November 4, 2026, 1:52 pm
----------- Advertisement -----------
HomeNewsBreaking Newsਪ੍ਰਿੰਸ ਹੈਰੀ ਨੇ ਬਦਲਿਆ ਆਪਣਾ ਨਿਵਾਸ, ਅਧਿਕਾਰਤ ਪਤਾ ਲਿਖਿਆ ਕੈਲੀਫੋਰਨੀਆ

ਪ੍ਰਿੰਸ ਹੈਰੀ ਨੇ ਬਦਲਿਆ ਆਪਣਾ ਨਿਵਾਸ, ਅਧਿਕਾਰਤ ਪਤਾ ਲਿਖਿਆ ਕੈਲੀਫੋਰਨੀਆ

Published on

----------- Advertisement -----------

ਪ੍ਰਿੰਸ ਹੈਰੀ ਨੇ ਸ਼ਾਹੀ ਪਰਿਵਾਰ ਨਾਲ ਵਿਵਾਦ ਦੇ ਵਿਚਕਾਰ ਅਧਿਕਾਰਤ ਤੌਰ ‘ਤੇ ਬ੍ਰਿਟੇਨ ਛੱਡ ਦਿੱਤਾ ਹੈ। ਹੈਰੀ ਨੇ ਆਪਣਾ ਅਧਿਕਾਰਤ ਪਤਾ ਬਰਤਾਨੀਆ ਦੀ ਬਜਾਏ ਕੈਲੀਫੋਰਨੀਆ, ਅਮਰੀਕਾ ਲਿਖਿਆ ਹੈ। ਸਕਾਈ ਨਿਊਜ਼ ਦੀ ਰਿਪੋਰਟ ਦੇ ਅਨੁਸਾਰ, ਸੈਰ-ਸਪਾਟਾ ਚੈਰਿਟੀ ਟਰੈਵਲਿਸਟ ਦੇ ਇੱਕ ਦਸਤਾਵੇਜ਼ ਵਿੱਚ, ਪ੍ਰਿੰਸ ਹੈਰੀ ਦਾ ਪੂਰਾ ਨਾਮ ਅਤੇ ਉਸਦਾ ਪ੍ਰਾਇਮਰੀ ਪਤਾ ਕੈਲੀਫੋਰਨੀਆ ਲਿਖਿਆ ਗਿਆ ਸੀ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਹੈਰੀ ਹਮੇਸ਼ਾ ਬ੍ਰਿਟੇਨ ਨੂੰ ਆਪਣਾ ਮੁੱਢਲਾ ਪਤਾ ਲਿਖਦਾ ਸੀ। ਇਹ ਬਦਲਾਅ 29 ਜੂਨ 2023 ਨੂੰ ਕੀਤਾ ਗਿਆ ਸੀ। ਹਾਲਾਂਕਿ ਹੁਣ ਇਹ ਜਾਣਕਾਰੀ ਸਾਹਮਣੇ ਆਈ ਹੈ। ਪਿਛਲੇ ਸਾਲ 29 ਜੂਨ ਨੂੰ ਬਕਿੰਘਮ ਪੈਲੇਸ ਨੇ ਪੁਸ਼ਟੀ ਕੀਤੀ ਸੀ ਕਿ ਹੈਰੀ ਅਤੇ ਉਸ ਦੀ ਪਤਨੀ ਮੇਗਨ ਨੇ ਹੁਣ ਬ੍ਰਿਟੇਨ ਦੇ ਫਰੋਗਮੋਰ ਕਾਟੇਜ ਨੂੰ ਛੱਡ ਦਿੱਤਾ ਹੈ।

ਫਰੋਗਮੋਰ ਕਾਟੇਜ ਉਹੀ ਘਰ ਹੈ ਜੋ ਮਹਾਰਾਣੀ ਐਲਿਜ਼ਾਬੈਥ ਨੂੰ 2018 ਵਿੱਚ ਉਸਦੇ ਵਿਆਹ ‘ਤੇ ਤੋਹਫ਼ੇ ਵਿੱਚ ਦਿੱਤਾ ਗਿਆ ਸੀ। ਦਰਅਸਲ, ਹੈਰੀ ਨੇ ਆਪਣੀ ਯਾਦਾਂ ‘ਸਪੇਅਰ’ ‘ਚ ਸ਼ਾਹੀ ਪਰਿਵਾਰ ਬਾਰੇ ਕਈ ਵਿਵਾਦਤ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਹੈਰੀ ਅਤੇ ਉਸਦੇ ਪਿਤਾ ਕਿੰਗ ਚਾਰਲਸ ਵਿਚਕਾਰ ਝਗੜਾ ਹੋ ਗਿਆ, ਜਿਸ ਤੋਂ ਬਾਅਦ ਚਾਰਲਸ ਨੇ ਹੈਰੀ ਨੂੰ ਘਰ ਛੱਡਣ ਲਈ ਕਿਹਾ।

ਦੱਸਣਯੋਗ ਹੈ ਕਿ ਮਾਰਚ 2021 ਵਿੱਚ, ਪ੍ਰਿੰਸ ਹੈਰੀ ਅਤੇ ਉਸਦੀ ਪਤਨੀ ਮੇਗਨ ਮਾਰਕਲ ਨੇ ਇੱਕ ਟੀਵੀ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ ਸੀ। ਇਸ ਇੰਟਰਵਿਊ ‘ਚ ਮੇਗਨ ਨੇ ਸ਼ਾਹੀ ਪਰਿਵਾਰ ‘ਤੇ ਨਸਲਵਾਦ ਦਾ ਦੋਸ਼ ਲਗਾਇਆ ਸੀ। ਉਸ ਨੇ ਕਿਹਾ ਸੀ ਕਿ ਸ਼ਾਹੀ ਪਰਿਵਾਰ ਉਸ ਦੇ ਬੇਟੇ ਆਰਚੀ ਨੂੰ ਰਾਜਕੁਮਾਰ ਨਹੀਂ ਬਣਾਉਣਾ ਚਾਹੁੰਦਾ ਸੀ ਕਿਉਂਕਿ ਉਸ ਦੇ ਜਨਮ ਤੋਂ ਪਹਿਲਾਂ ਉਨ੍ਹਾਂ ਨੂੰ ਡਰ ਸੀ ਕਿ ਉਸ ਦਾ ਰੰਗ ਕਾਲਾ ਹੋ ਸਕਦਾ ਹੈ।ਇਸ ਤੋਂ ਬਾਅਦ ਸ਼ਾਹੀ ਪਰਿਵਾਰ ਨੂੰ ਬਿਆਨ ਦੇਣਾ ਪਿਆ। ਬਿਆਨ ‘ਚ ਕਿਹਾ ਗਿਆ ਹੈ ਕਿ ਸ਼ਾਹੀ ਪਰਿਵਾਰ ਰੰਗਭੇਦ ਨਾਲ ਜੁੜੇ ਮੁੱਦੇ ਨੂੰ ਗੰਭੀਰਤਾ ਨਾਲ ਲੈਂਦਾ ਹੈ।

ਇਸਤੋਂ ਇਲਾਵਾ ਮੇਗਨ ਨੇ ਇੰਟਰਵਿਊ ‘ਚ ਖੁਲਾਸਾ ਕੀਤਾ ਸੀ ਕਿ ਸ਼ਾਹੀ ਪਰਿਵਾਰ ‘ਚ ਸ਼ਾਮਲ ਹੋਣ ਤੋਂ ਬਾਅਦ ਉਸ ਦੀ ਆਜ਼ਾਦੀ ਕਾਫੀ ਘੱਟ ਗਈ ਸੀ। ਉਹ ਸ਼ਾਹੀ ਪਰਿਵਾਰ ਵਿੱਚ ਕਾਫ਼ੀ ਇਕੱਲੀ ਮਹਿਸੂਸ ਕਰਨ ਲੱਗੀ। ਉਸ ਨੂੰ ਦੋਸਤਾਂ ਨਾਲ ਲੰਚ ਕਰਨ ਲਈ ਵੀ ਨਹੀਂ ਜਾਣ ਦਿੱਤਾ ਗਿਆ। ਮੇਗਨ ਨੇ ਕਿਹਾ ਸੀ ਕਿ ਇੱਕ ਸਮਾਂ ਅਜਿਹਾ ਆਇਆ ਜਦੋਂ ਮੈਂ ਪੂਰੀ ਤਰ੍ਹਾਂ ਟੁੱਟ ਗਈ ਸੀ। ਮੈਂ ਜੀਉਣਾ ਨਹੀਂ ਚਾਹੁੰਦੀ ਸੀ ਅਤੇ ਮੇਰੇ ਮਨ ਵਿੱਚ ਖੁਦਕੁਸ਼ੀ ਦੇ ਵੀ ਵਿਚਾਰ ਸਨ।

ਮੇਗਨ ਨੇ ਅੱਗੇ ਕਿਹਾ, “ਉਸਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਸ ਨੇ ਸ਼ਾਹੀ ਪਰਿਵਾਰ ‘ਤੇ ਭਰੋਸਾ ਕੀਤਾ। ਸ਼ਾਹੀ ਪਰਿਵਾਰ ਨੇ ਵਾਅਦਾ ਕੀਤਾ ਸੀ ਕਿ ਉਸ ਨੂੰ ਹਮੇਸ਼ਾ ਸੁਰੱਖਿਅਤ ਰੱਖਿਆ ਜਾਵੇਗਾ, ਪਰ ਅਜਿਹਾ ਕਦੇ ਨਹੀਂ ਹੋਇਆ।” ਇੰਟਰਵਿਊ ਦੌਰਾਨ ਪ੍ਰਿੰਸ ਹੈਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਅਤੇ ਆਪਣੀ ਪਤਨੀ ‘ਤੇ ਮਾਣ ਹੈ, ਕਿਉਂਕਿ ਉਹ ਆਪਣੀ ਗਰਭ ਅਵਸਥਾ ਦੌਰਾਨ ਬਹੁਤ ਬੁਰੇ ਦੌਰ ‘ਚੋਂ ਲੰਘੀ ਸੀ।

ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੇ 2020 ਵਿੱਚ ਰਾਜਸ਼ਾਹੀ ਛੱਡਣ ਤੋਂ ਬਾਅਦ ਬ੍ਰਿਟਿਸ਼ ਸ਼ਾਹੀ ਪਰਿਵਾਰ ਨਾਲ ਸਬੰਧ ਵਿਗੜ ਗਏ। ਇਸ ਤੋਂ ਬਾਅਦ ਪਿਛਲੇ ਸਾਲ ਨੈੱਟਫਲਿਕਸ ‘ਤੇ ਆਈ ਪ੍ਰਿੰਸ ਹੈਰੀ ਦੀ ਡਾਕੂਮੈਂਟਰੀ ਅਤੇ ਫਿਰ ਉਸ ਦੀ ਕਿਤਾਬ ‘ਸਪੇਅਰ’ ਨੇ ਦੋਵਾਂ ਧਿਰਾਂ ਵਿਚਾਲੇ ਵਿਵਾਦ ਹੋਰ ਵਧਾ ਦਿੱਤਾ ਸੀ। ਪ੍ਰਿੰਸ ਹੈਰੀ ਨੇ ਕਿਤਾਬ ਅਤੇ ਦਸਤਾਵੇਜ਼ੀ ਵਿੱਚ ਕਈ ਤਰੀਕਿਆਂ ਨਾਲ ਸ਼ਾਹੀ ਪਰਿਵਾਰ ਦੀ ਆਲੋਚਨਾ ਕੀਤੀ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਸਿਵਲ ਹਸਪਤਾਲ ਪੱਟੀ ‘ਚ ਇੱਕ ਕਰੋੜ ਰੁਪਏ ਦਾ ਗਬਨ, ਆਡਿਟ ਦੌਰਾਨ ਹੋਇਆ ਖੁਲਾਸਾ, ਮੁਲਜ਼ਮ ਫ਼ਰਾਰ

 ਸਿਵਲ ਹਸਪਤਾਲ ਪੱਟੀ ਵਿਖੇ ਸਰਕਾਰੀ ਫੰਡਾਂ (Corruption in Governmet Funds) ਦੀ ਵਰਤੋਂ ਵਿੱਚ ਵੱਡੀਆਂ...

ਡਾ. ਸੇਹਰ ਓਮਪ੍ਰਕਾਸ਼ ਨੇ ਜਿੱਤਿਆ ਥਰਡ ਰਨਰ-ਅੱਪ ਦਾ ਖ਼ਿਤਾਬ, ਪੰਜਾਬ ਦਾ ਨਾਮ ਕੀਤਾ ਰੌਸ਼ਨ

ਸ੍ਰੀਲੰਕਾ ਵਿੱਚ ਕਰਵਾਏ ਗਏ ਵੱਕਾਰੀ ਕੌਮਾਂਤਰੀ ਸੁੰਦਰਤਾ ਮੁਕਾਬਲੇ 'ਮਿਸਿਜ਼ ਯੂਨੀਵਰਸ 2026' ਵਿੱਚ ਭਾਰਤ ਦੀ...

ਸੁਪਰੀਮ ਕੋਰਟ ਨੇ ਖੁੱਲ੍ਹੇਆਮ ਪਟਾਕਿਆਂ ਦੀ ਵਿਕਰੀ ’ਤੇ ਪ੍ਰਗਟਾਈ ਚਿੰਤਾ

 ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜੂਦ ਖੁੱਲ੍ਹੇਆਮ ਹਰ ਤਰ੍ਹਾਂ ਦੇ ਪਟਾਕਿਆਂ ਦੀ ਵਿਕਰੀ ’ਤੇ...

ਝੋਟਾ ਕਤਲਕਾਂਡ ਮਾਮਲੇ ‘ਚ JCB ਲੈ ਕੇ ਮਾਨਸਾ ਪਹੁੰਚੀ CBI ਦੀ ਟੀਮ, ਪਹਿਲੀ ਗੋਲੀ ਦੇ ਸਬੂਤ ਦੀ ਕੀਤੀ ਜਾ ਰਹੀ ਭਾਲ

ਪਰਵਿੰਦਰ ਝੋਟਾ ਕਤਲਕਾਂਡ ਮਾਮਲੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਝੋਟੇ ਕਤਲਕਾਂਡ...

ਜਗਤਾਰ ਹਵਾਰਾ ਨੂੰ ਪੰਜਾਬ ਸ਼ਿਫ਼ਟ ਕਰਨ ‘ਤੇ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ, IB ਰਿਪੋਰਟ ਮਗਰੋਂ 3 ਮਹੀਨੇ ਟਲੀ ਸੁਣਵਾਈ

ਪੰਜਾਬ ਦੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ ਵਿੱਚ ਉਮਰ ਕੈਦ ਦੀ ਸਜ਼ਾ...

ਅਕਸਰ ਹੁੰਦਾ ਸੀ ਝਗੜਾ, ਘਰ ਵਾਪਸ ਆਉਂਦਿਆਂ ਹੀ ਲਈ ਪਤੀ ਨੇ ਜਾਨ…”; 2 ਸਾਲ ਪਹਿਲਾਂ ਹੋਇਆ ਸੀ ਵਿਆਹ ਤੇ ਹੁਣ ਹੋਇਆ ਦਰਦਨਾਕ ਅੰਤ

ਉੱਤਰ ਪ੍ਰਦੇਸ਼ ਦੇ ਨਿਗੋਹੀ ਇਲਾਕੇ ਦੇ ਤ੍ਰਿਲੋਕਾਪੁਰ ਪਿੰਡ ਵਿੱਚ ਮੰਗਲਵਾਰ ਦੁਪਹਿਰ ਇੱਕ ਵਿਅਕਤੀ ਨੇ...

CM ਭਗਵੰਤ ਮਾਨ ਨੇ 801 ਨੌਜਵਾਨਾਂ ਨੂੰ ਵੰਡੇ ਨਿਯੁਕਤੀ ਪੱਤਰ, ਬੋਲੇ- ਹੁਣ ਤੱਕ ਦਿੱਤੀਆਂ 71,777 ਸਰਕਾਰੀ ਨੌਕਰੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ 3 ਨਵੰਬਰ ਨੂੰ ਮੋਹਾਲੀ ਵਿਖੇ ਕਰਵਾਏ...

ਲੁਧਿਆਣਾ ’ਚ ਬੁਆਏਫਰੈਂਡ ’ਤੇ ਹਮਲੇ ਤੋਂ ਦੁਖੀ ਕੁੜੀ ਨੇ ਨਿਗਲਿਆ ਜ਼ਹਿਰ, ਦੋਵੇਂ ਧਿਰਾਂ ਵੱਲੋਂ ਗੰਭੀਰ ਇਲਜ਼ਾਮ

ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਰੋਡ ਨੇੜੇ ਹਰਚਰਨ ਨਗਰ ਇਲਾਕੇ ‘ਚ ਪ੍ਰੇਮ ਸਬੰਧਾਂ ਨੂੰ ਲੈ...

ਜਥੇਦਾਰ ਗੜਗੱਜ ਨੂੰ AI ਰਾਹੀਂ ਗੁਰਬਾਣੀ ਪ੍ਰਸਾਰ ’ਤੇ ਇਤਰਾਜ਼, AI ਕੰਪਨੀਆਂ ਨਾਲ ਕਰਨਗੇ ਸੰਪਰਕ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੰਡਨ...