June 15, 2026, 1:08 pm
----------- Advertisement -----------
HomeNewsLatest Newsਰੋਨਾਲਡੋ ਨੇ ਕਲੱਬ ਫੁੱਟਬਾਲ 'ਚ ਰਚਿਆ ਇਤਿਹਾਸ, 700 ਗੋਲ ਕਰਨ ਵਾਲੇ ਪਹਿਲੇ...

ਰੋਨਾਲਡੋ ਨੇ ਕਲੱਬ ਫੁੱਟਬਾਲ ‘ਚ ਰਚਿਆ ਇਤਿਹਾਸ, 700 ਗੋਲ ਕਰਨ ਵਾਲੇ ਪਹਿਲੇ ਖਿਡਾਰੀ ਬਣੇ

Published on

----------- Advertisement -----------

ਲੰਡਨ : – ਕ੍ਰਿਸਟੀਆਨੋ ਰੋਨਾਲਡੋ ਨੇ ਐਤਵਾਰ ਰਾਤ ਨੂੰ ਹੋਏ ਮੈਚ ਵਿੱਚ ਏਵਰਟਨ ਦੇ ਖਿਲਾਫ ਜੇਤੂ ਗੋਲ ਕੀਤਾ। ਇਹ ਉਸਦੇ ਕਲੱਬ ਫੁੱਟਬਾਲ ਕਰੀਅਰ ਦਾ 700ਵਾਂ ਗੋਲ ਸੀ। ਕ੍ਰਿਸਟੀਆਨੋ ਰੋਨਾਲਡੋ ਆਖਰਕਾਰ ਇੰਗਲਿਸ਼ ਪ੍ਰੀਮੀਅਰ ਲੀਗ (ਈਪੀਐਲ) ਵਿੱਚ ਇਸ ਸੀਜ਼ਨ ਦਾ ਆਪਣਾ ਪਹਿਲਾ ਗੋਲ ਕਰਨ ਵਿੱਚ ਕਾਮਯਾਬ ਹੋ ਗਿਆ ਹੈ, ਜੋ ਕਲੱਬ ਫੁੱਟਬਾਲ ਵਿੱਚ ਉਸਦਾ 700ਵਾਂ ਗੋਲ ਹੈ। ਪੁਰਤਗਾਲ ਦੇ ਇਸ ਸਟਾਰ ਸਟ੍ਰਾਈਕਰ ਦੇ ਗੋਲ ਦੀ ਮਦਦ ਨਾਲ ਮਾਨਚੈਸਟਰ ਯੂਨਾਈਟਿਡ ਨੇ ਐਵਰਟਨ ਨੂੰ 2-1 ਨਾਲ ਹਰਾਇਆ।
ਰੋਨਾਲਡੋ ਨੇ ਖੇਡ ਦੇ 29ਵੇਂ ਮਿੰਟ ‘ਚ ਜ਼ਖਮੀ ਐਂਥਨੀ ਮਾਰਸ਼ਲ ਦੇ ਬਦਲ ਵਜੋਂ ਮੈਦਾਨ ‘ਤੇ ਉਤਾਰਿਆ ਅਤੇ 15 ਮਿੰਟ ਬਾਅਦ ਗੋਲ ਕਰ ਦਿੱਤਾ। ਮਾਨਚੈਸਟਰ ਯੂਨਾਈਟਿਡ ਲਈ ਇਹ ਉਸਦਾ 144ਵਾਂ ਗੋਲ ਸੀ। ਉਸਨੇ ਰੀਅਲ ਮੈਡਰਿਡ ਲਈ 450 ਗੋਲ ਕੀਤੇ ਹਨ ਜਦੋਂ ਕਿ ਉਸਨੇ ਜੁਵੇਂਟਸ ਲਈ 101 ਗੋਲ ਕੀਤੇ ਹਨ। ਇੱਕ ਹੋਰ ਮੈਚ ਵਿੱਚ ਆਰਸਨਲ ਨੇ ਲਿਵਰਪੂਲ ਨੂੰ 3-2 ਨਾਲ ਹਰਾਇਆ। ਬੁਕਾਯੋ ਸਾਕੋ ਨੇ 76ਵੇਂ ਮਿੰਟ ਵਿੱਚ ਪੈਨਲਟੀ ਨੂੰ ਗੋਲ ਵਿੱਚ ਬਦਲ ਕੇ ਆਰਸਨਲ ਨੂੰ ਅਹਿਮ ਜਿੱਤ ਦਿਵਾਈ।
37 ਸਾਲਾ ਰੋਨਾਲਡੋ ਨੇ ਆਪਣੇ ਕਲੱਬ ਫੁੱਟਬਾਲ ਕਰੀਅਰ ਦੀ ਸ਼ੁਰੂਆਤ 20 ਸਾਲ ਪਹਿਲਾਂ ਸਪੋਰਟਿੰਗ ਲਿਸਬਨ ਨਾਲ ਕੀਤੀ ਸੀ। ਇਹਨਾਂ 20 ਸਾਲਾਂ ਵਿੱਚ, ਉਹ ਮੈਨਚੈਸਟਰ ਯੂਨਾਈਟਿਡ, ਰੀਅਲ ਮੈਡ੍ਰਿਡ ਅਤੇ ਜੁਵੈਂਟਸ ਲਈ ਖੇਡਣ ਦੇ ਨਾਲ-ਨਾਲ ਸਪੋਰਟਿੰਗ ਵਿੱਚ ਵੀ ਦਿਖਾਈ ਦਿੱਤਾ। ਉਸਨੇ ਕੁੱਲ 944 ਮੈਚ ਖੇਡੇ ਅਤੇ 700 ਗੋਲ ਕੀਤੇ।

----------- Advertisement -----------

ਸਬੰਧਿਤ ਹੋਰ ਖ਼ਬਰਾਂ

ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ ਅੱਗੇ ਹੋਣਗੇ ਪੇਸ਼

ਕੇਂਦਰੀ ਰਾਜ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਐਸ.ਸੀ. ਕਮਿਸ਼ਨ...

ਬੰਜੀ ਜੰਪ ਤੋਂ ਪਹਿਲਾਂ ਸੁਰੱਖਿਆ ਰੱਸੀ ਬੰਨ੍ਹਣਾ ਭੁੱਲੇ ਕਰਮਚਾਰੀ, 21 ਸਾਲਾ ਕੁੜੀ ਦੀ ਮੌਤ

ਬ੍ਰਾਜ਼ੀਲ ਵਿੱਚ ਇੱਕ ਦੁਖਦਾਈ ਘਟਨਾ ਵਾਪਰੀ ਹੈ, ਜਿਸ ‘ਚ 21 ਸਾਲਾ ਕੁੜੀ ਦੀ ਮੌਤ...

ਮਹਿਲਾ T20 ਵਿਸ਼ਵ ਕੱਪ ‘ਚ ਭਾਰਤ – ਪਾਕਿਸਤਾਨ ਦੀਆਂ ਟੀਮਾਂ ਆਹਮੋ -ਸਾਹਮਣੇ

ਵੁਮੈਨਸ ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੈਚ ਖੇਡਿਆ ਜਾ ਰਿਹਾ ਹੈ।...

ਕੇਂਦਰੀ ਜੇਲ੍ਹ ਹੁਸ਼ਿਆਰਪੁਰ ’ਚ ਬੰਦ ਕੈਦੀ ਨੇ ਵੀਡਿਓ ਵਾਇਰਲ ਕਰਕੇ ਜੇਲ੍ਹ ਪ੍ਰਸ਼ਾਸਨ ’ਤੇ ਜ਼ਬਰੀ ਨਸ਼ਾ ਵਿਕਾਉਣ ਦੇ ਲਗਾਏ ਦੋਸ਼

ਗੈਂਗਸਟਰ ਕੁਲਬੀਰ ਨਰੂਆਣਾ ਕਤਲ ਦੇ ਕਥਿਤ ਮੁੱਖ ਦੋਸ਼ੀ ਗੈਂਗਸਟਰ ਮਨਪ੍ਰੀਤ ਸਿੰਘ ਮੰਨਾ ਜੋ ਹੁਸ਼ਿਆਰਪੁਰ...

ਸ਼ਿਮਲਾ ‘ਚ ਸਕੂਲ ਮਾਲਕ ਮਹਿਲਾ ਦਾ ਕਤਲ: ਸਕੂਲ ਦੇ ਗੇਟ ਨੇੜੇ ਉਤਾਰਿਆ ਮੌਤ ਦੇ ਘਾਟ, ਭਰਾ ਦੇ ਨਾਲ ਚੱਲ ਰਿਹਾ ਸੀ ਵਿਵਾਦ

ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਸੰਜੌਲੀ ਵਿੱਚ ਹਾਊਸਿੰਗ ਬੋਰਡ ਕਲੋਨੀ ਵਿੱਚ ਸਥਿਤ ਇੱਕ...

ਮਾਨ ਸਰਕਾਰ ਦਾ ਐਲਾਨ, ਖਾਟੂ ਸ਼ਿਆਮ, ਹਰਿਦੁਆਰ ਤੇ ਵ੍ਰਿੰਦਾਵਨ ਦੇ ਕਰਵਾਉਣਗੇ ਮੁਫ਼ਤ ਦਰਸ਼ਨ

ਮਾਨ ਸਰਕਾਰ ਵਲੋਂ ਪੰਜਾਬੀਆਂ ਲਈ ਇਕ ਹੋਰ ਵੱਡਾ ਐਲਾਨ ਕੀਤਾ ਗਿਆ ਹੈ। ਖਾਟੂ ਸ਼ਿਆਮ,...