October 29, 2026, 7:37 am
----------- Advertisement -----------
HomeNewsLatest NewsJio ਨੇ 50 ਹੋਰ ਸ਼ਹਿਰਾਂ ਵਿੱਚ ਸ਼ੁਰੂ ਕੀਤੀ 5G ਸੇਵਾ: ਦਸੰਬਰ 2023...

Jio ਨੇ 50 ਹੋਰ ਸ਼ਹਿਰਾਂ ਵਿੱਚ ਸ਼ੁਰੂ ਕੀਤੀ 5G ਸੇਵਾ: ਦਸੰਬਰ 2023 ਤੱਕ ਪੂਰੇ ਦੇਸ਼ ਵਿੱਚ ਉਪਲਬਧ ਹੋਵੇਗੀ 5G ਸੇਵਾ

Published on

----------- Advertisement -----------

ਰਿਲਾਇੰਸ ਜੀਓ ਨੇ ਅੱਜ 50 ਹੋਰ ਸ਼ਹਿਰਾਂ ਵਿੱਚ 5ਜੀ ਸੇਵਾ ਸ਼ੁਰੂ ਕੀਤੀ ਹੈ। ਇਸ ਦੇ ਨਾਲ, ਜੀਓ ਦੀ 5ਜੀ ਸੇਵਾ ਹੁਣ ਦੇਸ਼ ਦੇ 17 ਰਾਜਾਂ ਦੇ 184 ਸ਼ਹਿਰਾਂ ਵਿੱਚ ਉਪਲਬਧ ਹੈ। ਇਸ ਤੋਂ ਪਹਿਲਾਂ ਰਿਲਾਇੰਸ ਨੇ ਮਕਰ ਸੰਕ੍ਰਾਂਤੀ ‘ਤੇ ਛੱਤੀਸਗੜ੍ਹ ਦੇ 3 ਸ਼ਹਿਰਾਂ, ਰਾਜਧਾਨੀ ਰਾਏਪੁਰ, ਇੰਡਸਟਰੀ ਹੱਬ ਦੁਰਗ ਅਤੇ ਭਿਲਾਈ ‘ਚ Jio True 5G ਸੇਵਾਵਾਂ ਲਾਂਚ ਕੀਤੀਆਂ ਸਨ। ਜਿਓ ਦੀ ਯੋਜਨਾ ਦਸੰਬਰ 2023 ਤੱਕ ਭਾਰਤ ਦੇ ਹਰ ਸ਼ਹਿਰ ਵਿੱਚ 5ਜੀ ਸੇਵਾ ਸ਼ੁਰੂ ਕਰਨ ਦੀ ਹੈ।

ਇਨ੍ਹਾਂ ਸ਼ਹਿਰਾਂ ‘ਚ Jio ਦੀ 5G ਸੇਵਾ ਸ਼ੁਰੂ ਹੋਈ ਹੈ

  • ਆਂਧਰਾ ਪ੍ਰਦੇਸ਼ – ਚਿਤੂਰ, ਕੁਡਪਾਹ, ਨਰਸਰਾਓਪੇਟ, ਓਂਗੋਲ, ਰਾਜਮਹੇਂਦਰਵਰਮ, ਸ਼੍ਰੀਕਾਕੁਲਮ, ਵਿਜ਼ਿਆਨਗਰਮ
  • ਹਰਿਆਣਾ – ਅੰਬਾਲਾ, ਬਹਾਦਰਗੜ੍ਹ, ਹਿਸਾਰ, ਕਰਨਾਲ, ਪਾਣੀਪਤ, ਰੋਹਤਕ, ਸਿਰਸਾ, ਸੋਨੀਪਤ
  • ਉੜੀਸਾ – ਬਾਲਾਸੋਰ, ਬਾਰੀਪੜਾ, ਭਦਰਕ, ਝਾਰਸੁਗੁੜਾ, ਪੁਰੀ, ਸੰਬਲਪੁਰ
  • ਕਰਨਾਟਕ – ਬਾਗਲਕੋਟ, ਚਿੱਕਮਗਲੁਰੂ, ਹਸਨ, ਮਾਂਡਿਆ, ਤੁਮਾਕੁਰੂ
  • ਮਹਾਰਾਸ਼ਟਰ – ਕੋਲਹਾਪੁਰ, ਨਾਂਦੇੜ-ਵਾਘਾਲਾ, ਸਾਂਗਲੀ
  • ਛੱਤੀਸਗੜ੍ਹ – ਬਿਲਾਸਪੁਰ, ਕੋਰਬਾ, ਰਾਜਨੰਦਗਾਓਂ
  • ਉੱਤਰ ਪ੍ਰਦੇਸ਼ – ਝਾਂਸੀ, ਅਲੀਗੜ੍ਹ, ਮੁਰਾਦਾਬਾਦ, ਸਹਾਰਨਪੁਰ
  • ਤਾਮਿਲਨਾਡੂ – ਧਰਮਪੁਰੀ, ਇਰੋਡ, ਥੂਥੂਕੁੜੀ
  • ਰਾਜਸਥਾਨ – ਬੀਕਾਨੇਰ, ਕੋਟਾ
  • ਪੱਛਮੀ ਬੰਗਾਲ – ਆਸਨਸੋਲ, ਦੁਰਗਾਪੁਰ
  • ਪੁਡੂਚੇਰੀ – ਪੁਡੂਚੇਰੀ
  • ਪੰਜਾਬ – ਅੰਮ੍ਰਿਤਸਰ
  • ਤੇਲੰਗਾਨਾ – ਨਲਗੋਂਡਾ
  • ਗੋਆ – ਪਣਜੀ
  • ਝਾਰਖੰਡ – ਧਨਬਾਦ
  • ਕੇਰਲ – ਅਲਾਪੁਝਾ
  • ਅਸਾਮ – ਨਗਾਓਂ

5ਜੀ ਸੇਵਾ ਸ਼ੁਰੂ ਹੋਣ ਤੋਂ ਬਾਅਦ, ਜੀਓ ਉਪਭੋਗਤਾਵਾਂ ਨੂੰ ‘ਜੀਓ ਵੈਲਕਮ ਆਫਰ’ ਦੇ ਸੱਦੇ ਵੀ ਮਿਲਣੇ ਸ਼ੁਰੂ ਹੋ ਜਾਣਗੇ। ਇਸ ਆਫਰ ਦੇ ਤਹਿਤ ਗਾਹਕਾਂ ਨੂੰ ਅਨਲਿਮਟਿਡ 5G ਡਾਟਾ ਅਤੇ 1Gbps ਤੱਕ ਦੀ ਸਪੀਡ ਮਿਲੇਗੀ, ਜਿਸ ਲਈ ਉਨ੍ਹਾਂ ਨੂੰ ਕੋਈ ਖਰਚਾ ਨਹੀਂ ਦੇਣਾ ਪਵੇਗਾ।
ਰਿਲਾਇੰਸ ਜੀਓ ਨੇ ਟੈਲੀਕਾਮ ਸੈਕਟਰ ਵਿੱਚ ਆਪਣਾ ਨੰਬਰ ਇੱਕ ਸਥਾਨ ਬਰਕਰਾਰ ਰੱਖਿਆ ਹੋਇਆ ਹੈ। ਅਕਤੂਬਰ ਵਿੱਚ, ਜੀਓ ਨੇ ਦੇਸ਼ ਵਿੱਚ ਆਪਣੇ ਨੈਟਵਰਕ ਵਿੱਚ 14.14 ਲੱਖ ਨਵੇਂ ਉਪਭੋਗਤਾ ਸ਼ਾਮਲ ਕੀਤੇ ਹਨ। ਇਸ ਨਾਲ ਜਿਓ ਨੈੱਟਵਰਕ ਦੇ ਯੂਜ਼ਰਸ ਦੀ ਗਿਣਤੀ 42.13 ਕਰੋੜ ਹੋ ਗਈ ਹੈ। ਇਸ ਦੇ ਨਾਲ ਹੀ ਅਕਤੂਬਰ ‘ਚ ਭਾਰਤੀ ਏਅਰਟੈੱਲ ‘ਚ 8.5 ਲੱਖ ਨਵੇਂ ਯੂਜ਼ਰਸ ਜੋੜੇ ਗਏ। ਇਸ ਦੇ ਯੂਜ਼ਰਸ ਦੀ ਗਿਣਤੀ 36.50 ਕਰੋੜ ਹੋ ਗਈ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੱਧ ਪ੍ਰਦੇਸ਼ ਰਾਜਸਭਾ ਉਪ ਚੋਣ: ਭਾਜਪਾ ਨੇ ਹਰਦੀਪ ਸਿੰਘ ਪੁਰੀ ਨੂੰ ਐਲਾਨਿਆ ਉਮੀਦਵਾਰ

ਭਾਜਪਾ ਨੇ ਅੱਜ ਮੱਧ ਪ੍ਰਦੇਸ਼ ਤੋਂ ਰਾਜ ਸਭਾ ਉਪ ਚੋਣ ਲਈ ਹਰਦੀਪ ਸਿੰਘ ਪੁਰੀ...

ਪੰਜਾਬ ’ਚ ਚੱਕਰਵਾਤ ਦਾ ਅਸਰ! ਜਲਦ ਬਦਲੇਗਾ ਮੌਸਮ

ਆਉਣ ਵਾਲੇ ਦਿਨਾਂ ਵਿੱਚ ਦੇਸ਼ ਦੇ ਕਈ ਹਿੱਸਿਆਂ ਵਿੱਚ ਮੌਸਮ ਦੇ ਹਲਾਤ ਬਦਲਣ ਦੀ...

ਜੇਲ੍ਹ ਚ ਬੰਦ ਗੈਂਗਸਟਰ ਭੁਵਨੇਸ਼ ਚੋਪੜਾ ਦੀ ਸ਼ੱਕੀ ਹਾਲਾਤ ਚ ਮੌਤ, ਪੋਸਟਮਾਰਟਮ ਤੋਂ ਬਾਅਦ ਹੋਵੇਗਾ ਖੁਲਾਸਾ

ਹੁਸ਼ਿਆਰਪੁਰ ਦੀ ਕੇਂਦਰੀ ਜੇਲ੍ਹ ‘ਚ ਬੰਦ ਨਾਮੀ ਗੈਂਗਸਟਰ ਭੁਵਨੇਸ਼ ਚੋਪੜਾ ਉਰਫ਼ ਆਸ਼ੀਸ਼ ਦੀ ਮੰਗਲਵਾਰ...

ਕੀਰਤਪੁਰ ਸਾਹਿਬ ‘ਚ ਡੂੰਘੀ ਖੱਡ ‘ਚ ਡਿੱਗੀ ਕੁੱਲੂ ਦੁਸਹਿਰੇ ਤੋਂ ਪਰਤ ਰਹੀ ਗੱਡੀ, 4 ਲੋਕਾਂ ਦੀ ਮੌਤ

ਬੁੱਧਵਾਰ ਨੂੰ ਮਨਾਲੀ-ਕੀਰਤਪੁਰ ਸਾਹਿਬ ਰਾਸ਼ਟਰੀ ਰਾਜਮਾਰਗ ‘ਤੇ ਇੱਕ ਗੱਡੀ ਡੂੰਘੀ ਖੱਡ ਵਿੱਚ ਡਿੱਗ ਗਈ।...

ਰਾਜੋਆਣਾ ਦੀ ਰਹਿਮ ਪਟੀਸ਼ਨ ’ਤੇ ਸੁਣਵਾਈ 18 ਨਵੰਬਰ ਤੱਕ ਟਲੀ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲ ਕੇਸ ਵਿਚ ਫਾਂਸੀ ਦੀ ਸਜ਼ਾ...

ਅਕਾਲੀ ਦਲ ਵਾਰਿਸ ਪੰਜਾਬ ਦੇ ਦਾ ਜਥੇਬੰਦਕ ਢਾਂਚਾ ਭੰਗ

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਆਪਣਾ ਸਮੂਹ ਜ਼ਿਲ੍ਹਾ ਪ੍ਰਧਾਨਾਂ ਦਾ ਮੌਜੂਦਾ ਢਾਂਚਾ ਤੁਰੰਤ...

ਬਿਕਰਮਜੀਤ ਸਿੰਘ ਮਜੀਠੀਆ ਮਾਮਲੇ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖ਼ਲ

ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਪੰਜਾਬ ਵਿਜੀਲੈਂਸ ਬਿਊਰੋ ਨੇ ‘ਸਟੇਟ ਬਨਾਮ...

ਟੋਲ ਪਲਾਜ਼ਾ ਨੇੜੇ ਰਹਿਣ ਵਾਲਿਆਂ ਨੂੰ ਰਾਹਤ, 1 ਨਵੰਬਰ ਤੋਂ ਸਾਲਾਨਾ ਪਾਸ

ਟੋਲ ਪਲਾਜ਼ਾ ਦੇ ਨੇੜੇ ਰਹਿਣ ਵਾਲੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਉਨ੍ਹਾਂ...

ਪੰਜਾਬ ‘ਚ ਸਾਰੇ ਸਕੂਲਾਂ ਦਾ ਸਮਾਂ ਬਦਲਿਆ, 2 ਨਵੰਬਰ ਤੋਂ ਨਵੀਂ Timing ਲਾਗੂ

ਪੰਜਾਬ ਵਿੱਚ 2 ਨਵੰਬਰ ਤੋਂ ਸਕੂਲਾਂ ਦਾ ਸਮਾਂ ਬਦਲ ਜਾਵੇਗਾ। ਠੰਢ ਦੇ ਮੌਸਮ ਨੂੰ...