ਮਾਸਕੋ : – ਰੂਸ ਵਿਚ ਪੁਤਿਨ ਵਿਰੁੱਧ ਆਵਾਜ਼ ਉਠਾਉਣਾ ਕਿੰਨਾ ਔਖਾ ਹੈ ਇਹ ਗੱਲ ਹਰ ਕੋਈ ਭਲੀਭਾਂਤ ਜਾਣਦਾ ਹੈ। ਕੀ ਕਦੇ ਕੋਈ ਰੂਸ ਵਿੱਚ ਰਾਸ਼ਟਰਪਤੀ ਪੁਤਿਨ ਨੂੰ ਚੁਣੌਤੀ ਦੇ ਸਕਦਾ ਹੈ? ਕੁਝ ਸਾਲ ਪਹਿਲਾਂ ਰੂਸੀ ਰਾਸ਼ਟਰਪਤੀ ਚੋਣ ਵਿੱਚ ਇੱਕ ਪੋਰਨ ਸਟਾਰ ਦੁਆਰਾ ਰਾਸ਼ਟਰਪਤੀ ਪੁਤਿਨ ਨੂੰ ਚੁਣੌਤੀ ਦਿੱਤੀ ਗਈ ਸੀ|
ਪੋਰਨ ਸਟਾਰ ਏਲੇਨਾ ਬਰਕੋਵਾ ਨੇ 2018 ਦੀਆਂ ਰੂਸੀ ਰਾਸ਼ਟਰਪਤੀ ਚੋਣਾਂ ਵਿੱਚ ਪੁਤਿਨ ਨੂੰ ਚੁਣੌਤੀ ਦਿੱਤੀ ਸੀ। ਬਰਕੋਵਾ 2004 ਤੱਕ ਕਈ ਪੋਰਨ ਵੀਡੀਓ ਵਿੱਚ ਦਿਖਾਈ ਦਿੱਤੀ ਸੀ। ਪੋਰਨ ਸਟਾਰ ਏਲੇਨਾ ਬਰਕੋਵਾ ਨੇ 2018 ਦੀਆਂ ਚੋਣਾਂ ਤੋਂ ਪਹਿਲਾਂ ਆਪਣਾ ਮੈਨੀਫੈਸਟੋ ਵੀ ਜਾਰੀ ਕੀਤਾ ਸੀ , ਜੋ ਬਹੁਤ ਮਸ਼ਹੂਰ ਹੋਇਆ ਸੀ। ਮੈਨੀਫੈਸਟੋ ਵਿੱਚ ਉਸਨੇ ਲੰਬੀ ਸਕਰਟ ਪਹਿਨਣ ਵਾਲੀਆਂ ਔਰਤਾਂ ਨੂੰ ਅਪਰਾਧੀ ਬਣਾਉਣ ਅਤੇ ਮਰਦਾਂ ਨੂੰ ਆਪਣੀਆਂ ਪਤਨੀਆਂ ਨੂੰ ਤਲਾਕ ਦੇਣ ‘ਤੇ ਪਾਬੰਦੀ ਲਗਾਉਣ ਵਰਗੇ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਸੀ।
ਹਾਲਾਂਕਿ, ਉਹ ਚੋਣ ਨਹੀਂ ਲੜ ਸਕੀ ਕਿਉਂਕਿ ਰੂਸ ਵਿਚ ਚੋਣ ਲੜਨ ਲਈ ਘੱਟੋ-ਘੱਟ ਉਮਰ 35 ਸਾਲ ਹੋਣੀ ਚਾਹੀਦੀ ਹੈ ਅਤੇ ਬਰਕੋਵਾ ਦੀ ਉਮਰ 32 ਸਾਲ ਸੀ। ਇਸ ਤੋਂ ਪਹਿਲਾਂ 2009 ‘ਚ ਵੀ ਅਦਾਕਾਰਾ ਨੇ ਮੇਅਰ ਦੀ ਚੋਣ ਲੜਨ ਦਾ ਐਲਾਨ ਕੀਤਾ ਸੀ। ਬਰਕੋਵਾ ਰੂਸ ਵਿਚ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਚੋਣਾਂ ਵਿੱਚ ਪੁਤਿਨ ਨੂੰ ਚੁਣੌਤੀ ਦੇਣ ਤੋਂ ਬਾਅਦ, ਉਸਨੇ ਐਮਐਮਏ ਵਿੱਚ ਆਪਣੀ ਕਿਸਮਤ ਅਜ਼ਮਾਈ। ਉਸਨੇ ਜਨਵਰੀ ਵਿੱਚ ਇਸ ਖੇਤਰ ਵਿੱਚ ਕਦਮ ਰੱਖਿਆ ਸੀ। ਕਦੇ ਪੋਰਨ ਫਿਲਮਾਂ, ਕਦੇ ਰਾਜਨੀਤੀ ਅਤੇ ਹੁਣ ਲੜਾਈ, ਲੋਕ ਉਡੀਕ ਕਰ ਰਹੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਬੇਰਕੋਵਾ ਹੋਰ ਕਿਹੜੇ ਖੇਤਰ ਵਿੱਚ ਕਦਮ ਰੱਖੇਗੀ।
----------- Advertisement -----------
ਜਦੋਂ ਪੁਤਿਨ ਨੂੰ ਇਕ ਪੋਰਨ ਸਟਾਰ ਨੇ ਦਿੱਤੀ ਸੀ ਚੁਣੌਤੀ, ਰਾਸ਼ਟਰਪਤੀ ਪੱਦ ਲਈ ਠੋਕਿਆ ਸੀ ਦਾਅਵਾ
Published on
----------- Advertisement -----------
----------- Advertisement -----------












