ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਨੇ ਵਿਗਿਆਨੀ ਅਤੇ ਇੰਜੀਨੀਅਰ ਦੀਆਂ ਅਸਾਮੀਆਂ ਲਈ ਭਰਤੀਆਂ ਦਾ ਐਲਾਨ ਕੀਤਾ ਹੈ। ਇਸਦੇ ਲਈ, ਇਲੈਕਟ੍ਰੋਨਿਕਸ, ਮਕੈਨੀਕਲ ਅਤੇ ਕੰਪਿਊਟਰ ਸਾਇੰਸ ਵਿੱਚ ਬੀ.ਈ., ਬੀ.ਟੈਕ ਜਾਂ ਸੰਬੰਧਿਤ ਡਿਗਰੀ ਵਾਲੇ ਉਮੀਦਵਾਰ ਇਸਰੋ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ 19 ਦਸੰਬਰ ਤੱਕ ਆਨਲਾਈਨ ਅਪਲਾਈ ਕਰ ਸਕਦੇ ਹਨ। ISRO ਭਰਤੀ ਲਈ ਯੋਗ ਹੋਣ ਲਈ ਉਮੀਦਵਾਰ ਦੀ ਉਮਰ ਘੱਟੋ-ਘੱਟ 28 ਸਾਲ ਹੋਣੀ ਚਾਹੀਦੀ ਹੈ।
ਦੱਸ ਦਈਏ ਇਸਰੋ ਵਿੱਚ ਕੁੱਲ 68 ਅਸਾਮੀਆਂ ‘ਤੇ ਭਰਤੀ ਕੀਤੀ ਜਾਵੇਗੀ। ਇਨ੍ਹਾਂ ਵਿੱਚ ਸਾਇੰਟਿਸਟ/ਇੰਜੀਨੀਅਰ (ਇਲੈਕਟ੍ਰੋਨਿਕਸ) ਦੀਆਂ 21 ਅਸਾਮੀਆਂ, ਸਾਇੰਟਿਸਟ-ਇੰਜੀਨੀਅਰ (ਮਕੈਨੀਕਲ) ਦੀਆਂ 33 ਅਸਾਮੀਆਂ ਅਤੇ ਸਾਇੰਟਿਸਟ-ਇੰਜੀਨੀਅਰ (ਕੰਪਿਊਟਰ ਸਾਇੰਸ) ਦੀਆਂ 14 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਉਮੀਦਵਾਰਾਂ ਦੁਆਰਾ ਭੇਜੇ ਗਏ ਅਰਜ਼ੀ ਫਾਰਮ ਦੀ ਸਕ੍ਰੀਨਿੰਗ ਸਾਲ 2021-2022 ਲਈ GATE ਸਕੋਰ ਦੇ ਆਧਾਰ ‘ਤੇ ਕੀਤੀ ਜਾਵੇਗੀ। ਭਰਤੀ ਦੀ ਪ੍ਰਕਿਰਿਆ GATE ਸਕੋਰ ਅਤੇ ਇੰਟਰਵਿਊ ‘ਤੇ ਆਧਾਰਿਤ ਹੋਵੇਗੀ।
ਇੰਜੀਨੀਅਰ ਅਤੇ ਵਿਗਿਆਨੀ ਦੀਆਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਕੋਲ ਇਲੈਕਟ੍ਰਾਨਿਕਸ ਅਤੇ ਸੰਚਾਰ, ਕੰਪਿਊਟਰ ਵਿਗਿਆਨ ਜਾਂ ਮਕੈਨੀਕਲ ਇੰਜੀਨੀਅਰਿੰਗ ਵਿੱਚ ਬੀ.ਈ.-ਬੀ.ਟੈਕ ਜਾਂ ਇਸਦੇ ਬਰਾਬਰ ਦੀ ਡਿਗਰੀ ਹੋਣੀ ਚਾਹੀਦੀ ਹੈ। ਗ੍ਰੈਜੂਏਸ਼ਨ ਵਿੱਚ ਉਮੀਦਵਾਰ ਦੇ ਘੱਟੋ-ਘੱਟ 65% ਅੰਕ ਜਾਂ 6.84/10 CGPA ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਮੀਦਵਾਰ ਕੋਲ ਕੰਪਿਊਟਰ ਵਿਗਿਆਨ ਅਤੇ ਸੂਚਨਾ ਤਕਨਾਲੋਜੀ, ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ, ਮਕੈਨੀਕਲ ਇੰਜੀਨੀਅਰਿੰਗ ਜਾਂ ਇਲੈਕਟ੍ਰਾਨਿਕਸ ਅਤੇ ਸੰਚਾਰ ਇੰਜੀਨੀਅਰਿੰਗ ਵਿੱਚ ਇੱਕ ਵੈਧ GATE ਸਕੋਰ ਹੋਣਾ ਚਾਹੀਦਾ ਹੈ।
----------- Advertisement -----------
ISRO ਭਰਤੀਆਂ 2022: ਗ੍ਰੈਜੂਏਟਸ ਉਮੀਦਵਾਰ 19 ਦਸੰਬਰ ਤਕ ਕਰ ਸਕਦੇ ਅਪਲਾਈ, ਪੜ੍ਹੋ ਸਾਰੀ ਜਾਣਕਾਰੀ
Published on
----------- Advertisement -----------
----------- Advertisement -----------












