July 26, 2026, 3:59 am
----------- Advertisement -----------
HomeNewsLatest Newsਕੈਨੇਡਾ 'ਚ ਸੜਕ ਹਾਦਸੇ 'ਚ ਪੰਜਾਬਣ ਲੜਕੀ ਦੀ ਮੌਤ, ਪਰਿਵਾਰ ਨੇ ਸਰਕਾਰ...

ਕੈਨੇਡਾ ‘ਚ ਸੜਕ ਹਾਦਸੇ ‘ਚ ਪੰਜਾਬਣ ਲੜਕੀ ਦੀ ਮੌਤ, ਪਰਿਵਾਰ ਨੇ ਸਰਕਾਰ ਤੋਂ ਜਾਂਚ ਦੀ ਕੀਤੀ ਮੰਗ

Published on

----------- Advertisement -----------

ਮੋਹਾਲੀ : – ਕੈਨੇਡਾ ਦੇ ਸਰੀ ‘ਚ ਸਟ੍ਰਾਬੇਰੀ ਹਿੱਲ ਲਾਇਬ੍ਰੇਰੀ ਨੇੜੇ ਸੜਕ ਹਾਦਸੇ ‘ਚ ਪੰਜਾਬੀ ਕੁੜੀ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਕ ਤੇਜ਼ ਰਫਤਾਰ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਫੁੱਟਪਾਥ ‘ਤੇ ਘਰ ਜਾ ਰਹੀ ਅਮਨਜੋਤ ਉਰਫ ਸ਼ਵੇਤਾ (22) ਵਾਸੀ ਕੁਰਾਲੀ, ਪੰਜਾਬ ਨੂੰ ਟੱਕਰ ਮਾਰ ਦਿੱਤੀ।
ਇਸ ਹਾਦਸੇ ਵਿੱਚ ਅਮਨਜੋਤ ਗੰਭੀਰ ਜ਼ਖ਼ਮੀ ਹੋ ਗਈ। ਉਸ ਨੂੰ ਤੁਰੰਤ ਸਰੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਮ੍ਰਿਤਕ ਲੜਕੀ ਦੇ ਮਾਪਿਆਂ ਨੇ ਪੰਜਾਬ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਾਸ਼ ਨੂੰ ਭਾਰਤ ਲਿਆ ਕੇ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ।
ਮ੍ਰਿਤਕ ਲੜਕੀ ਦੇ ਪਿਤਾ ਸੰਜੀਵ ਕੁਮਾਰ ਭਾਗੀ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਸਰੀ ਤੋਂ ਉਨ੍ਹਾਂ ਦੀ ਲੜਕੀ ਦੇ ਦੋਸਤਾਂ ਦਾ ਫੋਨ ਆਇਆ ਸੀ। ਜਿਸ ਨੇ ਦੱਸਿਆ ਕਿ ਉਸ ਦੀ ਲੜਕੀ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ। ਉਸ ਨੇ ਦੱਸਿਆ ਕਿ ਉਸ ਦੀ ਲੜਕੀ ਦੇਰ ਸ਼ਾਮ ਆਪਣੀ ਡਿਊਟੀ ਤੋਂ ਪੈਦਲ ਘਰ ਆ ਰਹੀ ਸੀ ਕਿ ਇਸੇ ਦੌਰਾਨ ਅਚਾਨਕ ਇਕ ਤੇਜ਼ ਰਫਤਾਰ ਕਾਰ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋ ਗਈ। ਇਸ ਹਾਦਸੇ ‘ਚ ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।
ਮ੍ਰਿਤਕ ਲੜਕੀ ਦੇ ਪਿਤਾ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਦੇਹ ਕਾਫੀ ਖਰਾਬ ਹੋ ਚੁੱਕੀ ਹੈ, ਇਸ ਲਈ ਉਹ ਅੰਤਿਮ ਸੰਸਕਾਰ ਲਈ ਕੈਨੇਡਾ ਜਾ ਰਿਹਾ ਹੈ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਕਰਮਚਾਰੀਆਂ ਦੀ ਹੜਤਾਲ ‘ਤੇ PSPCL ਸਖ਼ਤ, ਲਿਆ ਇਹ ਵੱਡਾ ਫੈਸਲਾ

ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦੇ ਕਰਮਚਾਰੀ 21 ਜੁਲਾਈ ਤੋਂ ਸਮੂਹਿਕ ਛੁੱਟੀ ਲੈ...

Delhi Police ਦੀ ਕਾਕਰੋਚ ਜਨਤਾ ਪਾਰਟੀ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਵੱਡੀ ਕਾਰਵਾਈ

ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਵਿਰੋਧ ਪ੍ਰਦਰਸ਼ਨ ਸੰਬੰਧੀ ਦਿੱਲੀ ਪੁਲਿਸ ਨੇ ਇੱਕ...

ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਜੰਤਰ ਮੰਤਰ ਵਿਖੇ ਚੱਲ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ...

PM ਮੋਦੀ ਦਾ ਨਵਾਂ World Record, ਇੰਸਟਾਗ੍ਰਾਮ ਰੀਲ ਨੂੰ 24 ਘੰਟਿਆਂ ‘ਚ ਮਿਲੇ 300 ਮਿਲੀਅਨ ਤੋਂ ਵੱਧ ਵਿਊਜ਼

CJP ਪ੍ਰਦਰਸ਼ਨਕਾਰੀਆਂ ਤੇ ਸਰਕਾਰ ਵਿਚਾਲੇ ਅੱਜ (ਸ਼ਨੀਵਾਰ) ਨੂੰ ਸਿੱਖਿਆ ਮੰਤਰੀ ਦੇ ਅਸਤੀਫੇ ਦੀ ਮੰਗ...

ਪੰਜਾਬ ‘ਚ ਐਕਟਿਵ ਹੋਇਆ ਮਾਨਸੂਨ, 30 ਜੁਲਾਈ ਤੱਕ ਪਏਗਾ ਮੀਂਹ!

ਮਾਨਸੂਨ ਇੱਕ ਵਾਰ ਫਿਰ ਪੰਜਾਬ ਵਿੱਚ ਸਰਗਰਮ ਹੋ ਗਿਆ ਹੈ। ਸੂਬੇ ਦੇ ਕਈ ਹਿੱਸਿਆਂ...

ਹੜ੍ਹ ਦਾ ਕਹਿਰ : 2 ਦਿਨਾਂ ‘ਚ 30 ਲੋਕਾਂ ਦੀ ਮੌਤ, ਅਹਿਮਦਾਬਾਦ ‘ਚ 20 ਸਾਲਾਂ ‘ਚ ਪਹਿਲੀ ਵਾਰ ਰਿਕਾਰਡ ਤੋੜ ਬਾਰਿਸ਼

ਗੁਜਰਾਤ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਨੇ ਤਬਾਹੀ ਮਚਾਈ ਹੋਈ ਹੈ, ਜਿਸ ਨਾਲ ਆਮ...

ਫਰੀਦਕੋਟ ਨਕਲ ਕਾਂਡ: 21 ਵਿਦਿਆਰਥੀ ਜੇਲ੍ਹ ਭੇਜੇ

ਫਰੀਦਕੋਟ ਨਕਲ ਕਾਂਡ ਵਿੱਚ ਗ੍ਰਿਫ਼ਤਾਰ ਕੀਤੇ 21 ਪ੍ਰੀਖਿਆਰਥੀਆਂ ਨੂੰ ਅੱਜ ਇੱਥੇ ਇਲਾਕਾ ਮੈਜਿਸਟਰੇਟ ਦਿਲਜੀਤ...

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਦਿੱਤਾ ਅਸਤੀਫ਼ਾ, ਰਾਸ਼ਟਰਪਤੀ ਨੇ ਤੁਰੰਤ ਪ੍ਰਭਾਵ ਨਾਲ ਕੀਤਾ ਸਵੀਕਾਰ

ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਰਾਸ਼ਟਰਪਤੀ...

ਭਗਵੰਤ ਮਾਨ ਸਰਕਾਰ ਇਲਾਜ ਦੇ ਖ਼ਰਚ ਦਾ ਬੋਝ ਪਾਏ ਬਿਨਾਂ ਗੁਣਵੱਤਾਪੂਰਨ ਕੈਂਸਰ ਇਲਾਜ ਯਕੀਨੀ ਬਣਾ ਰਹੀ ਹੈ : ਡਾ. ਬਲਬੀਰ ਸਿੰਘ

ਚੰਡੀਗੜ੍ਹ, 24 ਜੁਲਾਈ 2026:ਪੰਜਾਬ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 8,069 ਕੈਂਸਰ ਮਰੀਜ਼ਾਂ...