August 23, 2026, 1:11 pm
----------- Advertisement -----------
HomeNewsLatest Newsਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਸ਼ਰਾਬ ਮਾਫੀਆ...

ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਦੀ ਸ਼ਰਾਬ ਮਾਫੀਆ ਨਾਲ ਰਲਗੱਢ ਦੇ ਘੁਟਾਲੇ ਦੀ ਭ੍ਰਿਸ਼ਟਾਚਾਰ ਵਿਰੋਧੀ ਬ੍ਰਾਂਚ ਨੂੰ ਸੌਂਪੀ ਸ਼ਿਕਾਇਤ

Published on

----------- Advertisement -----------

ਨਵੀਂ ਦਿੱਲੀ, 14 ਜੂਨ : – ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਵੱਲੋ ਰਲ ਕੇ ਦਿੱਲੀ ਦੇ ਸਰਕਾਰੀ ਮਾਲੀਆ ‘ਤੇ ਮਾਰੇ ਜਾ ਰਹੇ ਡਾਕੇ ਤੇ ਸਾਜ਼ਿਸ਼ ਵਿਰੁੱਧ ਸ਼ਿਕਾਇਤ ਕੀਤੀ। ਉਹਨਾਂ ਨੇ ਕਿਹਾ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਇਹ ਸਾਹਮਣੇ ਆ ਸਕੇ ਕਿ ਕਿਵੇਂ ਸ੍ਰੀ ਮਨੀਸ਼ ਸਿਸੋਦੀਆ ਤੇ ਹੋਰਨਾਂ ਨੇ ਦਿੱਲੀ ਦੀ ਆਬਕਾਰੀ ਨੀਤੀ ਦਾ ਲਾਭ ਸਿਰਫ ਚੋਣਵੇਂ ਵਿਅਕਤੀਆ ਨੂੰ ਦੇਣ ਵਾਸਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ।
ਗੱਲਬਾਤ ਕਰਦਿਆਂ ਸਿਰਸਾ ਨੇ ਦੱਸਿਆ ਕਿ ਉਹਨਾਂ ਨੇ ਸ੍ਰੀ ਮਨੀਸ਼ ਸਿਸੋਦੀਆ ਉਪ ਮੁੱਖ ਮੰਤਰੀ ਦਿੱਲੀ, ਸ੍ਰੀ ਵਿਜੇ ਨਾਇਕ ਸਾਬਕਾ ਸੀ ਈ ਓ ਓਨਲੀ ਮਚ ਲਾਊਡਰ, ਸ੍ਰੀ ਮਨੋਜ ਰਾਏ, ਸ੍ਰੀ ਕੈਲਾਸ਼ ਗਹਿਲੋਤ ਟਰਾਂਸਪੋਰਟ ਤੇ ਵਾਤਾਵਰਣ ਮੰਤਰੀ ਦਿੱਲੀ, ਸ੍ਰੀ ਸਤੇਂਦਰ ਜੈਨ ਸਿਹਤ ਮੰਤਰੀ ਦਿੱਲੀ, ਸ੍ਰੀ ਅਰਾਵਾ ਗੋਪੀਕ੍ਰਿਸ਼ਨ ਕਮਿਸ਼ਨਰ ਆਬਕਾਰੀ, ਦਿੱਲੀ, ਸ੍ਰੀ ਰਾਘਵ ਚੱਢਾ, ਐਮ ਪੀ, ਸ੍ਰੀ ਦਿਨੇਸ਼ ਅਰੋੜਾ, ਸ੍ਰੀ ਅਮਨਦੀਪ ਸਿੰਘ ਢੱਲ ਮਾਲਕ ਬ੍ਰਿਡਕੋ ਸਪਿਰਟਸ, ਸ੍ਰੀ ਸਮੀਰ ਮਹੇਂਦਰੂ ਮਾਲਕ ਇੰਡੋ ਸਪਿਰਟਸ ਤੇ ਹੋਰਨਾਂ ਖਿਲਾਫ ਦਰਖ਼ਾਸਤ ਦਿੱਤੀ ਹੈ।
ਉਹਨਾ ਕਿਹਾ ਕਿ ਇਹਨਾਂ ਲੋਕਾਂ, ਕੰਪਨੀਆਂ ਤੇ ਹੋਰਨਾਂ ਨੇ ਦਿੱਲੀ ਦੇ ਮੰਤਰੀਆਂ ਨਾਲ ਰਲ ਕੇ ਇੰਡੋਸਪਿਰਟਸ ਡਿਸਟ੍ਰੀਬਿਊਸ਼ਨ ਨੁੰ 2021, 22 ਲਈ ਦਿੰਲੀ ਦੀ ਆਬਕਾਰੀ ਨੀਤੀ ਦਾ ਲਾਭ ਪਹੁੰਚਾਇਆ ਤੇ ਸ੍ਰੀ ਮਨੀਸ਼ ਸਿਸੋਦੀਆ ਦੀ ਅਗਵਾਈ ਵਾਲੇ ਮੰਤਰੀਆਂ ਦਾ ਸਮੂਹ ਜਿਸ ਵਿਚ ਸ੍ਰੀ ਕੈਲਾਸ਼ ਗਹਿਲੋਤ ਤੇ ਸ੍ਰੀ ਸਤੇਂਦਰ ਜੈਨ ਵੀਸ਼ਾਮਲ ਸਨ, ਨੇ ਉਕਤ ਸ੍ਰੀ ਸਮੀਰ ਮਹੇਂਦਰੂ ਤੇ ਸ੍ਰੀ ਅਮਨ ਢੱਲ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾਇਆ। ਉਹਨਾਂ ਕਿਹਾ ਕਿ ਅਜਿਹੀ ਨੀਤੀ ਬਣਾਈ ਗਈ ਕਿ ਇਹ ਵੱਡੇ ਲੋਕ ਇਸ ਕਾਰੋਬਾਰ ‘ਤੇ ਕਾਬਜ਼ ਹੋ ਜਾਣ ਤੇ ਬਾਕੀ ਸਾਰੇ ਛੋਟੇ ਕਾਰੋਬਾਰੀ ਇਸ ਧੰਦੇ ਵਿਚੋਂ ਬਾਹਰ ਹੋ ਜਾਣ।
ਉਹਨਾਂ ਦੱਸਿਆ ਕਿ ਦਿੱਲੀ ਨੁੰ 32 ਜ਼ੋਨਾਂ ਵਿਚ ਵੰਡਿਆ ਗਿਆ ਜਿਸ ਵਿਚ 9 ਤੋਂ 10 ਵਾਰਡ ਸ਼ਾਮਲ ਕੀਤੇ ਗਏ ਜਿਸ ਵਾਸਤੇ ਸ਼ਰਾਬ ਲਾਇਸੰਸ ਹਾਸਲ ਕੀਤਾ ਜਾ ਸਕਦਾ ਸੀ। ਉਹਨਾਂ ਦੱਸਿਆ ਕਿ ਇਕ ਜ਼ੋਨ ਦੇ ਲਾਇਸੰਸ ਲਈ 200 ਕਰੋੜ ਰੁਪਏ ਦੀ ਫੀਸ ਰੱਖੀ ਗਈ ਤੇ ਮੌਜੂਦਾ ਰਿਟੇਲਰਾਂ ਨੁੰ ਮੁਕਾਬਲੇ ਵਿਚੋਂ ਬਾਹਰ ਕਰ ਦਿੱਤਾ ਗਿਆ। ਉਹਨਾਂ ਦੱਸਿਆ ਕਿ ਇਹ ਸ਼ਰਤ ਰੱਖੀ ਗਈ ਕਿ ਇਕ ਲਾਇਸੰਸ ਹੋਲਡਰ ਸਿਰਫ ਦੋ ਜ਼ੋਨ ਲੈ ਸਕਦਾ ਹੈ ਜੋ ਵੱਡੇ ਕਾਰੋਬਾਰੀਆਂ ਦੇ ਹਿੱਸੇ ਆ ਗਈ। ਉਹਨਾਂ ਦੱਸਿਆ ਕਿ ਨੀਵੀਂ ਨੀਤੀ ਦਾ ਮਕਸਦ ਸਿਰਫ ਕਾਰਟਲ ਕਾਇਮ ਕਰਨਾ ਸੀ ਤਾਂ ਜੋ ਕੋਈ ਮੁਕਾਬਲੇ ਵਿਚ ਨਾ ਰਹੇ।
ਉਹਨਾਂ ਹੋਰ ਦੱਸਿਆ ਕਿ ਹੋਲਸੇਲ ਦੇ ਕੰਮ ਵਿਚ ਇਹ ਲਾਭ ਮਿਲਣ ਦੀ ਥਾਂ ‘ਤੇ ਆਮ ਆਦਮੀ ਪਾਰਟੀ ਨੂੰ ਹਰ ਮਹੀਨੇ 30 ਕਰੋੜ ਰੁਪਏ ਨਗਦ ਰਿਸ਼ਵਤ ਵਜੋਂ ਦਿੱਤੇ ਜਾ ਰਹੇ ਹਨ। ਉਹਨਾਂ ਦੱਸਿਆ ਕਿ ਇਹ ਨੀਤੀ ਇਸ ਮਕਸਦ ਨਾਲ ਬਣਾਈ ਗਈ ਹੈ ਕਿ ਸਾਰਾ ਕਾਰੋਬਾਰ ਸਿਰਫ ਇੰਡੋ ਸਪਿਰਟਸ ਤੇ ਬ੍ਰਿਡਕੋ ਸਪਿਰਸਟਸ ਦੇ ਹੱਥ ਆ ਜਾਵੇ ਤੇ ਅਜਿਹਾ ਕਰਨਾ ਨਾ ਸਿਰਫ ਮੁਕਾਬਲੇਬਾਜ਼ੀ ਬਲਕਿ ਸਹੀ ਧੰਦੇ ਦੇ ਸਿਧਾਂਤਾਂ ਦੇ ਖਿਲਾਫ ਹੈ। ਉਹਨਾ ਕਿਹਾ ਕਿ ਨੀਤੀ ਬਣਾਉਣ ਵੇਲੇ ਸ੍ਰੀ ਮਨੋਰ ਜਾਏ, ਸ੍ਰੀ ਮਨੀਸ਼ ਸਿਸੋਦੀਆ, ਸ੍ਰੀ ਕੇ ਗਹਿਲੋਤ, ਸ੍ਰੀ ਸਤੇਂਦਰ ਜੇਨ, ਸ੍ਰੀ ਅਰਾਵਾ ਗੋਪੀ ਕ੍ਰਿਸ਼ਨ ਤੇ ਕਈ ਹੋਰਨਾਂ ਨੇ ਸ੍ਰੀ ਦਿਨੇਸ਼ ਅਰੋੜਾ ਤੇ ਸ੍ਰੀ ਵਿਜੇ ਨਾਇਰ ਨਾਲ ਰਲ ਕੇ ਕੰਮ ਕੀਤਾ ਤਾਂ ਜੋ ਇਸ ਅਪਰਾਧ ਦੇ ਅਸਲ ਤੱਥ ਛੁਪਾਏ ਜਾ ਸਕਣ। ਉਹਨਾਂ ਕਿਹਾ ਕਿ ਇਹ ਨੀਤੀ ਮਨੋਰ ਰਾਏ ਦੇ ਦਿਮਾਗ ਦੀ ਕਾਢ ਹੈ ਜੋ ਪੈਰਨੋਡ ਰਿਚਰਡ ਦਾ ਮੁਲਾਜ਼ਮ ਹੈ।
ਉਹਨਾਂ ਨੇ ਐਂਟੀ ਕ੍ਰਪਸ਼ਨ ਬਿਊਰੋ ਤੇ ਸੀ ਬੀ ਆਈ ਨੂੰ ਅਪੀਲ ਕੀਤੀ ਕਿ ਇਸ ਗੁਨਾਹ ਦਾ ਨੋਟਿਸ ਲਿਆ ਜਾਵੇ ਤੇ ਮਾਮਲੇ ਵਿਚ ਫੌਰੀ ਕਾਰਵਾਈ ਕੀਤੀ ਜਾਵੇ|

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਤਾਰਪੁਰ ‘ਚ ਦਿਲ ਦਹਿਲਾਉਣ ਵਾਲੀ ਘਟਨਾ, ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼; ਪਤੀ-ਸੱਸ ‘ਤੇ ਕੇਸ

ਜਲੰਧਰ ਦੇ ਕਰਤਾਰਪੁਰ ਥਾਣੇ ‘ਚ ਇੱਕ ਔਰਤ ਨੂੰ ਹਾਰਪਿਕ ਪਿਲਾ ਕੇ ਮਾਰਨ ਦੀ ਕੋਸ਼ਿਸ਼...

ਪੰਜਾਬ ਦੇ ਸਾਬਕਾ DGP ਮੁਹੰਮਦ ਮੁਸਤਫ਼ਾ ਨੂੰ ਰਾਜਾ ਵੜਿੰਗ ਨੇ ਭੇਜਿਆ ਨੋਟਿਸ, ਨਿੱਜੀ ਟਿੱਪਣੀਆਂ ਕਰਨ ਦੇ ਲਗਾਏ ਇਲਜ਼ਾਮ

ਪੰਜਾਬ ਕਾਂਗਰਸ ਅੰਦਰ ਚੱਲ ਰਹੇ ਅੰਦਰੂਨੀ ਕਲੇਸ਼ ਤੇ ਤਿੱਖੀ ਬਿਆਨਬਾਜ਼ੀ ਵਿਚਾਲੇ ਇਕ ਹੋਰ ਵੱਡਾ...

‘ਸੱਜਣ ਕੁਮਾਰ ਸਿੱਖ ਕੌਮ ਦਾ ਕਾਤਲ ਹੈ, ਉਸ ਦਾ ਨਾਂ ਲੈਣਾ ਹੀ ਵੱਡਾ ਪਾਪ’-ਸਾਬਕਾ CM ਚਰਨਜੀਤ ਸਿੰਘ ਚੰਨੀ ਦਾ ਵੱਡਾ ਬਿਆਨ

ਪੰਜਾਬ ਦੇ ਸਾਬਕਾ ਸੀਐੱਮ ਤੇ ਕਾਂਗਰਸ ਕਾਰਜ ਸੰਮਤੀ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸਿੱਖ...

ਰਾਜਪਾਲ ਨੂੰ ਮਿਲਣਗੇ CM ਭਗਵੰਤ ਮਾਨ , ਜਗਤਾਰ ਸਿੰਘ ਹਵਾਰਾ ਦੇ ਪੈਰੋਲ ਮਾਮਲੇ ਸਮੇਤ ਕਈ ਮੁੱਦਿਆਂ ‘ਤੇ ਹੋਵੇਗੀ ਚਰਚਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਨੀਵਾਰ ਦੁਪਹਿਰ ਕਰੀਬ 2:30 ਵਜੇ ਪੰਜਾਬ ਦੇ ਰਾਜਪਾਲ...

ਰਣਜੀਤ ਸਿੰਘ ਨੂੰ ਲੀਗਲ ਨੋਟਿਸ ਜਾਰੀ,ਡਾ. ਗੁਰਪ੍ਰੀਤ ਕੌਰ ਵੱਲੋਂ ਲੀਗਲ ਨੋਟਿਸ ਜਾਰੀ

 ਵਿਧਾਨ ਸਭਾ ਹਲਕਾ ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਜੀਜਾ ਰਣਜੀਤ...

ਸੱਜਣ ਕੁਮਾਰ ਨੂੰ ਰੋਲ ਮਾਡਲ ਦੱਸਣ ਤੇ ਭੜਕੀ AAP, MLA ਧਾਲੀਵਾਲ ਦਾ ਕਾਂਗਰਸ ਤੇ ਅਕਾਲੀ-BJP ਗੱਠਜੋੜ ਤੇ ਤਿੱਖਾ ਹਮਲਾ

ਅਜਨਾਲਾ ਤੋਂ ਵਿਧਾਇਕ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੁੱਖ ਬੁਲਾਰੇ ਕੁਲਦੀਪ...

ਬਚਪਨ ਵਿੱਚ ਅਨਾਥ ਹੋਈ ਆਇਸ਼ਾ ਵਹਾਬ ਨੇ ਰਚਿਆ ਇਤਿਹਾਸ, ਬਣੀ ਪਹਿਲੀ ਅਫ਼ਗਾਨ-ਅਮਰੀਕੀ ਕਾਂਗਰਸ ਮੈਂਬਰ

ਪ੍ਰੋਗਰੈਸਿਵ ਡੈਮੋਕ੍ਰੇਟਿਕ ਆਗੂ ਆਇਸ਼ਾ ਵਹਾਬ ਨੇ ਅਮਰੀਕੀ ਸਿਆਸਤ ਵਿੱਚ ਵੱਡਾ ਮੁਕਾਮ ਹਾਸਲ ਕੀਤਾ ਹੈ।...

ਅਕਾਲੀ ਦਲ ਵਾਰਿਸ ਪੰਜਾਬ ਨੇ Papalpreet Singh ਨੂੰ ਮਜੀਠਾ ਤੋਂ ਉਮੀਦਵਾਰ ਐਲਾਨਿਆ

ਅਕਾਲੀ ਦਲ 'ਵਾਰਿਸ ਪੰਜਾਬ ਦੇ' ਨੇ ਖਡੂਰ ਸਾਹਿਬ ਦੇ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ...

ਪੰਜਾਬ ‘ਚ ਟ੍ਰੈਫਿਕ ਚਲਾਨਾਂ ਦਾ ਨਵਾਂ ਰਿਕਾਰਡ, 7 ਮਹੀਨਿਆਂ ‘ਚ 41 ਲੱਖ, ਚਲਾਨ ਵਧੇ ਪਰ ਵਸੂਲੀ ਘਟੀ

ਪੰਜਾਬ ਵਿੱਚ ਟ੍ਰੈਫਿਕ ਚਲਾਨਾਂ ਵਿੱਚ ਭਾਰੀ ਵਾਧਾ ਹੋਇਆ ਹੈ। 2026 ਦੇ ਸਿਰਫ਼ ਸੱਤ ਮਹੀਨਿਆਂ...