ਯੂਪੀ ਦੇ ਮੇਰਠ ਵਿੱਚ ਬਣੇ 8 ਕਿਲੋ ਵਜ਼ਨ ਵਾਲੇ ਬਾਹੂਬਲੀ ਸਮੋਸੇ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਕੈਂਟ ਇਲਾਕੇ ਦੇ ਇੱਕ ਦੁਕਾਨਦਾਰ ਨੇ ਇਹ ਸਮੋਸਾ ਤਿਆਰ ਕੀਤਾ ਹੈ। ਦੀਵਾਲੀ ‘ਤੇ ਵੀ ਇਸ ਦੀ ਮੰਗ ਕਾਫੀ ਰਹੀ। ਹੁਣ ਦੁਕਾਨਦਾਰ 10 ਕਿਲੋ ਦਾ ਸਮੋਸਾ ਅਤੇ 5 ਕਿਲੋ ਦੀ ਜਲੇਬੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ।
ਜਾਣਕਾਰੀ ਮੁਤਾਬਿਕ ਕੌਸ਼ਲ ਸਵੀਟਸ ਦੀ ਮੇਰਠ ਕੈਂਟ ਦੇ ਲਾਲਕੁਰਤੀ ਇਲਾਕੇ ‘ਚ ਦੁਕਾਨ ਹੈ। 1962 ਤੋਂ ਚੱਲ ਰਹੀ ਇਸ ਦੁਕਾਨ ਨੂੰ ਪਰਿਵਾਰ ਦੀ ਤੀਜੀ ਪੀੜ੍ਹੀ ਚਲਾ ਰਹੀ ਹੈ। ਸ਼ੁਭਮ ਅਤੇ ਉੱਜਵਲ ਕੌਸ਼ਲ ਦੋਵੇਂ ਭਰਾ ਮਿਲ ਕੇ ਦੁਕਾਨ ਚਲਾਉਂਦੇ ਹਨ। ਦੋਵਾਂ ਨੇ ਮਿਲ ਕੇ ਇਹ 8 ਕਿਲੋ ਦਾ ਸਮੋਸਾ ਬਣਵਾਇਆ ਹੈ। ਬਾਹੂਬਲੀ ਸਮੋਸਾ ਪਹਿਲੀ ਵਾਰ ਜੁਲਾਈ ਵਿੱਚ ਤਿਆਰ ਕੀਤਾ ਗਿਆ ਸੀ। ਮੇਰਠ ਦੇ ਇਸ ਮਸ਼ਹੂਰ 8 ਕਿਲੋ ਦੇ ਸਮੋਸੇ ਦੀ ਦੀਵਾਲੀ ‘ਤੇ ਖਾਸ ਮੰਗ ਰਹੀ। ਦੁਕਾਨ ਦੇ ਸੰਚਾਲਕ ਸ਼ੁਭਮ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਲੋਕਾਂ ਵੱਲੋ ਵੀਡੀਓ ਦੇਖਣ ਤੋਂ ਬਾਅਦ ਸਮੋਸੇ ਦੀ ਮੰਗ ਕਾਫੀ ਵਧ ਗਈ ਹੈ ਪਰ ਇਸ ਸਮੋਸੇ ਨੂੰ ਬਣਾਉਣ ‘ਚ ਕਾਫੀ ਸਮਾਂ ਅਤੇ ਮਿਹਨਤ ਲੱਗਦੀ ਹੈ।
ਸ਼ੁਭਮ ਨੇ ਦੱਸਿਆ ਕਿ 30 ਲੋਕ ਆਰਾਮ ਨਾਲ 8 ਕਿਲੋ ਦਾ ਸਮੋਸੇ ਖਾ ਸਕਦੇ ਹਨ। ਜਦੋਂ ਬਾਹੂਬਲੀ ਸਮੋਸਾ ਪਹਿਲੀ ਵਾਰ ਬਣਾਇਆ ਗਿਆ ਸੀ ਤਾਂ 150 ਲੋਕਾਂ ਚ ਇਹ ਸਮੋਸੇ ਨੂੰ ਵੰਡਿਆ ਗਿਆ ਸੀ। ਉਨ੍ਹਾਂ ਦੱਸਿਆ ਕਿ ਪਹਿਲਾਂ 4 ਕਿਲੋ ਦਾ ਸਮੋਸਾ ਬਣਾਇਆ ਦੀ ਹੁਣ 8 ਕਿਲੋ ਤੋਂ 10 ਕਿਲੋ ਸਮੋਸਾ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। 10 ਕਿਲੋ ਸਮੋਸੇ ਦੀ ਕੀਮਤ 1500 ਰੁਪਏ ਹੋਵੇਗੀ।
----------- Advertisement -----------
ਮੇਰਠ ਦੇ 3 ਕਾਰੀਗਰਾਂ ਨੇ 5 ਘੰਟਿਆਂ ‘ਚ ਤਿਆਰ ਕੀਤਾ 8 ਕਿਲੋ ਦਾ ਸਪੈਸ਼ਲ ਸਮੋਸਾ
Published on
----------- Advertisement -----------
----------- Advertisement -----------