ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੀ ਜੰਗ ਦੇ 13ਵੇ ਦਿਨ ਰੂਸੀ ਫੌਜ ਲਗਾਤਾਰ ਯੂਕਰੇਨ ਦੇ ਵੱਖ-ਵੱਖ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ। ਇਸੇ ਸਿਲਸਿਲੇ ‘ਚ ਸੁਮੀ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ‘ਤੇ ਮਿਜ਼ਾਈਲ ਹਮਲਾ ਕੀਤਾ ਗਿਆ, ਜਿਸ ‘ਚ ਦੋ ਬੱਚਿਆਂ ਸਮੇਤ 10 ਲੋਕ ਮਾਰੇ ਗਏ। ਇਸ ਦੇ ਨਾਲ ਹੀ ਯੂਕਰੇਨ ਦਾ ਦਾਅਵਾ ਹੈ ਕਿ ਰੂਸੀ ਹਮਲੇ ਵਿੱਚ ਹੁਣ ਤੱਕ 203 ਸਕੂਲ ਅਤੇ 34 ਹਸਪਤਾਲ ਤਬਾਹ ਹੋ ਚੁੱਕੇ ਹਨ।
ਦਸ ਦਈਏ ਕਿ ਸੋਮਵਾਰ ਨੂੰ ਦੋਹਾਂ ਦੇਸ਼ਾਂ ਵਿਚਾਲੇ ਗੱਲਬਾਤ ‘ਚ ਕੋਈ ਸਹਿਮਤੀ ਨਹੀਂ ਬਣ ਸਕੀ ਸੀ। ਇਸ ਲਈ ਗੱਲਬਾਤ ਬੇਨਤੀਜਾ ਹੀ ਰਹੀ। ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਰੂਸ ਦੇ ਹਮਲੇ ਕਾਰਨ ਯੂਕਰੇਨ ਦੀ ਆਵਾਜਾਈ ਨੂੰ ਕਰੀਬ 10 ਬਿਲੀਅਨ ਡਾਲਰ ਦਾ ਨੁਕਸਾਨ ਹੋਇਆ ਅਤੇ ਹੁਣ ਤੱਕ 12 ਹਜ਼ਾਰ ਤੋਂ ਵੱਧ ਰੂਸੀ ਸੈਨਿਕ ਮਾਰੇ ਜਾ ਚੁੱਕੇ ਹਨ, ਇਸ ਦੇ ਨਾਲ ਹੀ ਰੂਸ ਦੇ 303 ਟੈਂਕ ਅਤੇ 48 ਲੜਾਕੂ ਜਹਾਜ਼ ਤਬਾਹ ਹੋ ਚੁੱਕੇ ਹਨ।
ਰੂਸੀ ਬੰਬਾਰੀ ਦੌਰਾਨ ਲੋਕ ਆਪਣੀ ਜਾਨ ਬਚਾਉਣ ਲਈ ਯੂਕਰੇਨ ਛੱਡ ਰਹੇ ਹਨ। ਯੂਕਰੇਨ ਦੇ ਸੁਮੀ ਵਿੱਚ ਸੀਜ਼ਫਾਇਰ ਤੋਂ ਬਾਅਦ ਮਨੁੱਖੀ ਕਾਰੀਡੋਰ ਖੋਲ੍ਹਿਆ ਗਿਆ ਹੈ। ਸਪੁਟਨਿਕ ਨਿਊਜ਼ ਮੁਤਾਬਕ ਯੂਕਰੇਨ ਦੇ ਉਪ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਮਨੁੱਖੀ ਕਾਰੀਡੋਰ ਰਾਹੀਂ ਪਹਿਲਾ ਜੱਥਾ ਰਵਾਨਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਬੀਤੀ ਰਾਤ ਤੱਕ 694 ਭਾਰਤੀ ਯੂਕਰੇਨ ਦੇ ਸੁਮੀ ‘ਚ ਮੌਜੂਦ ਸਨ।
----------- Advertisement -----------
ਰੂਸੀ ਹਮਲੇ ‘ਚ 203 ਸਕੂਲ ਅਤੇ 34 ਹਸਪਤਾਲ ਤਬਾਹ
Published on
----------- Advertisement -----------
----------- Advertisement -----------












