June 8, 2026, 10:35 am
----------- Advertisement -----------
HomeNewsLatest NewsMission Moon: ਇਸਰੋ ਅਗਸਤ ਵਿੱਚ ਲਾਂਚ ਕਰੇਗਾ ਮਿਸ਼ਨ ਚੰਦਰਯਾਨ-3

Mission Moon: ਇਸਰੋ ਅਗਸਤ ਵਿੱਚ ਲਾਂਚ ਕਰੇਗਾ ਮਿਸ਼ਨ ਚੰਦਰਯਾਨ-3

Published on

----------- Advertisement -----------

ਨਵੀਂ ਦਿੱਲੀ : – ਚੰਦਰਯਾਨ-2 ਮਿਸ਼ਨ ਦੇ ਲਗਭਗ ਦੋ ਸਾਲ ਬਾਅਦ, ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਇਸ ਸਾਲ ਅਗਸਤ ਵਿੱਚ ਚੰਦਰਯਾਨ-3 ਮਿਸ਼ਨ ਲਾਂਚ ਕਰੇਗਾ। ਇਹ ਜਾਣਕਾਰੀ ਭਾਰਤੀ ਪੁਲਾੜ ਵਿਭਾਗ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਜਵਾਬ ਵਿੱਚ ਦਿੱਤੀ ਹੈ। ਚੰਦਰਮਾ ਮਿਸ਼ਨ ‘ਚ ਦੇਰੀ ਨੂੰ ਲੈ ਕੇ ਸਦਨ ‘ਚ ਸਵਾਲ ਉਠਾਇਆ ਗਿਆ।
ਚੰਦਰਯਾਨ-3 ਵਿੱਚ ਦੇਰੀ ਦੇ ਸਵਾਲ ਦੇ ਜਵਾਬ ਵਿੱਚ ਕੇਂਦਰੀ ਵਿਗਿਆਨ ਅਤੇ ਤਕਨਾਲੋਜੀ ਮੰਤਰੀ ਡਾ. ਜਤਿੰਦਰ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਨ ਕਈ ਮਿਸ਼ਨਾਂ ਵਿੱਚ ਦੇਰੀ ਹੋਈ ਹੈ। ਪੁਲਾੜ ਖੇਤਰ ਵਿੱਚ ਸੁਧਾਰਾਂ ਅਤੇ ਮੰਗ-ਅਧਾਰਿਤ ਮਾਡਲ ਦੇ ਮੱਦੇਨਜ਼ਰ ਇਹ ਪ੍ਰੋਜੈਕਟ ਅਜੇ ਵੀ ਤਰਜੀਹੀ ਹਨ।
ਚੰਦਰਯਾਨ-3 ਮਿਸ਼ਨ ਅਕਤੂਬਰ 2008 ਵਿੱਚ ਲਾਂਚ ਕੀਤੇ ਗਏ ਚੰਦਰਯਾਨ-1 ਮਿਸ਼ਨ ਤੋਂ ਪ੍ਰੇਰਨਾ ਲਵੇਗਾ। ਇਸ ਨੇ ਚੰਦਰਮਾ ਦੀ ਸਤ੍ਹਾ ‘ਤੇ ਪਾਣੀ ਦੀ ਖੋਜ ਵਰਗੇ ਮਹਾਨ ਕੰਮ ਕੀਤੇ। ਚੰਦਰਯਾਨ-3 ਨੂੰ ਸਾਲ 2021 ‘ਚ ਹੀ ਲਾਂਚ ਕੀਤਾ ਜਾਣਾ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਸ ‘ਚ ਦੇਰੀ ਹੋ ਗਈ।
ਚੰਦਰਯਾਨ-3 ਨੂੰ ਪਿਛਲੇ ਚੰਦਰਯਾਨ-2 ਮਿਸ਼ਨ ਦੇ ਲਗਭਗ ਦੋ ਸਾਲ ਬਾਅਦ ਲਾਂਚ ਕੀਤਾ ਜਾ ਰਿਹਾ ਹੈ। ਇਹ ਮਿਸ਼ਨ ਪੂਰੀ ਤਰ੍ਹਾਂ ਕਾਮਯਾਬ ਨਹੀਂ ਸੀ। ਲੈਂਡਰ ਅਤੇ ਰੋਵਰ ਆਪਣੀ ਮੰਜ਼ਿਲ ਤੋਂ ਕੁਝ ਦੂਰੀ ‘ਤੇ ਹਾਦਸਾਗ੍ਰਸਤ ਹੋ ਗਿਆ ਸੀ। ਹਾਲਾਂਕਿ, ਇਸ ਵਾਹਨ ਦਾ ਆਰਬਿਟਰ ਅਜੇ ਵੀ ਚੰਦਰਮਾ ਦੀ ਸਤ੍ਹਾ ਦੇ ਉੱਪਰ ਮੌਜੂਦ ਹੈ। ਇਸਰੋ ਵੱਲੋਂ ਚੰਦਰਯਾਨ-3 ਮਿਸ਼ਨ ਵਿੱਚ ਵੀ ਇਸ ਦੀ ਵਰਤੋਂ ਕੀਤੀ ਜਾਵੇਗੀ।

----------- Advertisement -----------

ਸਬੰਧਿਤ ਹੋਰ ਖ਼ਬਰਾਂ

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...