗਾ ਨਿਲਾਮੀ ‘ਚ 217 ਖਿਡਾਰੀਆਂ ਦੀ ਚੋਣ ਕੀਤੀ ਜਾਵੇਗੀ। ਨਿਲਾਮੀ ਵਿੱਚ ਪਹਿਲੇ 10 ਮਾਰਕੀ ਖਿਡਾਰੀਆਂ ਦੀ ਬੋਲੀ ਲਗਾਈ ਜਾਵੇਗੀ। ਇਸ ਤੋਂ ਬਾਅਦ ਬਾਕੀ ਖਿਡਾਰੀਆਂ ਦੀ ਨਿਲਾਮੀ ਕੀਤੀ ਜਾਵੇਗੀ।
ਟੀਮਾਂ ਨੇ 343.7 ਕਰੋੜ ਰੁਪਏ ਵਿੱਚ ਪਹਿਲਾਂ ਹੀ 33 ਖਿਡਾਰੀਆਂ ਨੂੰ ਰਿਟੇਨ ਕੀਤਾ ਹੋਇਆ ਹੈ। ਨਿਲਾਮੀ ਦਾ ਕੁੱਲ ਬਜਟ 900 ਕਰੋੜ ਰੁਪਏ ਹੈ। ਇਸ ਲਈ, ਬੈਂਗਲੁਰੂ ਵਿੱਚ ਦੁਪਹਿਰ 12 ਵਜੇ ਤੋਂ ਸ਼ੁਰੂ ਹੋਈ ਇਸ ਨਿਲਾਮੀ ਵਿੱਚ 10 ਟੀਮਾਂ ਨੇ 556.3 ਕਰੋੜ ਰੁਪਏ ਦਾ ਬਜਟ ਰੱਖਿਆ ਹੈ।
ਸ਼੍ਰੇਅਸ ਅਈਅਰ ਆਈਪੀਐਲ ਦੀ ਮੈਗਾ ਨਿਲਾਮੀ ਵਿੱਚ ਹੁਣ ਤੱਕ ਦੇ ਸਭ ਤੋਂ ਮਹਿੰਗੇ ਖਿਡਾਰੀ ਬਣ ਗਏ ਹਨ। ਅਈਅਰ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ 12.25 ਕਰੋੜ ‘ਚ ਖਰੀਦਿਆ ਹੈ। ਉਹ ਪਹਿਲਾਂ ਦਿੱਲੀ ਕੈਪੀਟਲਜ਼ ਦਾ ਹਿੱਸਾ ਸੀ। ਸ਼੍ਰੇਅਸ ਇਸ ਨਿਲਾਮੀ ਦੇ ਪਹਿਲੇ 10 ਕਰੋੜੀ ਬਣ ਗਏ ਹਨ।
ਲਖਨਊ ਨੇ ਮਨੀਸ਼ ਨੂੰ 4.40 ਕਰੋੜ ‘ਚ ਖਰੀਦਿਆ ਗਿਆ ਹੈ। ਉਨ੍ਹਾਂ ਦੇ ਮੁੱਲ ਮੁੱਲ ਵਿੱਚ 58% ਦੀ ਕਮੀ ਆਈ ਹੈ। ਦਿੱਲੀ ਅਤੇ ਰਾਜਸਥਾਨ ਨੇ ਵੈਸਟਇੰਡੀਜ਼ ਦੇ ਸ਼ਿਮਰੋਨ ਹੇਟਮਾਇਰ ਵਿੱਚ ਦਿਲਚਸਪੀ ਦਿਖਾਈ। 1.50 ਕਰੋੜ ਦੀ ਬੇਸ ਕੀਮਤ ਵਾਲੇ ਹੇਟਮਾਇਰ ਨੂੰ ਰਾਜਸਥਾਨ ਨੇ 8.50 ਕਰੋੜ ਵਿੱਚ ਖਰੀਦਿਆ ਦਿੱਲੀ ਅਤੇ ਚੇਨਈ ਨੇ ਆਸਟ੍ਰੇਲੀਆਈ ਬੱਲੇਬਾਜ਼ ਡੇਵਿਡ ਵਾਰਨਰ ‘ਤੇ ਬੋਲੀ ਲਗਾਉਣੀ ਸ਼ੁਰੂ ਕੀਤੀ ਅਤੇ ਆਖਰਕਾਰ ਦਿੱਲੀ ਕੈਪੀਟਲਸ ਨੇ 6.25 ਕਰੋੜ ‘ਚ ਖਰੀਦਿਆ। ਵਾਰਨਰ ਨੂੰ ਸਨਰਾਈਜ਼ਰਸ ਹੈਦਰਾਬਾਦ ‘ਚ 12.50 ਕਰੋੜ ਰੁਪਏ ਮਿਲਦੇ ਸਨ। ਉਨ੍ਹਾਂ ਦੇ ਮੁੱਲ ਵਿੱਚ 50% ਦੀ ਕਮੀ ਆਈ ਹੈ।
----------- Advertisement -----------
IPL 2022 ਮੈਗਾ ਨਿਲਾਮੀ: ਸ਼੍ਰੇਅਸ ਅਈਅਰ ਬਣੇ ਸਭ ਤੋਂ ਮਹਿੰਗੇ ਖਿਡਾਰੀ
Published on
----------- Advertisement -----------
----------- Advertisement -----------