ਚੰਡੀਗੜ੍ਹ : – ਵਿਰੋਧੀ ਧਿਰਾਂ ਨੇ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਬਿਨਾਂ ਸੂਬੇ ਦੇ ਅਫ਼ਸਰਾਂ ਨਾਲ ਮੀਟਿੰਗ ਕਰਨ ‘ਤੇ ਵੱਡੇ ਸਵਾਲ ਚੁੱਕੇ ਹਨ। ਸਵਾਲ ਚੁੱਕਦਿਆਂ ਨਵਜੋਤ ਸਿੱਧੂ ਨੇ ਕਿਹਾ ਹੈ ਕਿ 300 ਯੂਨਿਟ ਮੁਫ਼ਤ ਬਿਜਲੀ ਤੇ ਵਿਚਾਰ ਲਈ ਅਫ਼ਸਰਾਂ ਨੂੰ ਬਿਨਾਂ ਮੁੱਖ ਮੰਤਰੀ ਗੁਪਤ ਤੌਰ ‘ਤੇ ਦਿੱਲੀ ਸੱਦਣ ਦਾ ਮਤਲਬ ਕੀ ਇਹ ਹੈ ਕਿ ਕੇਜਰੀਵਾਲ ਭਗਵੰਤ ਮਾਨ ਨੂੰ ਕਰੈਡਿਟ ਨਹੀਂ ਦੇਣਾ ਚਾਹੁੰਦੇ। ਕੀ ਭਗਵੰਤ ਮਾਨ ਦੀ ਲੋੜ ਸਿਰਫ਼ ਹਿਮਾਚਲ ਤੇ ਗੁਜਰਾਤ ਦੇ ਪ੍ਰਚਾਰ ਲਈ ਹੈ। ਇਸ ਦੌਰਾਨ ਉਨ੍ਹਾਂ ਵਲੋਂ ਸ਼ਾਇਰਾਨਾ ਅੰਦਾਜ਼ ‘ਚ ਵੀ ਟਵੀਟ ਕੀਤਾ ਗਿਆ ਹੈ।
----------- Advertisement -----------
ਨਵਜੋਤ ਸਿੱਧੂ ਨੇ ਸ਼ਾਇਰਾਨਾ ਅੰਦਾਜ਼ ‘ਚ ਕੇਜਰੀਵਾਲ ‘ਤੇ ਵਿੰਨ੍ਹਿਆ ਨਿਸ਼ਾਨਾ
Published on
----------- Advertisement -----------












