November 5, 2026, 6:07 pm
----------- Advertisement -----------
HomeNewsLatest Newsਪੰਜਾਬ ਕਰੋਨਾ ਅਤੇ ਓਮੀਕਰੋਨ ਦੇ ਖ਼ਤਰੇ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ...

ਪੰਜਾਬ ਕਰੋਨਾ ਅਤੇ ਓਮੀਕਰੋਨ ਦੇ ਖ਼ਤਰੇ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰ- ਮੁੱਖ ਮੰਤਰੀ ਚੰਨੀ

Published on

----------- Advertisement -----------

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ਼ਨੀਵਾਰ ਨੂੰ ਨਵੇਂ ਸਾਲ ਮੌਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਮੱਥਾ ਟੇਕਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਾਸੀਆਂ ਨੂੰ ਨਵੇਂ ਸਾਲ ਦਾ ਤੋਹਫਾ ਦੇਣ ਦਾ ਐਲਾਨ ਕੀਤਾ। ਮੁੱਖ ਮੰਤਰੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸਿਟੀ ਸੈਂਟਰ ਨੂੰ ਜਨਤਾ ਨੂੰ ਸਮਰਪਿਤ ਕੀਤਾ।
ਇਹ ਸਿਟੀ ਸੈਂਟਰ ਚਾਰ ਏਕੜ ਜ਼ਮੀਨ ਵਿੱਚ 5.60 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ। ਸੀ ਐਮ ਨੇ ਕਿਹਾ ਇਸ ਤੋਂ ਪਹਿਲਾਂ ਇਹ ਜ਼ਮੀਨ ਗੰਦੇ ਪਾਣੀ ਦਾ ਟੋਇਆ ਸੀ ਹੁਣ ਇਸ ਨੂੰ ਕੈਫੇਟੇਰੀਆ,ਲੜਕੀਆਂ ਲਈ ਜਿਮਨੇਜ਼ੀਅਮ ਹਾਲ, 2 ਬਹੁ-ਮੰਤਵੀ ਹਾਲ ਅਤੇ ਖਾਸ ਤੌਰ ‘ਤੇ ਲੜਕੀਆਂ ਲਈ 2 ਏਕੜ ਖੇਡ ਮੈਦਾਨ ਦੇ ਪ੍ਰਬੰਧਾਂ ਨਾਲ ਸ਼ਹਿਰ ਦੇ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਇਸ ਤੋਂ ਇਲਾਵਾ ਸਿਟੀ ਸੈਂਟਰ ਨੂੰ ਲੋਕਾਂ ਦੇ ਸਮਾਜਿਕ ਇਕੱਠਾਂ ਲਈ ਵਰਤਿਆ ਜਾਵੇਗਾ। ਮੁੱਖ ਮੰਤਰੀ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਵਿਖੇ ਸਰਕਾਰੀ ਹਸਪਤਾਲ, 200 ਐਲਪੀਐਮ ਪੀਸੀਏ ਆਕਸੀਜਨ ਜਨਰੇਸ਼ਨ ਪਲਾਂਟ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ‘ਤੇ ਬੋਲਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਕੋਰੋਨਾ ਦੀ ਤੀਜੀ ਲਹਿਰ ਜਾਂ ਓਮਾਈਕਰੋਨ ਦੇ ਖਤਰੇ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ।
ਸੀਐਮ ਚੰਨੀ ਨੇ ਕਿਹਾ ਕਿ ਕੋਰੋਨਾ ਦੀ ਪਹਿਲੀ ਅਤੇ ਦੂਜੀ ਲਹਿਰ ਦੌਰਾਨ ਕੇਜਰੀਵਾਲ ਦਾ ਦਿੱਲੀ ਹੈਲਥ ਮਾਡਲ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਸੀ, ਉਸ ਦੌਰ ਦੌਰਾਨ ਹਜ਼ਾਰਾਂ ਲੋਕ ਇਲਾਜ ਲਈ ਦਿੱਲੀ ਤੋਂ ਪੰਜਾਬ ਭੱਜੇ ਸਨ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਹੁਣ ਕੇਜਰੀਵਾਲ ਪੰਜਾਬ ਵਿੱਚ ਦਿੱਲੀ ਦੀ ਸਿਹਤ ਅਤੇ ਸਿੱਖਿਆ ਦੇ ਮਾਡਲਾਂ ਦੇ ਅਜਿਹੇ ਝੂਠੇ ਵਾਅਦੇ ਕਰ ਰਿਹਾ ਹੈ, ਪਰ ਪੰਜਾਬ ਦੇ ਲੋਕ ਉਨ੍ਹਾਂ ਦੇ ਅਜਿਹੇ ਨਾਟਕਾਂ ਤੋਂ ਬਹੁਤ ਜਾਣੂ ਹਨ। ਉਨ੍ਹਾਂ ਕਿਹਾ ਕਿ ਜਿਹੜਾ ਵਿਅਕਤੀ ਸੂਬੇ ਵਰਗੇ ਸ਼ਹਿਰ ਨੂੰ ਵੀ ਸਹੀ ਢੰਗ ਨਾਲ ਨਹੀਂ ਸੰਭਾਲ ਸਕਦਾ, ਉਹ ਪੂਰਾ ਰਾਜ ਕਿਵੇਂ ਚਲਾ ਸਕਦਾ ਹੈ।
ਮੁੱਖ ਮੰਤਰੀ ਚੰਨੀ ਨੇ ਸੂਬੇ ਦੇ ਨੌਜਵਾਨਾਂ ਨੂੰ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਨਵੇਂ ਸਾਲ ਦਾ ਤੋਹਫਾ ਦਿੱਤਾ। ਉਹਨਾਂ ਨੇ 2 ਹਾਕੀ ਲਈ ਅਤੇ 5 ਫੁੱਟਬਾਲ ਲਈ ਮੈਦਾਨ ਬਣਾਉਣ ਦਾ ਐਲਾਨ ਕੀਤਾ ਇਨ੍ਹਾਂ ਦੇ ਨੀਂਹ ਪੱਥਰ ਸ੍ਰੀ ਚਮਕੌਰ ਸਾਹਿਬ, ਪਿੰਡ ਮਹਿਤੋਤ, ਢੰਗਰਾਲੀ, ਕਕਰਾਲੀ, ਬਹਿਰਾਮਪੁਰ ਜ਼ਿਮੀਦਾਰਾ, ਬਲਮਗੜ੍ਹ ਮੰਡਵਾੜਾ ਅਤੇ ਮੁਹਾਲੀ ਜ਼ਿਲ੍ਹੇ ਦੇ ਖਰੜ ਸ਼ਹਿਰ ਵਿਖੇ ਰੱਖੇ ਜਾਣਗੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਪ੍ਰੋਜੈਕਟ ‘ਤੇ 5. 50 ਕਰੋੜ ਰੁਪਏ ਦੀ ਲਾਗਤ ਆਵੇਗੀ।

ਇਸ ਮੌਕੇ ਏਸੀਐਸ ਸੰਜੇ ਕੁਮਾਰ, ਡਾਇਰੈਕਟਰ ਟੂਰਿਜ਼ਮ ਐਂਡ ਕਲਚਰ ਕਮਲਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਅਤੇ ਐਸਐਸਪੀ ਵਿਕਾਸ ਐਸ ਸੋਨੀ ਆਦਿ ਹਾਜ਼ਰ ਸਨ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਫਗਵਾੜਾ ਦੀ ਡਾਕਟਰ ਦੀ ਇੰਗਲੈਂਡ ਚ ਮੌਤ, ਪੇਕੇ ਪਰਿਵਾਰ ਨੇ ਪਤੀ ‘ਤੇ ਲਗਾਏ ਇਲਜ਼ਾਮ

ਫਗਵਾੜਾ ਨਾਲ ਸਬੰਧਤ ਡਾਕਟਰ ਸ਼ਿਵਾਨੀ ਦੀ ਇੰਗਲੈਂਡ ਵਿਖੇ ਆਪਣੇ ਘਰ ‘ਚ ਅੱਗ ਲੱਗਣ ਕਾਰਨ...

ਗੱਡੀ ਚਲਾਉਣੀ ਸਿੱਖ ਰਹੇ ਡਰਾਈਵਰ ਨੇ ਕਈ ਲੋਕਾਂ ਨੂੰ ਕੁਚਲਿਆ, ਇਕ ਦੀ ਮੌਤ

ਲੁਧਿਆਣਾ ਵਿਚ ਅੱਜ ਸਵੇਰੇ ਕਰੀਬ 8:15 ਵਜੇ, ਇੱਕ ਰੁਝੇਵੇਂ ਭਰੀ ਸੜਕ 'ਤੇ ਇੱਕ 'ਵਰਨਾ'...

ਲਵ ਮੈਰਿਜ ਕਰਵਾਉਣ ਤੋਂ ਬਾਅਦ ਪਤੀ ਨੇ ਪਤਨੀ ਨੂੰ ਜ਼ਿੰਦਾ ਸਾੜਿਆ

ਉੱਤਰ ਪ੍ਰਦੇਸ਼ ਦੇ ਕਨੌਜ ਵਿੱਚ, ਇੱਕ ਪਤੀ ਨੇ ਆਪਣੀ ਪਤਨੀ ਨੂੰ ਜਿਉਂਦਾ ਸਾੜ ਦਿੱਤਾ,...

ਪਰਵਿੰਦਰ ਝੋਟਾ ਮਾਮਲੇ ‘ਚ ਇਨਸਾਫ ਕਮੇਟੀ ਦੀ ਸਰਕਾਰ ਨਾਲ ਬਣੀ ਸਹਿਮਤੀ, ਜਲਦ ਹੋ ਸਕਦਾ ਹੈ ਸਸਕਾਰ !

ਪਰਵਿੰਦਰ ਸਿੰਘ ਝੋਟਾ ਕਤਲ ਮਾਮਲੇ ਦੇ ਵਿੱਚ ਇਨਸਾਫ ਕਮੇਟੀ ਅਤੇ ਸਰਕਾਰ ਦੇ ਵਿਚਕਾਰ ਸਹਿਮਤੀ...

ਅਮਰਜੀਤ ਸਿੰਘ ਚਾਵਲਾ ਜਬਰ-ਜਨਾਹ ਮਾਮਲੇ ‘ਚ ਨਵਾਂ ਮੋੜ, ਤਿੰਨ ਹੋਰ ਵਿਅਕਤੀ ਨਾਮਜ਼ਦ; ਨਵੀਆਂ ਧਾਰਾਵਾਂ ਵੀ ਜੋੜੀਆਂ

ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਜਬਰ-ਜਨਾਹ ਦੇ ਮਾਮਲੇ ‘ਚ ਪੁਲਿਸ ਨੇ ਆਪਣੀ ਕਾਰਵਾਈ ਤੇਜ਼ ਕਰਦਿਆਂ...

ਪੰਜਾਬ ਸਰਕਾਰ ਨੂੰ ਵੱਡੀ ਰਾਹਤ, SC ਨੇ ਡੀਏ ਨਾਲ ਜੁੜੇ ਦੋਵੇਂ ਮਾਮਲਿਆਂ ‘ਤੇ HC ਦੇ ਆਦੇਸ਼ ‘ਤੇ ਲਗਾਈ ਰੋਕ

ਸੁਪਰੀਮ ਕੋਰਟ ਨੇ ਡੀਏ ਨਾਲ ਸਬੰਧਤ ਦੋਵਾਂ ਉਲੰਘਣਾ ਮਾਮਲਿਆਂ ਵਿੱਚ ਪੰਜਾਬ ਸਰਕਾਰ ਨੂੰ ਵਡੀ...

ਸੀਨੀਅਰ ਦਲਿਤ ਕਾਂਗਰਸੀ ਆਗੂ ਦੀ ਕੁੱਟਮਾਰ ਤੇ ਅਪਮਾਨ ਵਿਰੁੱਧ ‘ਆਪ’ ਨੇ ਚੰਡੀਗੜ੍ਹ ‘ਚ ਕਾਂਗਰਸ ਭਵਨ ਦਾ ਕੀਤਾ ਘੇਰਾਓ

ਚੰਡੀਗੜ੍ਹ, 4 ਨਵੰਬਰ:ਆਮ ਆਦਮੀ ਪਾਰਟੀ (ਆਪ) ਪੰਜਾਬ ਵੱਲੋਂ ਬੁੱਧਵਾਰ ਨੂੰ ਪੰਜਾਬ ਕਾਂਗਰਸ ਦੇ ਆਗੂ...

ਕਾਂਗਰਸ ਕੋਲ ਨਾ ਪੰਜਾਬ ਲਈ ਵਿਜ਼ਨ, ਨਾ ਲੀਡਰਸ਼ਿਪ; ਦਲਿਤ ਵਿਰੋਧੀ ਮਾਨਸਿਕਤਾ ਵੀ ਹੋਈ ਬੇਨਕਾਬ: ਅਮਨ ਅਰੋੜਾ

ਚੰਡੀਗੜ੍ਹ; 4 ਨਵੰਬਰ:ਆਮ ਆਦਮੀ ਪਾਰਟੀ (ਆਪ) ਨੇ ਬੁੱਧਵਾਰ ਨੂੰ ਸੰਗਰੂਰ ਵਿੱਚ ਰਾਹੁਲ ਗਾਂਧੀ ਦੀ...

ਭਾਜਪਾ ਦੇ ਇਸ਼ਾਰੇ ’ਤੇ ‘ਆਪ’ ਆਗੂਆਂ ’ਤੇ ਛਾਪੇ ਮਾਰ ਰਹੀਆਂ ਕੇਂਦਰੀ ਏਜੰਸੀਆਂ, ਕੁਝ ਨਹੀਂ ਲੱਭ ਰਿਹਾ: CM ਮਾਨ

ਚੰਡੀਗੜ੍ਹ, 4 ਨਵੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ‘ਆਪ` ਆਗੂਆਂ ਵਿਰੁੱਧ ਕੇਂਦਰੀ ਏਜੰਸੀਆਂ...