ਅੱਜ ਨਗਰ ਨਿਗਮ ਦੇ ਲਾਇਸੈਂਸ ਵਿਭਾਗ ਦੀ ਸ਼ਾਖਾ ਦੀ ਟੀਮ ਵੱਲੋਂ ਲਾਇਸੈਂਸ ਫੀਸ ਜਮ੍ਹਾਂ ਨਾ ਕਰਵਾਉਣ ਵਾਲਿਆਂ ਖ਼ਿਲਾਫ਼ ਸ਼ਿਕੰਜਾ ਕੱਸਦਿਆਂ ਦੁਕਾਨਾਂ ਨੂੰ ਸੀਲ ਕੀਤਾ ਗਿਆ। ਜਿਸ ਕਾਰਨ ਭਗਤ ਸਿੰਘ ਚੌਕ, ਰੇਲਵੇ ਰੋਡ ਨੇੜੇ 3 ਦੁਕਾਨਾਂ ਅਤੇ ਨਕੋਦਰ ਚੌਕ ਨੇੜੇ ਇੱਕ ਦੁਕਾਨ ਸੀਲ ਕੀਤੀ ਗਈ।
ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ, ਇੰਸਪੈਕਟਰ ਦਰਸ਼ਨ ਕੁਮਾਰ ਨੇ ਦੱਸਿਆ ਕਿ 4 ਦੁਕਾਨਾਂ ਨੂੰ ਸੀਲ ਕੀਤਾ ਗਿਆ ਸੀ ਪਰ ਸੀਲ ਕਰਨ ਤੋਂ ਬਾਅਦ ਚਾਰੇ ਦੁਕਾਨਦਾਰਾਂ ਨੇ ਆਪਣੀ ਫੀਸ ਜਮ੍ਹਾ ਕਰਵਾ ਦਿੱਤੀ।ਸੁਪਰਡੈਂਟ ਹਰਪ੍ਰੀਤ ਸਿੰਘ ਵਾਲੀਆ ਨੇ ਦੱਸਿਆ ਕਿ ਵਲੇਤੀ ਰਾਮ ਐਂਡ ਸੰਨਜ਼, ਰਾਇਲ ਸਾਈਕਲ, ਚੱਢਾ ਗੜਦੇ ਅਤੇ ਸ਼ਾਮਾ ਚਿਕਨ ਕਾਰਨਰ ਨੂੰ ਸੀਲ ਕਰ ਦਿੱਤਾ ਗਿਆ ਸੀ, ਪਰ ਚਾਰੇ ਦੁਕਾਨਦਾਰਾਂ ਨੇ 25000 ਦੇ ਕਰੀਬ ਫ਼ੀਸ ਜਮ੍ਹਾਂ ਕਰਵਾ ਦਿੱਤੀ ਹੈ। ਇਹ ਕਾਰਵਾਈ ਨਿਗਮ ਕਮਿਸ਼ਨਰ ਦੇ ਹੁਕਮਾਂ ‘ਤੇ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰਹੇਗੀ।












