June 19, 2026, 6:39 pm
----------- Advertisement -----------
HomeNewsLatest Newsਪੰਜਾਬ ਬਸਪਾ ਪ੍ਰਧਾਨ ਗੜ੍ਹੀ ਨੇ CM ਚੰਨੀ ਖ਼ਿਲਾਫ਼ ਬੋਲਿਆ ਹੱਲਾ, ਚੰਨੀ ਨੂੰ...

ਪੰਜਾਬ ਬਸਪਾ ਪ੍ਰਧਾਨ ਗੜ੍ਹੀ ਨੇ CM ਚੰਨੀ ਖ਼ਿਲਾਫ਼ ਬੋਲਿਆ ਹੱਲਾ, ਚੰਨੀ ਨੂੰ ਦੱਸਿਆ ਕਾਂਗਰਸ ਹਾਈਕਮਾਨ ਦਾ ‘ਗੁਲਾਮ’

Published on

----------- Advertisement -----------

ਚੰਡੀਗਡ਼੍ਹ 25 ਜਨਵਰੀ 2022 – ਪੰਜਾਬ ਬਸਪਾ ਪ੍ਰਧਾਨ ਸ. ਜਸਬੀਰ ਸਿੰਘ ਗੜ੍ਹੀ ਨੇ ਅੱਜ ਸੂਬੇ ਦੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਉੱਤੇ ਵੱਡਾ ਹਮਲਾ ਬੋਲਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਦਲਿਤਾਂ ਨੂੰ ਬਦਨਾਮ ਅਤੇ ਗੁੰਮਰਾਹ ਕਰਨ ਦਾ ਦੂਜਾ ਨਾਮ ਚਰਨਜੀਤ ਸਿੰਘ ਚੰਨੀ ਹੈ ਜੋ ਨਿੱਤ ਗ਼ਰੀਬ ਅਤੇ ਆਮ ਆਦਮੀ ਹੋਣ ਦਾ ਨਾਟਕ ਕਰਕੇ ਦਲਿਤ ਲੋਕਾਂ ਨੂੰ ਆਪਣੇ ਪਿੱਛੇ ਲਾੳੁਣ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ l ਉਨ੍ਹਾਂ ਕਿਹਾ ਕਿ ਕਰੋੜਾਂ ਦੀ ਸੰਪਤੀ ਦਾ ਮਾਲਕ ਇੱਕ ਗ਼ਰੀਬ ਅਤੇ ਆਮ ਆਦਮੀ ਕਿਵੇਂ ਹੋ ਸਕਦਾ ਹੈ l ਉਨ੍ਹਾਂ ਕਿਹਾ ਕਿ ਅਕਾਲੀ ਬਸਪਾ ਸਮਝੌਤੇ ਤੋਂ ਬੁਖਲਾਹਟ ਵਿੱਚ ਆਕੇ ਕਾਂਗਰਸ ਹਾਈਕਮਾਨ ਨੇ ਚਰਨਜੀਤ ਸਿੰਘ ਚੰਨੀ ਨੇ ਮੁੱਖ ਮੰਤਰੀ ਬਣਾ ਕੇ ਦਲਿਤ ਭਾਈਚਾਰੇ ਨੂੰ ਆਪਣੇ ਵੱਲ ਖਿੱਚਣ ਦੀ ਅਸਫ਼ਲ ਕੋਸ਼ਿਸ਼ ਕੀਤੀ ਹੈ। ਪਰ ਇਹ ਭਾਈਚਾਰਾ ਸੂਝਵਾਨ ਹੈ ਜੋ ਕਾਂਗਰਸ ਦੀਆਂ ਸਾਰੀਆਂ ਚਾਲਾਂ ਨੂੰ ਸਮਝ ਰਿਹਾ ਹੈ l  

ਉਨ੍ਹਾਂ ਦੱਸਿਆ ਕਿ ਚੰਨੀ ਰੋਜ਼ ਆਪਣੇ ਆਪ ਨੂੰ ਆਮ ਆਦਮੀ ਦੱਸ ਕੇ ਕਦੇ ਟੈਂਟ ਲਾਉਣ ਵਾਲਾ ਕਦੇ ਗੁੜ ਕੱਢਣ ਵਾਲਾ ਕਦੇ ਰਿਕਸ਼ਾ ਚਲਾਉਣ ਵਾਲਾ ਦੱਸ ਰਹੇ ਹਨ ਪਰ ਪਰ ਉਹ ਜਵਾਬ ਦੇਣ ਕਿ ਇੰਨੇ ਸਾਲ ਸੱਤਾ ਭੋਗਣ ਵੇਲੇ ਅਤੇ ਮੰਤਰੀ ਰਹਿਣ ਵੇਲੇ ਉਨ੍ਹਾਂ ਨੂੰ ਇਸ ਦਲਿਤ ਭਾਈਚਾਰੇ ਦੀ ਯਾਦ ਕਿਉਂ ਨਹੀਂ ਆਈ l ਉਨ੍ਹਾਂ ਕਿਹਾ ਕਿ ਚੰਨੀ ਵੱਲੋਂ ਇਹ ਡਰਾਮੇ ਸਿਰਫ਼ ਦਲਿਤ ਵੋਟ ਬੈਂਕ ਨੂੰ ਹਾਸਲ ਕਰਨ ਲਈ ਕੀਤੇ ਜਾ ਰਹੇ ਹਨ  l 

ਉਨ੍ਹਾਂ ਕਿਹਾ ਕਿ ਸ ਚੰਨੀ ਨੇ ਆਪਣੇ ਇੱਕ ਸੌ ਗਿਆਰਾਂ ਦਿਨਾਂ ਦੇ ਮੁੱਖ ਮੰਤਰੀ ਦੇ ਕਾਰਜਕਾਲ ਦੌਰਾਨ 36000 ਮੁਲਾਜ਼ਮਾਂ ਨੂੰ ਪੱਕਾ ਕਰਨ, ਗਰੀਬ ਲੋਕਾਂ ਨੂੰ ਪੰਜ ਪੰਜ ਮਰਲੇ ਦੇ ਪਲਾਟ ਦੇਣ , ਲਾਲ ਡੋਰੇ ਤੋਂ ਰਜਿਸਟ੍ਰੇਸ਼ਨ ਕਰਾਉਣ, ਕਈ ਯੂਨੀਵਰਸਿਟੀਆਂ ਵਿਚ ਚੇਅਰ ਸਥਾਪਿਤ ਕਰਨ,  ਅੰਬੇਡਕਰ ਨਾਮ ਤੇ ਅਜਾਇਬ ਘਰ ਸਥਾਪਿਤ ਕਰਨ, ਆਦਮਪੁਰ ਏਅਰਪੋਰਟ ਨੂੰ ਗੁਰੂ ਰਵਿਦਾਸ ਜੀ ਦੇ ਨਾਮ ਤੇ ਅਤੇ ਚਾਰ ਮਾਰਗੀ ਸੜਕ ਗੁਰੂ ਰਵਿਦਾਸ ਜੀ ਦੇ ਨਾਮ ਤੇ ਬਣਾਉਣ, ਧਾਰਮਿਕ ਸਥਾਨਾਂ ਲਈ ਕਰੋੜਾਂ ਰੁਪਏ ਦੇ ਐਲਾਨ ਕੀਤੇ ਜੋ ਸਿਰਫ਼ ਐਲਾਨ ਬਣ ਕੇ ਹੀ ਰਹਿ ਗਏ। ਸਰਦਾਰ ਗੜ੍ਹੀ ਨੇ ਚਰਨਜੀਤ ਸਿੰਘ ਚੰਨੀ ਉੱਤੇ ਉਨ੍ਹਾਂ ਦੇ ਭਾਣਜੇ ਦੇ ਘਰ ਤੋਂ ਮਿਲੀ ਕਰੋੜਾਂ ਦੀ ਰਾਸ਼ੀ ਦਾ ਹਿਸਾਬ ਦੇਣ ਦੀ ਮੰਗ ਕਰਦੇ ਹੋਏ ਕਿਹਾ ਕਿ ਜੇਕਰ ਚੰਨੀ ਗ਼ਰੀਬ ਹਨ ਤਾਂ ਕਰੋੜਾਂ ਰੁਪਏ ਉਨ੍ਹਾਂ ਕੋਲ ਕਿੱਥੋਂ ਆਏ ਉਹ ਦੱਸਣ ਪੰਜਾਬ ਅੱਜ ਉਨ੍ਹਾਂ ਤੋਂ ਇਹ ਸਵਾਲ ਕਰ ਰਿਹਾ ਹੈ l

ਗੜ੍ਹੀ ਨੇ ਕਿਹਾ ਕਿ ਸਿੱਖ ਭਾਈਚਾਰੇ ਵਿੱਚ ਬਦਨਾਮ ਦਲਿਤ ਨੂੰ ਡੀਜੀਪੀ ਲਗਾਉਣਾ ਵੀ ਕਾਂਗਰਸ ਦਾ ਪੰਜਾਬ ਵਿਚ ਸਿੱਖ ਦਲਿਤ ਦਾ ਆਪਸੀ ਝਗੜਾ ਲਗਾਉਣ ਦੀ ਸਾਜਿਸ਼ ਸੀ, ਜਿਸ ਤਹਿਤ ਉੱਚ ਅਧਿਕਾਰੀ ਰਹਿੰਦੇ ਹੋਏ ਨਿਰਦੋਸ਼ ਅੰਮ੍ਰਿਤਧਾਰੀ ਸਿੰਘਾਂ ਨੂੰ ਬੇਅਦਬੀ ਦੇ ਕੇਸਾਂ ਵਿਚ ਥਰਡ ਡਿਗਰੀ ਅਤਿਆਚਾਰ ਕੀਤਾ ਅਤੇ ਜੋਕਿ ਬਾਦ ਵਿਚ ਕੋਰਟ ਤੋਂ ਬੇਦੋਸ਼ੇ ਸਿੱਧ ਹੋਏ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਾਲੀ ‘ਚ ਬਣੇਗਾ ਪਹਿਲਾ ਸਰਕਾਰੀ ਵਰਕਿੰਗ ਵੁਮੇਨ ਹੋਸਟਲ, ਮੰਤਰੀ ਬਲਜੀਤ ਕੌਰ ਨੇ ਰੱਖਿਆ ਨੀਂਹ ਪੱਥਰ

ਪੰਜਾਬ ਦੇ ਮੋਹਾਲੀ ਵਿੱਚ ਅੱਜ ਸੂਬੇ ਦੇ ਸਭ ਤੋਂ ਵੱਡੇ ਕੰਮਕਾਜੀ ਮਹਿਲਾ ਹੋਸਟਲ ਦਾ...

ਬੀਤੇ ਸਮੇਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਜੇਲ੍ਹ ਜਾਣਗੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਟਾਂਡਾ (ਹੁਸ਼ਿਆਰਪੁਰ); 18 ਜੂਨ:ਪੰਜਾਬ ਦੇ ਭਵਿੱਖ ਨੂੰ ਹੁਣ ਪਿਛਲੀਆਂ ਸਰਕਾਰਾਂ ਦੀਆਂ ਗਲਤੀਆਂ ਅਤੇ ਮਾੜੇ...

ਨਕਲੀ ਵੀਡੀਓ ਪਿੱਛੇ ਦੀ ਸੱਚਾਈ ਸਾਹਮਣੇ ਆ ਚੁੱਕੀ ਹੈ; ਵੀਡੀਓ ਵਿੱਚ 1,191 ਫਰੇਮ ਹਨ ਅਤੇ ਇੱਕ ਵੀ ਫਰੇਮ ਮੇਰੇ ਕਿਸੇ ਵੀ ਸਰੀਰਕ ਲੱਛਣ ਨਾਲ...

ਚੰਡੀਗੜ੍ਹ; 18 ਜੂਨ:ਦੁਨੀਆ ਭਰ ਦੇ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ...

ਟੈਲੀਗ੍ਰਾਮ ’ਤੇ ਜਾਰੀ ਰਹੇਗੀ ਪਾਬੰਦੀ, ਹਾਈਕੋਰਟ ਨੇ ਰੱਦ ਕੀਤੀ ਪਟੀਸ਼ਨ

ਨੀਟ ਯੂ.ਜੀ. ਦੀ ਮੁੜ ਪ੍ਰੀਖਿਆ ਤੋਂ ਠੀਕ ਪਹਿਲਾਂ ਦਿੱਲੀ ਹਾਈ ਕੋਰਟ ਨੇ ਟੈਲੀਗ੍ਰਾਮ ਦੀ...

ਅਮਰੀਕਾ ’ਚ ਪੰਜਾਬੀ ਨੌਜਵਾਨ ਵਲੋਂ ਆਪਣੇ ਮਾਂ-ਬਾਪ ਤੇ ਨਾਨੀ ਦੀ ਹੱਤਿਆ

ਅਮਰੀਕਾ ਦੇ ਟੈਕਸਸ ਸੂਬੇ ਦੇ ਸ਼ਹਿਰ ਐਲਟੋਨ ਵਿਚ ਇਕ ਦਰਦਨਾਕ ਘਟਨਾ ਵਾਪਰੀ, ਜਿਸ ਵਿਚ...

ਚੰਡੀਗੜ੍ਹ ‘ਚ OLA ਕੈਬ ‘ਤੇ ਹੋਇਆ ਵੱਡਾ ਐਕਸ਼ਨ, ਪ੍ਰਸ਼ਾਸਨ ਨੇ ਕੰਪਨੀ ਦਾ ਲਾਇਸੈਂਸ 6 ਮਹੀਨੇ ਲਈ ਕੀਤਾ ਸਸਪੈਂਡ

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ OLA ਕੈਬ ‘ਤੇ ਵੱਡੀ ਕਾਰਵਾਈ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਕੰਪਨੀ...

21 ਜੂਨ ਤੋਂ ਹਿਮਾਚਲ ਦੀਆਂ ਗੱਡੀਆਂ ‘ਤੇ ਮੁੜ ਲੱਗੇਗਾ ਖਾਲਸਾ ਟੈਕਸ! ਨਿਹੰਗ ਸਿੰਘਾਂ ਨੇ ਕੀਤਾ ਐਲਾਨ

ਨਿਹੰਗ ਸਿੰਘਾਂ ਨੇ ਹਿਮਾਚਲ ਦੀਆਂ ਗੱਡੀਆਂ ‘ਤੇ 21 ਜੂਨ ਤੋਂ ਮੁੜ ਖਾਲਸਾ ਟੈਕਸ ਵਸੂਲਣ...