ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਅੱਜ ਸਵੇਰੇ ਇੱਕ ਪਲਾਸਟਿਕ ਵਪਾਰੀ ਦੀ ਇੱਕ ਹਾਦਸੇ ਵਿੱਚ ਮੌਤ ਹੋ ਗਈ। ਕਾਰੋਬਾਰੀ ਨੂੰ ਕਰੇਨ ਨੇ ਲਪੇਟ ‘ਚ ਲੈ ਲਿਆ। ਕਾਰੋਬਾਰੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਾਰੋਬਾਰੀ ਸਵੇਰੇ ਸੈਰ ਕਰਨ ਲਈ ਨਿਕਲਦਾ ਸੀ। ਜਿਵੇਂ ਹੀ ਉਹ ਰਣਜੀਤ ਹੈਲਥ ਕਲੱਬ ਨੇੜੇ ਪਹੁੰਚਿਆ ਤਾਂ ਤੇਜ਼ ਰਫਤਾਰ ਨਾਲ ਕਰੇਨ ਚਲਾ ਰਿਹਾ ਡਰਾਈਵਰ ਆ ਗਿਆ। ਕਰੇਨ ਆਪਣਾ ਸੰਤੁਲਨ ਗੁਆ ਬੈਠੀ ਅਤੇ ਵਪਾਰੀ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਇੰਦਰ ਕੁਮਾਰ ਵਾਸੀ ਜਨਤਾ ਕਲੋਨੀ ਵਜੋਂ ਹੋਈ ਹੈ।
ਜਾਣਕਾਰੀ ਦਿੰਦਿਆਂ ਮ੍ਰਿਤਕ ਇੰਦਰ ਕੁਮਾਰ ਦੇ ਚਚੇਰੇ ਭਰਾ ਨੇ ਦੱਸਿਆ ਕਿ ਉਹ ਵੀ ਸਵੇਰੇ ਸੈਰ ਕਰਨ ਲਈ ਨਿਕਲਿਆ ਸੀ। ਜਦੋਂ ਉਹ ਦੋਵੇਂ ਰਣਜੀਤ ਹੈਲਥ ਕਲੱਬ ਤੋਂ ਕੁਝ ਦੂਰੀ ‘ਤੇ ਸਨ ਤਾਂ ਉਸ ਨੇ ਇਕ ਕਰੇਨ ਚਾਲਕ ਨੂੰ ਤੇਜ਼ ਰਫਤਾਰ ਨਾਲ ਆਉਂਦਾ ਦੇਖਿਆ ਅਤੇ ਉਸ ਦੇ ਭਰਾ ਇੰਦਰ ਕੁਮਾਰ ਨੂੰ ਲਪੇਟ ‘ਚ ਲੈ ਲਿਆ। ਉਸ ਨੇ ਤੁਰੰਤ ਐਂਬੂਲੈਂਸ ਅਤੇ ਪੁਲਸ ਨੂੰ ਸੂਚਨਾ ਦਿੱਤੀ। ਐਂਬੂਲੈਂਸ ਦੇ ਆਉਣ ਤੋਂ ਪਹਿਲਾਂ ਹੀ ਇੰਦਰ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਡਿਵੀਜ਼ਨ ਨੰਬਰ 6 ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ ਪਰ ਪੁਲੀਸ ਦੇ ਆਉਣ ਤੋਂ ਪਹਿਲਾਂ ਹੀ ਮੁਲਜ਼ਮ ਕਰੇਨ ਚਾਲਕ ਫਰਾਰ ਹੋ ਗਿਆ।
ਇੰਦਰ ਕੁਮਾਰ ਦੇ ਰਿਸ਼ਤੇਦਾਰਾਂ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਘਟਨਾ ਵਾਲੀ ਥਾਂ ‘ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
----------- Advertisement -----------
ਲੁਧਿਆਣਾ ‘ਚ ਪਲਾਸਟਿਕ ਕਾਰੋਬਾਰੀ ਦੀ ਹਾਦਸੇ ‘ਚ ਮੌਤ; ਸੈਰ ਲਈ ਨਿਕਲਿਆ ਕਰੇਨ ਦੀ ਲਪੇਟ ‘ਚ ਆਇਆ
Published on
----------- Advertisement -----------
----------- Advertisement -----------












