ਕਜ਼ਾਕਿਸਤਾਨ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਕਈ ਸ਼ਹਿਰਾਂ ਵਿੱਚ ਬਲੈਕਆਊਟ ਹੋ ਗਿਆ ਹੈ। ਦਸਿਆ ਜਾ ਰਿਹਾ ਹੈ ਕਿ ਕਜ਼ਾਕਿਸਤਾਨ ਦੀ ਇੱਕ ਵੱਡੀ ਬਿਜਲੀ ਲਾਈਨ ਵਿੱਚ ਕੋਈ ਖ਼ਰਾਬੀ ਆ ਗਈ ਸੀ ਜਿਸ ਕਾਰਨ ਮੱਧ ਏਸ਼ੀਆ ਦੇ ਤਿੰਨ ਦੇਸ਼ਾ ਨੂੰ ਬਲੈਕਆਊਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕਜ਼ਾਕਿਸਤਾਨ ਵਿੱਚ ਕ੍ਰਿਪਟੋਕਰੰਸੀ ਦੀ ਮਾਈਨਿੰਗ ਨਾਲ ਬਿਜਲੀ ਦੀ ਖਪਤ ਕਾਫੀ ਵੱਧ ਗਈ। ਇਸ ਕਾਰਨ ਗਰਿੱਡ ‘ਤੇ ਵੀ ਦਬਾਅ ਵਧ ਗਿਆ ਹੈ। ਅਜਿਹੇ ‘ਚ ਕਜ਼ਾਕਿਸਤਾਨ ਨੇ 24 ਜਨਵਰੀ ਤੋਂ 31 ਜਨਵਰੀ ਤੱਕ ਕ੍ਰਿਪਟੋਕਰੰਸੀ ਮਾਈਨਿੰਗ ਕਰਨ ਵਾਲੀਆਂ ਕੰਪਨੀਆਂ ‘ਤੇ ਰੋਕ ਲਗਾ ਦਿੱਤੀ ਹੈ। ਕ੍ਰਿਪਟੋ ਮਾਈਨਿੰਗ ਵਿੱਚ, ਸਾਫਟਵੇਅਰ ਦੁਆਰਾ ਪਹੇਲੀਆਂ ਨੂੰ ਹੱਲ ਕਰਕੇ ਨਵੀਂ ਮੁਦਰਾ ਤਿਆਰ ਕੀਤੀ ਜਾਂਦੀ ਹੈ। ਇਹ ਪ੍ਰਕਿਰਿਆ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰਦੀ ਹੈ।
ਬਲੈਕਆਊਟ ਤੋਂ ਬਾਅਦ, ਉਜ਼ਬੇਕਿਸਤਾਨ ਅਤੇ ਕਿਰਗਿਸਤਾਨ ਦੇ ਅਧਿਕਾਰੀਆਂ ਨੇ ਕਿਹਾ ਕਿ ਉਹ ਐਮਰਜੈਂਸੀ ਸ਼ਟਡਾਊਨ ਤੋਂ ਬਾਅਦ ਪਾਵਰ ਪਲਾਂਟ ਮੁੜ ਚਾਲੂ ਕਰ ਰਹੇ ਹਨ। ਉਜ਼ਬੇਕਿਸਤਾਨ ਦੇ ਊਰਜਾ ਮੰਤਰਾਲੇ ਨੇ ਕਿਹਾ ਕਿ ਕਜ਼ਾਕਿਸਤਾਨ ਦੇ ਪਾਵਰ ਗਰਿੱਡ ਵਿੱਚ ਇੱਕ ਦੁਰਘਟਨਾ ਦੇ ਨਤੀਜੇ ਵਜੋਂ ਬਿਜਲੀ ਬੰਦ ਹੋ ਗਈ ਸੀ। ਇਸ ਨਾਲ ਲਗਭਗ 530 ਲਾਈਨਾਂ ‘ਤੇ ਵੋਲਟੇਜ ਅਤੇ ਬਾਰੰਬਾਰਤਾ ਵਿੱਚ ਤਬਦੀਲੀ ਆਈ ਅਤੇ ਯੂਨੀਫਾਈਡ ਪਾਵਰ ਗਰਿੱਡ ਨਾਲ ਜੁੜੇ ਉਜ਼ਬੇਕ ਪਾਵਰ ਗਰਿੱਡ ਨੂੰ ਨੁਕਸਾਨ ਪਹੁੰਚਿਆ।
ਹਾਲਾਂਕਿ ਹੁਣ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਗਈ ਹੈ।
----------- Advertisement -----------
ਬਿਜਲੀ ਦੀ ਖਪਤ ਵਧਣ ਕਾਰਨ ਤਿੰਨ ਦੇਸ਼ਾ ਹੋਇਆ ਬਲੈਕਆਊਟ
Published on
----------- Advertisement -----------
----------- Advertisement -----------












