September 6, 2026, 5:27 pm
----------- Advertisement -----------
HomeNewsLatest News24 ਘੰਟਿਆਂ 'ਚ ਬੰਗਾਲ ਦੇ 9 ਜ਼ਿਲਿਆਂ 'ਚੋਂ 350 ਤੋਂ ਵੱਧ ਬੰਬ...

24 ਘੰਟਿਆਂ ‘ਚ ਬੰਗਾਲ ਦੇ 9 ਜ਼ਿਲਿਆਂ ‘ਚੋਂ 350 ਤੋਂ ਵੱਧ ਬੰਬ ਮਿਲੇ

Published on

----------- Advertisement -----------

ਕੋਲਕਾਤਾ : – ਬੀਰਭੂਮ ਹਿੰਸਾ ਤੋਂ ਬਾਅਦ ਪਿਛਲੇ 24 ਘੰਟਿਆਂ ਵਿੱਚ ਪੁਲਿਸ ਛਾਪੇਮਾਰੀ ਵਿੱਚ ਬੰਗਾਲ ਵਿੱਚ ਵੱਖ-ਵੱਖ ਥਾਵਾਂ ਤੋਂ 350 ਤੋਂ ਵੱਧ ਕੱਚੇ ਬੰਬ ਮਿਲੇ ਹਨ। ਇਨ੍ਹਾਂ ‘ਚੋਂ ਸਭ ਤੋਂ ਜ਼ਿਆਦਾ 200 ਦੇ ਕਰੀਬ ਬੰਬ ਬੀਰਭੂਮ ਦੇ ਮਾਰਗਰਾਮ ਇਲਾਕੇ ‘ਚੋਂ ਬਰਾਮਦ ਹੋਏ ਹਨ। ਪੁਲਿਸ ਨੇ ਛਾਪੇਮਾਰੀ ਵਿੱਚ 11 ਲੋਕਾਂ ਨੂੰ ਕੱਚੇ ਬੰਬਾਂ ਸਮੇਤ ਫੜਿਆ ਹੈ।
ਪੁਲਸ ਦੇ ਛਾਪੇ ‘ਚ ਸ਼ਨੀਵਾਰ ਨੂੰ ਮਾਰਗ੍ਰਾਮ ਇਲਾਕੇ ‘ਚ 4 ਬਾਲਟੀਆਂ ‘ਚ ਰੱਖੇ 200 ਬੰਬ ਬਰਾਮਦ ਹੋਏ। ਮਾਰਗ੍ਰਾਮ ਤੋਂ ਹਿੰਸਾ ਪ੍ਰਭਾਵਿਤ ਬਾਗਤੂਈ ਪਿੰਡ ਦੀ ਦੂਰੀ ਲਗਭਗ 40 ਕਿਲੋਮੀਟਰ ਹੈ। ਜ਼ਿਲ੍ਹੇ ਦੇ ਐਸਪੀ ਨਗੇਂਦਰ ਤ੍ਰਿਪਾਠੀ ਨੇ ਦੱਸਿਆ ਕਿ ਕੱਚੇ ਬੰਬਾਂ ਦੀ ਬਰਾਮਦਗੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਬੰਗਾਲ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਤੋਂ ਬੰਬ ਬਰਾਮਦ ਹੋਏ ਹਨ।
ਪੁਲਿਸ ਨੇ ਪੱਛਮੀ ਮੇਦਿਨੀਪੁਰ ਦੇ ਕੇਸ਼ਵਪੁਰ ਵਿੱਚ ਛਾਪਾ ਮਾਰ ਕੇ 100 ਕੱਚੇ ਬੰਬ ਬਰਾਮਦ ਕੀਤੇ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਇਹ ਰੁਟੀਨ ਦੀ ਕਾਰਵਾਈ ਹੈ, ਕਾਰਵਾਈ ਜਾਰੀ ਰਹੇਗੀ।
ਮਾਲਦਾ ਜ਼ਿਲ੍ਹੇ ਦੇ ਹਰੀਸ਼ਚੰਦਰਪੁਰ ਥਾਣਾ ਖੇਤਰ ਦੇ ਅਧੀਨ ਪੈਂਦੇ ਇੱਕ ਪਿੰਡ ਤੋਂ ਚਾਰ ਬੰਬ ਬਰਾਮਦ ਕੀਤੇ ਗਏ ਹਨ। ਜ਼ਿਲੇ ਦੇ ਕਾਲੀਆਚਕ ਇਲਾਕੇ ‘ਚ ਇਕ ਘਰ ‘ਚ ਬੰਬ ਧਮਾਕਾ ਹੋਣ ਕਾਰਨ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ।
ਉੱਤਰੀ 24 ਪਰਗਨਾ ਦੇ ਜਗਦਲ ਥਾਣਾ ਖੇਤਰ ਤੋਂ ਅੱਠ ਬੰਬ ਬਰਾਮਦ ਹੋਏ ਹਨ। ਜ਼ਿਲ੍ਹਾ ਸ਼ਿਆਮਨਗਰ ਪ੍ਰਭਾਤੀ ਸੰਘ ਮੈਦਾਨ ਤੋਂ ਤਿੰਨ ਵਿਅਕਤੀਆਂ ਨੂੰ ਨਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ।
ਛਾਪੇਮਾਰੀ ਦੌਰਾਨ ਪੂਰਬੀ ਬਰਦਵਾਨ ਦੇ ਮੇਮਾਰੀ ਅਤੇ ਕ੍ਰਿਸ਼ਨਪੁਰ ਤੋਂ 5 ਬੰਬ ਬਰਾਮਦ ਹੋਏ ਹਨ। ਇਸ ਦੌਰਾਨ ਪੁਲੀਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕੀਤਾ।
ਪੁਲਿਸ ਨੂੰ ਮੁਰਸ਼ਿਦਾਬਾਦ ਦੇ ਜੰਗੀਪੁਰ ਤੋਂ ਬੰਬ ਦੀਆਂ ਦੋ ਬਾਲਟੀਆਂ (14 ਟੁਕੜੇ) ਮਿਲੀਆਂ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ ਕਿ ਬੰਬ ਕਿੱਥੋਂ ਆਏ।
ਉੱਤਰੀ ਦਿਨਾਜਪੁਰ ਦੇ ਰਾਏਗੰਜ ਤੋਂ ਪੁਲਿਸ ਨੂੰ 4 ਪਾਈਪ ਬੰਬ ਮਿਲੇ ਹਨ। ਪੁਲਸ ਨੇ ਬੰਬ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ। ਸਾਰਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਕੋਲਕਾਤਾ ਦੇ ਨਾਲ ਲੱਗਦੇ ਹਾਵੜਾ ਦੇ ਨਵਪੱਲੀ ਵਿਖੇ ਦੋ ਰਾਉਂਡ ਬੰਬ ਬਰਾਮਦ ਕੀਤੇ ਗਏ ਹਨ। ਬੰਬ ਦੇ ਨਾਲ ਹੀ ਪੁਲਿਸ ਨੇ ਇੱਕ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।
ਨਾਦੀਆ ਦੇ ਕ੍ਰਿਸ਼ਨਾਨਗਰ ‘ਚ ਛਾਪੇਮਾਰੀ ਦੌਰਾਨ 14 ਕੱਚੇ ਬੰਬ ਬਰਾਮਦ ਕੀਤੇ ਗਏ। ਪੁਲਿਸ ਨੇ ਬੰਬ ਬਣਾਉਣ ਵਾਲੇ 3 ਦੋਸ਼ੀਆਂ ਨੂੰ ਵੀ ਫੜ ਲਿਆ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਮੋਹਣਜੀਤ ਸਿੰਘ ਦੇ ਮਾਮਲੇ ਵਿੱਚ ਘਿਰੀ ਪੰਜਾਬ ਸਰਕਾਰ ਨੇ DSP Harvinder Singh ਦਾ ਕੀਤਾ ਤਬਾਦਲਾ 

ਸੰਗਰੂਰ ਜ਼ਿਲ੍ਹੇ ਦੇ ਪਿੰਡ ਸ਼ੇਰੋਂ ਦੇ ਨਸ਼ਾ ਵਿਰੋਧੀ ਕਾਰਕੁਨ ਮੋਹਨਜੀਤ ਸਿੰਘ 'ਤੇ ਕਥਿਤ ਹਿਰਾਸਤੀ...

ਕਪੂਰਥਲਾ ‘ਚ ਮ੍ਰਿਤਕ ਸਮਝ ਕੇ ਪੁੱਤ ਦਾ ਕਰ ਦਿੱਤਾ ਸਸਕਾਰ ਤੇ ਭੋਗ, 20 ਦਿਨ ਬਾਅਦ ਜੇਲ੍ਹ ‘ਚ ਜ਼ਿੰਦਾ ਮਿਲਿਆ ਨੌਜਵਾਨ

ਕਪੂਰਥਲਾ ਤੋਂ ਇੱਕ ਬੇਹੱਦ ਸਨਸਨੀਖੇਜ਼ ਅਤੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ।...

Kal Dosanjh ਗ੍ਰਿਫ਼ਤਾਰੀ ਮਾਮਲਾ: ਕੈਲ ਦੀ ਪਤਨੀ ਸੈਂਡੀ ਦੋਸਾਂਝ ਨੇ ਛੱਡੀ ਸਿਟੀ ਕੌਂਸਲਰ ਦੀ ਚੋਣ, ਪਾਰਟੀ ਵੱਲੋਂ ਉਮੀਦਵਾਰੀ ਰੱਦ

ਕੈਨੇਡਾ ਪੁਲੀਸ ਵੱਲੋਂ ਧੋਖਾਧੜੀ, ਚੋਰੀ ਅਤੇ ਵਿਸ਼ਵਾਸ਼ਘਾਤ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕੀਤੇ ਗਏ ਵੈਨਕੂਵਰ...

ਲਹਿਰਾ ਥਰਮਲ ਪਲਾਂਟ ਦੇ ਚਾਰ ਵਿੱਚੋਂ ਤਿੰਨ ਯੂਨਿਟ ਚਾਲੂ, ਬਿਜਲੀ ਉਤਪਾਦਨ ਵਧਿਆ

ਖੇਤਰ ਵਿੱਚ ਝੋਨੇ ਦੀਆਂ ਫ਼ਸਲਾਂ ਲਈ ਲੋੜੀਂਦੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ...

ਆਸਟ੍ਰੇਲੀਆ ‘ਚ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਗਏ 34 ਨੌਜਵਾਨ ਇੰਡੋਨੇਸ਼ੀਆ ‘ਚ ਫਸੇ, ਏਜੰਟਾਂ ਨੇ ਕੀਤੀ ਠੱਗੀ

ਆਸਟ੍ਰੇਲੀਆ ਵਿੱਚ ਰੋਜ਼ਗਾਰ ਅਤੇ ਚੰਗੇ ਭਵਿੱਖ ਦੇ ਸੁਪਨੇ ਲੈ ਕੇ ਵਿਦੇਸ਼ ਗਏ ਪੰਜਾਬ ਦੇ...

ਮਾਨ ਸਰਕਾਰ ਦਾ ਵੱਡਾ ਕਦਮ, ਹੁਣ ਆਨਲਾਈਨ ਹੋਵੇਗੀ ਲਾਵਾਰਿਸ ਲਾਸ਼ਾਂ ਦੀ ਪਛਾਣ

ਪੰਜਾਬ ਦੇ ਸਰਕਾਰੀ ਹਸਪਤਾਲਾਂ ਤੇ ਮੋਰਚਰੀ ਵਿਚ ਪਹੁੰਚਣ ਵਾਲੇ ਲਾਵਾਰਿਸ (ਅਣਪਛਾਤੀਆਂ) ਮ੍ਰਿਤਕ ਦੇਹਾਂ ਦੀ...

ਪੰਜਾਬ ‘ਚ ਭਲਕੇ ਲੱਗਣਗੇ ‘ਵਿਸ਼ੇਸ਼ ਵੋਟਰ ਕੈਂਪ’, ਸ਼ਾਮ 4 ਵਜੇ ਤੱਕ BLO ਕਰਨਗੇ ਵੋਟਰਾਂ ਨਾਲ ਜੁੜੇ ਕੰਮ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਅਤੇ ਭਾਰਤ ਚੋਣ ਕਮਿਸ਼ਨ ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਅਧੀਨ...

ਕੋਟ ਸ਼ਮੀਰ ’ਚ ਛਾਇਆ ਮਾਤਮ, ਇੱਕੋ ਦਿਨ 4 ਲੋਕਾਂ ਦੀ ਮੌਤ; ਕਾਰਨਾਂ ਦੀ ਜਾਂਚ ਜਾਰੀ

ਬਠਿੰਡਾ ਦੇ ਪਿੰਡ ਕੋਟ ਸ਼ਮੀਰ ਵਿੱਚ ਇੱਕੋ ਦਿਨ ਚਾਰ ਵਿਅਕਤੀਆਂ ਦੀ ਮੌਤ ਹੋਣ ਦਾ...