ਲੁਧਿਆਣਾ ਬੰਬ ਧਮਾਕੇ ‘ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ । ਜਾਣਕਾਰੀ ਮੁਤਾਬਕ ਐੱਸ. ਐੱਸ. ਪੀ. ਖੰਨਾ ਬਲਵਿੰਦਰ ਸਿੰਘ ਵਲੋਂ ਮੁੱਖ ਦੋਸ਼ੀ ਮ੍ਰਿਤਕ ਗਗਨਦੀਪ ਦੀ ਮਹਿਲਾ ਸਾਥੀ ਪੁਲਸ ਮੁਲਾਜ਼ਮ ਕਮਲਜੀਤ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ।

ਕਮਲਜੀਤ ਕੌਰ ਨੂੰ ਬਤੌਰ ਪੁਲਸ ਮੁਲਾਜ਼ਮ ਇਕ ਦੋਸ਼ੀ ਨਾਲ ਸਬੰਧ ਰੱਖਣ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਹੈ । ਕਮਲਜੀਤ ਕੌਰ ਦੇ ਖ਼ਿਲਾਫ਼ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਸਬੰਧੀ ਐੱਨ. ਆਈ. ਏ. ਵੱਲੋਂ ਵੀ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜੇਕਰ ਕਮਲਜੀਤ ਕੌਰ ਦੇ ਮ੍ਰਿਤਕ ਗਗਨਦੀਪ ਨਾਲ ਹੋਰ ਲਿੰਕ ਸਾਹਮਣੇ ਆਉਂਦੇ ਹਨ ਤਾਂ ਉਸ ਨੂੰ ਬਰਖ਼ਾਸਤ ਕੀਤਾ ਜਾ ਸਕਦਾ ਹੈ।
ਕਾਬਲੇਗੌਰ ਹੈ ਜਾਂਚ ਏਜੰਸੀ ਨੇ ਲੁਧਿਆਣਾ ਬੰਬ ਧਮਾਕੇ ਦੇ ਮਾਮਲੇ ‘ਚ ਕੇਸ ਦਰਜ ਕੀਤਾ ਹੈ। ਸੂਤਰਾਂ ਮੁਤਾਬਕ ਦਰਜ FIR ‘ਚ ਸ਼ੱਕੀ ਮੁਲਤਾਨੀ ਦਾ ਨਾਂਅ ਵੀ ਸ਼ਾਮਲ ਹੈ। ਐਨਆਈਏ ਦੁਆਰਾ ਦਰਜ ਕੀਤੀ ਗਈ ਐਫਆਈਆਰ ਵਿੱਚ, ਕਈ ਧਾਰਾਵਾਂ ਜਿਵੇਂ ਯੂਏਪੀਏ ਦੀਆਂ ਧਾਰਾਵਾਂ,- 10,13,18 121-ਆਈ.ਪੀ.ਸੀ ਸ਼ਾਮਲ ਹਨ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਦੀ ਇੱਕ ਟੀਮ ਲੁਧਿਆਣਾ ਬੰਬ ਧਮਾਕੇ ਮਾਮਲੇ ਵਿੱਚ ਕਥਿਤ ਸ਼ਮੂਲੀਅਤ ਲਈ ਨਾਮਜ਼ਦ ਅੱਤਵਾਦੀ ਸਮੂਹ ਸਿੱਖ ਫਾਰ ਜਸਟਿਸ ਦੇ ਮੈਂਬਰ ਜਸਵਿੰਦਰ ਸਿੰਘ ਮੁਲਤਾਨੀ ਤੋਂ ਪੁੱਛਗਿੱਛ ਕਰਨ ਲਈ ਜਰਮਨੀ ਦੀ ਯਾਤਰਾ ਕਰੇਗੀ।












