ਪੰਜ ਕਿਸਾਨ ਜਥੇਬੰਦੀਆਂ ਵੱਲੋਂ ਪਾਣੀਆਂ ਅਤੇ ਪੰਜਾਬ ਦੇ ਮੁੱਦਿਆ ਤੇ ਜੋਨ ਵਾਈਸ ਪੰਜਾਬ ਦੀ ਕਾਨਫਰੰਸਾਂ ਦਾ ਐਲਾਨ : –
(1) 15 ਸਤੰਬਰ 2022
20 ਸਤੰਬਰ 2022
ਜ਼ਿਲ੍ਹਾ:- ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ,
ਰੈਲੀ ਸਥਾਨ ਮਹਿਤਾ ਚੌਂਕ ਅੰਮ੍ਰਿਤਸਰ
ਜ਼ਿਲ੍ਹਾ ਰੋਪੜ, ਮੋਹਾਲੀ, ਲੁਧਿਆਣਾ, ਫਤਿਹਗੜ ਸਾਹਿਬ
ਰੈਲੀ ਸਥਾਨ ਮੋਹਾਲੀ
30 ਸਤੰਬਰ 2022
5 ਅਕਤੂਬਰ 2022
ਜ਼ਿਲ੍ਹਾ:- ਕਪੂਰਥਲਾ, ਹੁਸ਼ਿਆਰਪੁਰ, ਨਵਾਂ ਸ਼ਹਿਰ, ਜਲੰਧਰ,
ਜ਼ਿਲ੍ਹਾ:- ਪਟਿਆਲਾ, ਸੰਗਰੂਰ, ਮਲੇਰਕੋਟਲਾ,
ਰੈਲੀ ਸਥਾਨ ਫਗਵਾੜਾ
ਰੈਲੀ ਸਥਾਨ ਨਾਭਾ
10 ਅਕਤੂਬਰ 2022
15 ਅਕਤੂਬਰ 2022
ਜ਼ਿਲ੍ਹਾ:- ਬਰਨਾਲਾ, ਬਠਿੰਡਾ, ਮਾਨਸਾ, ਮੁਕਤਸਰ,
ਜ਼ਿਲ੍ਹਾ – ਫਰੀਦਕੋਟ, ਮੋਗਾ, ਫਾਜ਼ਿਲਕਾ, ਫਿਰੋਜ਼ਪੁਰ
ਰੈਲੀ ਸਥਾਨ ਬਠਿੰਡਾ
ਰੈਲੀ ਸਥਾਨ ਤਲਵੰਡੀ ਭਾਈ
(2) ਪੰਜਾਬ ਵਿੱਚ ਸਵਾਂ ਲੱਖ ਗਊ ਲਿਪੀ ਸਕਿੰਨ ਬਿਮਾਰੀ ਨਾਲ ਮਰ ਗਈਆ ਹਨ। ਇਹਨਾ ਦੀ ਔਸਤ ਕੀਮਤ ਕੁੱਲ 1250 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ। ਰਾਹਤ ਦੇਣ ਲਈ ਕਿਧਰੇ ਡਾਕਟਰ ਨਹੀਂ ਪੰਜਾਬ ਸਰਕਾਰ ਦੀ ਕੋਈ ਮਸ਼ਿਨਰੀ ਕਿਧਰੇ ਨਹੀਂ ਜਾਪਦੀ। ਸਰਕਾਰ ਪਸ਼ੂਆਂ ਦੇ ਡਾਕਟਰ ਹਸਪਤਾਲਾਂ ਵਿੱਚ ਦੇਵੋ ਅਤੇ ਇੱਕ ਲੱਖ ਰੁਪਏ ਪ੍ਰਤੀ ਗਊ ਦੇ ਹਿਸਾਬ ਨਾਲ ਡੇਆਰੀ ਕਿਸਾਨਾਂ ਨੂੰ ਮੁਆਵਜ਼ਾ ਦੇਵੇ,
(3) ਪੰਜਾਬ ਸਰਕਾਰ ਨੇ ਵਿਧਾਨ ਸਭਾ ਵਿੱਚ ਐਲਾਨ ਕੀਤਾ ਸੀ। ਕਿ ਦੁੱਧ ਉਤਪਾਦਕਾਂ ਨੂੰ 21 ਮਈ 2022 ਤੋਂ ਸਪਲਾਈ ਕੀਤੇ ਦੁੱਧ ਉੱਤੇ 35 ਪੈਸੇ ਪ੍ਰਤੀ ਕਿਲੋ ਫੈਟ ਦੇਣ ਦਾ ਐਲਾਨ ਕੀਤਾ ਸੀ। ਇਸ ਲਈ ਬਜਟ ਵਿੱਚ ਪੈਸੇ ਰੱਖਣ ਦਾ ਵਾਧਾ ਕੀਤਾ ਸੀ ਪਰ ਕਿਸਾਨਾਂ ਨੂੰ ਹੁਣ ਤੱਕ ਕੁੱਝ ਨਹੀਂ ਦਿੱਤਾ। ਗਰਮੀਆਂ ਵਿੱਚ ਦੁੱਧ ਦਾ ਰੇਟ 2 ਰੁਪਏ ਪ੍ਰਤੀ ਕਿਲੋ ਵਧਾਇਆ ਜਾਂਦਾ ਹੈ ਪਰ ਇਸ ਵਾਰ ਨਹੀਂ ਵਧਾਇਆ ਗਿਆ। ਦੁੱਧ ਉਤਪਾਦਕਾਂ ਨੂੰ 55 ਪੈਸੇ ਪ੍ਰਤੀ ਕਿਲੋ ਫੈਟ ਦੁੱਧ ਦੇ ਰੇਟ ਵਿੱਚ ਵਾਅਦਾ ਕੀਤਾ ਜਾਵੇ
(4) ਫਾਜ਼ਿਲਕਾ ਜ਼ਿਲ੍ਹੇ ਵਿੱਚ ਨਰਮਾ ਅਤੇ ਕਿੰਨੂ ਦੇ ਬਾਗਾਂ ਦਾ ਵੱਡੀ ਪੱਧਰ ਤੇ ਨੁਕਸਾਨ ਹੋਇਆ। ਕਿਸਾਨ ਅਬਹੋਰ ਗੰਗਾਨਗਰ ਸੜਕ ਜਾਮ ਕਰੀ ਬੈਠੇ ਹਨ। ਸਰਕਾਰ ਬਰਸਾਤਾ ਅਤੇ ਸੇਕੇ ਨਾਲ ਹੋਏ ਨੁਕਸਾਨ ਦਾ ਮੁਆਵਜਾ ਦੇਣ ਲਈ ਸਪੈਸ਼ਲ ਗਿਰਦਾਰਵਰੀ ਵੀ ਨਹੀਂ ਕਰਵਾ ਰਹੀ। ਸਰਕਾਰ ਕਿਸਾਨਾਂ ਦੀ ਮੰਗਾਂ ਉਪਰੰਤ ਮੰਨ ਨਹੀਂ ਰਹੀ ਜੇ ਤੁਰੰਤ ਮੰਗਾਂ ਨਾ ਮੰਨਿਆ ਤਾਂ ਬਾਕੀ ਜਿਲ੍ਹਿਆਂ ਵਿੱਚ ਵੀ ਫਿਰ ਕਿਸਾਨ ਧਰਨੇ ਵਿੱਚ ਸ਼ਾਮਿਲ ਹੋਣਗੇ। (5) ਪੰਜਾਬ ਵਿੱਚ ਸਹਿਕਾਰੀ ਅਤੇ ਪ੍ਰਾਈਵੇਟ ਗੰਨਾ ਮਿੱਲਾਂ ਵੱਲ ਕਿਸਾਨਾ ਦਾ ਬਕਾਇਆ ਖੜ੍ਹਾ ਹੈ ਮੰਗ ਕੀਤੀ ਜਾਂਦੀ ਹੈ ਕਿ ਸਰਕਾਰ ਸਾਰੀਆਂ ਮਿੱਲਾ ਦਾ ਗੰਨੇ ਦਾ ਬਕਾਇਆ ਤੁਰੰਤ ਅਦਾ ਕਰੋ ਨਹੀਂ ਤਾ 25 ਅਗਸਤ ਨੂੰ ਫਗਵਾਰਾ ਮੋਰਚਾ ਤੇਜ ਕੀਤਾ ਜਾਏਗਾ।
(6) ਸਰਕਾਰ ਨੇ ਰਾਜਪੁਰਾ ਲਾਗੇ ਵੱਡੀ ਪੱਧਰ ਉੱਤੇ ਇੰਡਸਟਰੀ ਲਈ ਜ਼ਮੀਨ ਐਕੁਆਇਰ ਕੀਤੀ ਸੀ ਲੰਮੇ ਸਮੇਂ ਤੋਂ ਇੱਥੇ ਕੋਈ ਇੰਡਸਟਰੀ ਨਹੀਂ ਲੱਗੀ ਮੰਗ ਕੀਤੀ ਜਾਂਦੀ ਹੈ। ਕਿ ਸਰਕਾਰ ਇਹ ਜ਼ਮੀਨ ਵਾਪਸ ਕਿਸਾਨਾਂ ਨੂੰ ਵਾਪਿਸ ਕਰੇ।









