ਨਵੀਂ ਦਿੱਲੀ, 31 ਦਸੰਬਰ 2021 – ਦੁਨੀਆ ਵਿਚ ਸਮੇਂ ਅਨੁਸਾਰ ਸਭ ਤੋਂ ਪਹਿਲਾਂ ਨਿਊਜ਼ੀਲੈਂਡ ‘ਚ ਨਵੇਂ ਸਾਲ 2022 ਦਾ ਆਗਾਜ਼ ਹੋ ਗਿਆ ਹੈ। ਨਿਊਜ਼ੀਲੈਂਡ ਵਾਸੀਆਂ ਨੇ ਨਵੇਂ ਸਾਲ 2022 ਨੂੰ ‘ਜੀ ਆਇਆ ਨੂੰ’ ਆਖ ਦਿੱਤਾ ਹੈ।
ਔਕਲੈਂਡ ਸ਼ਹਿਰ ਵਿਖੇ ਅੱਜ ਦੇਸ਼ ਦੀ ਸ਼ਾਨ ਸਕਾਈ ਟਵਾਰ ਉਤੇ ਰੌਸ਼ਨੀਆਂ ਦੀ ਰੰਗੀਨੀ ਵਿਚ ਨਵੇਂ ਸਾਲ 2022 ਦਾ ਸ਼ੁੱਭ ਆਰੰਭ ਕੀਤਾ ਗਿਆ। ਇਸ ਵਾਰ ਹਰ ਸਾਲ ਦੀ ਤਰ੍ਹਾਂ ਆਤਿਸ਼ਬਾਜੀ ਨਹੀਂ ਕੀਤੀ ਗਈ, ਸਗੋਂ ਇਸਦੇ ਉਲਟ ‘ਲਾਈਟ ਸ਼ੋਅ’ ਕੀਤਾ ਗਿਆ। ਰੰਗ ਬਿਰੰਗੀਆ ਰੌਸ਼ਨੀਆ ਦੇ ਨਾਲ ਜਿੱਥੇ 328 ਮੀਟਰ ਉਚੇ ਸਕਾਈ ਟਾਵਰ ਨੂੰ ਜਗਮਗਾਇਆ ਗਿਆ।
ਵਲਿੰਗਟਨ ਵਿਖੇ ਓਮੀਕਰੋਨ ਦੇ ਖਤਰੇ ਨੂੰ ਧਿਆਨ ਵਿਚ ਰੱਖਦਿਆਂ ਰੌਸ਼ਨੀਆ ਦਾ ਪ੍ਰਬੰਧ ਕੀਤਾ ਗਿਆ।












