June 8, 2026, 9:34 pm
----------- Advertisement -----------
HomeNewsLatest Newsਜਲਦੀ ਹੀ ਲਾਂਚ ਹੋਵੇਗਾ JIO ਦਾ ਸਸਤਾ ਲੈਪਟਾਪ: ਕੀਮਤ ਹੋਵੇਗੀ 15,000 ਰੁਪਏ

ਜਲਦੀ ਹੀ ਲਾਂਚ ਹੋਵੇਗਾ JIO ਦਾ ਸਸਤਾ ਲੈਪਟਾਪ: ਕੀਮਤ ਹੋਵੇਗੀ 15,000 ਰੁਪਏ

Published on

----------- Advertisement -----------

ਰਿਲਾਇੰਸ ਜੀਓ 4ਜੀ ਸਮਰਥਿਤ ਘੱਟ ਕੀਮਤ ਵਾਲਾ ਲੈਪਟਾਪ ਲਾਂਚ ਕਰਨ ਜਾ ਰਿਹਾ ਹੈ। ਇਸ ਦੀ ਕੀਮਤ ਕਰੀਬ 15,000 ਰੁਪਏ ਹੋਵੇਗੀ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੇ ਸਮੂਹ ਨੇ JioBook ਲਈ Qualcomm ਅਤੇ Microsoft ਦੇ ਨਾਲ ਸਾਂਝੇਦਾਰੀ ਕੀਤੀ ਹੈ। ਰਾਇਟਰਜ਼ ਨੇ ਇਸ ਸਬੰਧੀ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।
ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, Qualcomm ਕੰਪਨੀ Jio ਦੇ ਲੈਪਟਾਪਾਂ ਲਈ ਆਰਮ ਲਿਮਟਿਡ ਦੀ ਤਕਨੀਕ ਤੋਂ ਤਿਆਰ ਚਿਪਸੈੱਟ ਉਪਲਬਧ ਕਰਵਾਏਗੀ। ਇਸ ਦੇ ਨਾਲ ਹੀ ਵਿੰਡੋਜ਼ ਆਪਰੇਟਿੰਗ ਸਿਸਟਮ ਬਣਾਉਣ ਵਾਲੀ ਕੰਪਨੀ ਮਾਈਕ੍ਰੋਸਾਫਟ ਐਪ ਸਪੋਰਟ ਦੇਵੇਗੀ। ਕੰਪਨੀ ਇਸ ਲੈਪਟਾਪ ਨੂੰ ਸਸਤੇ 4G JioPhone ਦੀ ਤਰਜ਼ ‘ਤੇ ਲਾਂਚ ਕਰੇਗੀ।
Jio ਆਪਣੇ ਲੈਪਟਾਪ ਨੂੰ ਟੈਬਲੇਟ ਦੇ ਬਦਲ ਵਜੋਂ ਪੇਸ਼ ਕਰੇਗੀ। ਹਾਲਾਂਕਿ, Jio ਨੇ ਇਸ ਲੈਪਟਾਪ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਰਿਲਾਇੰਸ ਜੀਓ ਦੇ ਭਾਰਤ ਵਿੱਚ 42 ਕਰੋੜ ਤੋਂ ਵੱਧ ਗਾਹਕ ਹਨ। ਉਹ ਗੂਗਲ ਦੇ ਨਾਲ ਮਿਲ ਕੇ ਜਲਦੀ ਹੀ 5ਜੀ ਸਮਾਰਟਫੋਨ ਵੀ ਲਾਂਚ ਕਰਨ ਜਾ ਰਹੀ ਹੈ।
ਜਿਓ ਦੇ ਲੈਪਟਾਪ ਨੂੰ ਲੋਕਲ ਲੈਵਲ ‘ਤੇ ਹੀ ਬਣਾਇਆ ਜਾਵੇਗਾ। ਇਹ ਕੰਟਰੈਕਟ ਨਿਰਮਾਤਾ ਫਲੈਕਸ ਦੁਆਰਾ ਤਿਆਰ ਕੀਤਾ ਜਾਵੇਗਾ। ਖੋਜ ਫਰਮ IDC ਦੇ ਅਨੁਸਾਰ, ਭਾਰਤ ਵਿੱਚ ਨਿੱਜੀ ਕੰਪਿਊਟਰ ਦੀ ਸ਼ਿਪਮੈਂਟ ਪਿਛਲੇ ਸਾਲ 14.8 ਮਿਲੀਅਨ ਯੂਨਿਟ ਸੀ। HP, Dell ਅਤੇ Lenovo ਦੀ ਇਸ ‘ਚ ਵੱਡੀ ਹਿੱਸੇਦਾਰੀ ਸੀ।
ਕਾਊਂਟਰਪੁਆਇੰਟ ਐਨਾਲਿਸਟ ਤਰੁਣ ਪਾਠਕ ਨੇ ਕਿਹਾ ਕਿ JioBook ਦੀ ਸ਼ੁਰੂਆਤ ਨਾਲ ਲੈਪਟਾਪ ਮਾਰਕੀਟ ਹਿੱਸੇ ਦਾ ਘੱਟੋ-ਘੱਟ 15% ਵਿਸਤਾਰ ਹੋਵੇਗਾ।

----------- Advertisement -----------

ਸਬੰਧਿਤ ਹੋਰ ਖ਼ਬਰਾਂ

’ਮਿਸ਼ਨ ਰੋਜ਼ਗਾਰ’ ਜਾਰੀ ਰੱਖਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰ 355 ਨੌਜਵਾਨਾਂ ਨੂੰ ਸੌਂਪੇ ਨਿਯੁਕਤੀ ਪੱਤਰ

ਚੰਡੀਗੜ੍ਹ; 8 ਜੂਨ 2026:ਪੰਜਾਬ ਸਰਕਾਰ ਦੀ ਰੋਜ਼ਗਾਰ ਮੁਹਿੰਮ ਵਿੱਚ ਇੱਕ ਹੋਰ ਮੀਲ ਪੱਥਰ ਕਾਇਮ...

ਮਾਨ ਸਰਕਾਰ ਨੇ ਸ਼ੁਰੂ ਕੀਤਾ ‘ਮਿਸ਼ਨ ਕਲੀਨ ਪੰਜਾਬ’

ਮਾਨ ਸਰਕਾਰ ਨੇ ਮਿਸ਼ਨ ਕਲੀਨ ਪੰਜਾਬ ਸ਼ੁਰੂ ਕੀਤਾ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ...

‘ਮੁੱਖ ਮੰਤਰੀ ਸਿਹਤ ਯੋਜਨਾ’ ਨੇ ਇਲਾਜ ਦਾ ਆਰਥਿਕ ਬੋਝ ਘਟਾਇਆ ਅਤੇ ਸਮੇਂ ਸਿਰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਈਆਂ: ਹਰਮਨਪ੍ਰੀਤ ਕੌਰ

ਚੰਡੀਗੜ੍ਹ /ਪਟਿਆਲਾ,07 ਜੂਨ : ਭਗਵੰਤ ਮਾਨ ਸਰਕਾਰ ਦੀ 'ਮੁੱਖ ਮੰਤਰੀ ਸਿਹਤ ਯੋਜਨਾ' ਨੇ ਪਟਿਆਲਾ ਦੀ...

ਭਾਜਪਾ ਦੀ ਧੂਰੀ ਰੈਲੀ ‘ਤੇ ਹਰਪਾਲ ਚੀਮਾ ਦਾ ਤੰਜ- ਸੀਐਮ ਨਾਇਬ ਸੈਣੀ ਜਨਤਾ ਨੂੰ ਨਹੀਂ, ਖਾਲੀ ਕੁਰਸੀਆਂ ਨੂੰ ਭਾਸ਼ਣ ਦੇ ਕੇ ਪਰਤੇ

ਚੰਡੀਗੜ੍ਹ 7 ਜੂਨ:ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਹਰਿਆਣਾ ਦੇ ਮੁੱਖ ਮੰਤਰੀ...

 ਅੰਮ੍ਰਿਤਸਰ: ਕਿਸਾਨ ਦੇ ਘਰ ਬੇਹੋਸ਼ ਕਰਕੇ ਚੋਰੀ! 5 ਲੱਖ ਨਕਦੀ ਤੇ 45 ਤੋਲਾ ਸੋਨਾ ਲੈ ਕੇ ਫ਼ਰਾਰ

ਅਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਦੇ ਪਿੰਡ ਜਾਨਿਆ ਇਲਾਕੇ ‘ਚ ਚੋਰਾਂ ਨੇ ਇੱਕ ਕਿਸਾਨ...

ਮੈਨੇਜਰ ਨਾਲ ਭੱਜੀ ਪਤਨੀ ਤੇ 4 ਸਾਲਾਂ ਦੀ ਬੇਟੀ ਨੂੰ ਲੈ ਕੇ ਟਾਵਰ ‘ਤੇ ਚੜ੍ਹਿਆ ਪਤੀ

ਫਤਿਹਗੜ ਸਾਹਿਬ ਦੇ ਪਿੰਡ ਨਾਨੋਵਾਲ ਵਿਚ ਇਕ ਵਿਅਕਤੀ ਟਾਵਰ ਤੇ ਚੜ ਗਿਆ। ਵਿਅਕਤੀ 4...

ਹੁਸ਼ਿਆਰਪੁਰ : ਨਹਿਰ ‘ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ, ਵਾਲ-ਵਾਲ ਬਚੇ ਦੋ ਹੋਰ ਨੌਜਵਾਨ

ਹੁਸ਼ਿਆਰਪੁਰ ਦੇ ਥਾਣਾ ਹਰਿਆਣਾ ਅਧੀਂਨ ਆਉਦੇ ਪਿੰਡ ਗੱਜ ਨਾਲ ਲੱਗਦੀ ਕੰਢੀ ਕਨਾਲ ਨਹਿਰ ‘ਚ...

ਕਾਂਗਰਸ ‘ਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਅਮਿਤ ਸ਼ਾਹ ਤੇ ਨੱਡਾ ਨੂੰ ਮਿਲੇ ਕੈਪਟਨ ਅਮਰਿੰਦਰ ਸਿੰਘ

ਕਾਂਗਰਸ ਵਿਚ ਸ਼ਾਮਲ ਹੋਣ ਦੀਆਂ ਅਟਕਲਾਂ ਵਿਚਾਲੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ...