ਲੁਧਿਆਣਾ : – ਅੱਜ ਲੁਧਿਆਣਾ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਣ ਸਮੇਂ ਰਾਹੁਲ ਗਾਂਧੀ ਨੇ ਕਿਹਾ ਕੇ ਪੰਜਾਬ ਨੂੰ ਅਜਿਹਾ ਲੀਡਰ ਚਾਹੀਦਾ ਹੈ ਜੋ ਪੰਜਾਬ ਦੇ ਲੋਕਾਂ ਨੂੰ ਸਮਾਜ ਸਕੇ |ਅਸੀਂ ਪੰਜਾਬ ਨੂੰ ਪੁੱਛਿਆ ਅਤੇ ਤੁਸੀਂ ਫੈਸਲਾ ਸਾਨੂੰ ਦਿੱਤਾ ਹੈ। ਇਹ ਕਰਨਾ ਇੱਕ ਸਖ਼ਤ ਫੈਸਲਾ ਸੀ। ਪੰਜਾਬ ਨੂੰ ਅਜਿਹੇ ਨੇਤਾ ਦੀ ਲੋੜ ਹੈ ਜੋ ਗਰੀਬਾਂ ਨੂੰ ਸਮਝ ਸਕੇ, ਉਨ੍ਹਾਂ ਦੀ ਚਿੰਤਾ ਮਹਿਸੂਸ ਕਰ ਸਕੇ।
ਐਲਾਨ ਤੋਂ ਬਾਅਦ ਚੰਨੀ ਨੂੰ ਕੁਝ ਸ਼ਬਦ ਕਹਿਣ ਲਈ ਸੱਦਾ ਦਿੰਦੇ ਹੋਏ ਰਾਹੁਲ ਨੇ ਕਿਹਾ, “ਪੂਰੀ ਕਾਂਗਰਸ ਹੁਣ ਪੰਜਾਬ ਨੂੰ ਬਦਲਣ ਦੇ ਵਿਜ਼ਨ ਲਈ ਕੰਮ ਕਰੇਗੀ।
ਸ੍ਰੀ ਗਾਂਧੀ ਨੇ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਉਨ੍ਹਾਂ ਦਾ ਫੈਸਲਾ ਨਹੀਂ ਹੈ। “ਮੈਂ ਇਸ ਬਾਰੇ ਫੈਸਲਾ ਨਹੀਂ ਕੀਤਾ ਹੈ। ਮੈਂ ਇਹ ਪੰਜਾਬ ਦੇ ਲੋਕਾਂ, ਨੌਜਵਾਨਾਂ, ਵਰਕਿੰਗ ਕਮੇਟੀ ਦੇ ਮੈਂਬਰਾਂ ਨੂੰ ਪੁੱਛਿਆ ਹੈ… ਮੇਰੀ ਰਾਏ ਹੋ ਸਕਦੀ ਹੈ ਪਰ ਤੁਹਾਡੀ ਰਾਏ ਮੇਰੇ ਨਾਲੋਂ ਵੱਧ ਮਹੱਤਵਪੂਰਨ ਹੈ… ਪੰਜਾਬੀਆਂ ਨੇ ਸਾਨੂੰ ਦੱਸਿਆ ਕਿ ਸਾਨੂੰ ਇੱਕ ਅਜਿਹੇ ਵਿਅਕਤੀ ਦੀ ਜ਼ਰੂਰਤ ਹੈ ਜੋ ਗਰੀਬਾਂ ਨੂੰ ਸਮਝ ਸਕੇ।












