ਦੱਖਣੀ ਮੱਧ ਅਮਰੀਕੀ ਰਾਜ ਟੈਕਸਾਸ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ ਵਿੱਚ ਗੰਦੇ ਪਾਣੀ ਵਿੱਚ ਓਮੀਕਰੋਨ ਵੈਰੀਐਂਟ ਪਾਇਆ ਗਿਆ ਹੈ। ਸ਼ਹਿਰ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਈ ਸਥਾਨਕ ਮੀਡੀਆ ਆਊਟਲੇਟਸ ਦੱਸਿਆ ਕਿ ਦੱਖਣੀ ਮੱਧ ਅਮਰੀਕੀ ਰਾਜ ਟੈਕਸਾਸ ਦੇ ਸਭ ਤੋਂ ਵੱਡੇ ਸ਼ਹਿਰ ਹਿਊਸਟਨ ਨੇ ਆਪਣੇ 39 ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟਾਂ ਵਿੱਚੋਂ ਅੱਠ ਵਿੱਚ ਕੋਵਿਡ-19 ਦੇ ਓਮੀਕਰੋਨ ਵੈਰੀਐਂਟ ਦਾ ਪਤਾ ਲਗਾਇਆ ਹੈ।
ਸ਼ਿਕਾਗੋ ਟ੍ਰਿਬਿਊਨ ਨੇ ਮੰਗਲਵਾਰ ਨੂੰ ਰਿਪੋਰਟ ਦਿੱਤੀ ਕਿ ਸ਼ਿਕਾਗੋ ਵਿੱਚ ਪਹਿਲੇ ਕੋਵਿਡ-19 ਓਮੀਕਰੋਨ ਵੈਰੀਐਂਟ ਕੇਸ ਦੀ ਪਛਾਣ ਕਿਸੇ ਅਜਿਹੇ ਵਿਅਕਤੀ ਵਿਚ ਕੀਤੀ ਗਈ, ਜਿਸ ਨੇ ਦੂਜੇ ਕਿਸੇ ਅਜਿਹੇ ਵਿਅਕਤੀ ਨਾਲ ਸੰਪਰਕ ਕੀਤਾ ਸੀ ਜਿਸ ਨੇ ਸ਼ਹਿਰ ਦੀ ਯਾਤਰਾ ਕੀਤੀ ਸੀ ਅਤੇ ਕਿਸੇ ਹੋਰ ਰਾਜ ਵਿੱਚ ਓਮੀਕਰੋਨ ਲਈ ਪਾਜ਼ੇਟਿਵ ਪਾਇਆ ਗਿਆ ਸੀ। ਸ਼ਖਸ ਨੇ ਬੂਸਟਰ ਵੈਕਸੀਨ ਲਗਵਾਈ ਸੀ ਅਤੇ ਫਿਲਹਾਲ ਉਹ ਹਸਪਤਾਲ ਵਿੱਚ ਦਾਖਲ ਨਹੀਂ ਹੈ।ਪਹਿਲੀ ਵਾਰ 24 ਨਵੰਬਰ ਨੂੰ ਦੱਖਣੀ ਅਫ਼ਰੀਕਾ ਵਿੱਚ ਓਮੀਕਰੋਨ ਵੈਰੀਐਂਟ ਦੀ ਰਿਪੋਰਟ ਕੀਤੀ ਗਈ। ਓਮੀਕਰੋਨ ਨੂੰ ਵਿਸ਼ਵ ਸਿਹਤ ਸੰਗਠਨ ਦੁਆਰਾ “ਚਿੰਤਾ ਦੇ ਰੂਪ” ਵਜੋਂ ਸੂਚੀਬੱਧ ਕੀਤਾ ਗਿਆ ਹੈ।